ਵਾਰਾਣਸੀ ’ਚ ਕੋਰੋਨਾ ਦਾ ਨਵਾਂ ਮਾਮਲਾ, 27 ਸਾਲਾ ਨੌਜਵਾਨ BHU ’ਚ ਦਾਖਲ
Tuesday, Jul 14, 2026 - 01:19 AM (IST)
ਵਾਰਾਣਸੀ - ਉੱਤਰ ਪ੍ਰਦੇਸ਼ ’ਚ ਕੋਰੋਨਾ ਇਨਫੈਕਸ਼ਨ ਦਾ ਇਕ ਨਵਾਂ ਮਾਮਲਾ ਸਾਹਮਣੇ ਆਇਆ ਹੈ। ਵਾਰਾਣਸੀ ਦੇ ਆਸ਼ਾਪੁਰ ਵਾਸੀ 27 ਸਾਲਾ ਨੌਜਵਾਨ ਦੀ ਜਾਂਚ ਰਿਪੋਰਟ ਕੋਵਿਡ-19 ਪਾਜ਼ੇਟਿਵ ਆਉਣ ਤੋਂ ਬਾਅਦ ਉਸ ਨੂੰ ਬੀ. ਐੱਚ. ਯੂ. ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਨੌਜਵਾਨ ਨੂੰ ਕਈ ਦਿਨਾਂ ਤੋਂ ਸਾਹ ਲੈਣ ’ਚ ਤਕਲੀਫ਼ ਸੀ, ਜਿਸ ਤੋਂ ਬਾਅਦ ਉਸ ਦੀ ਜਾਂਚ ਕਰਵਾਈ ਗਈ।
ਡਾਕਟਰਾਂ ਅਨੁਸਾਰ ਬੀ. ਐੱਚ. ਯੂ. ’ਚ ਹਰ ਮਹੀਨੇ ਇਕ-ਦੋ ਮਰੀਜ਼ਾਂ ’ਚ ਕੋਰੋਨਾ ਇਨਫੈਕਸ਼ਨ ਦੀ ਪੁਸ਼ਟੀ ਹੋ ਰਹੀ ਹੈ, ਜਿਸ ਤੋਂ ਸਪੱਸ਼ਟ ਹੈ ਕਿ ਵਾਇਰਸ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਇਆ ਹੈ। ਮਾਹਰਾਂ ਦਾ ਕਹਿਣਾ ਹੈ ਕਿ ਟੀਕਾਕਰਨ ਤੇ ਵਿਕਸਤ ਇਮਿਊਨਿਟੀ ਦੇ ਕਾਰਨ ਹੁਣ ਇਨਫੈਕਸ਼ਨ ਪਹਿਲਾਂ ਨਾਲੋਂ ਘੱਟ ਗੰਭੀਰ ਹੈ ਪਰ ਕਮਜ਼ੋਰ ਇਮਿਊਨ ਸਿਸਟਮ ਵਾਲੇ ਲੋਕਾਂ ਨੂੰ ਹਾਲੇ ਵੀ ਸਾਵਧਾਨੀ ਵਰਤਣ ਦੀ ਲੋੜ ਹੈ।
