ਰਾਜਸਥਾਨ ’ਚ ਐੱਸ. ਸੀ. ਨੌਜਵਾਨ ਦੀ ਕੁੱਟ-ਕੁੱਟ ਕੇ ਹੱਤਿਆ, ਮੁੱਖ ਮੁਲਜ਼ਮ ਸਮੇਤ 4 ਗ੍ਰਿਫਤਾਰ

Sunday, Oct 10, 2021 - 11:04 AM (IST)

ਰਾਜਸਥਾਨ ’ਚ ਐੱਸ. ਸੀ. ਨੌਜਵਾਨ ਦੀ ਕੁੱਟ-ਕੁੱਟ ਕੇ ਹੱਤਿਆ, ਮੁੱਖ ਮੁਲਜ਼ਮ ਸਮੇਤ 4 ਗ੍ਰਿਫਤਾਰ

ਪੀਲੀਬੰਗਾ (ਜੀਤੂ, ਏਜੰਸੀਆਂ)– ਇਥੋਂ ਕੁਝ ਮੀਲ ਦੂਰ ਪਿੰਡ ਪ੍ਰੇਮਪੁਰਾ ਵਿਖੇ ਪ੍ਰੇਮ ਸਬੰਧਾਂ ਕਾਰਨ ਇਕ ਐੱਸ.ਸੀ. ਨੌਜਵਾਨ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ। ਇਸ ਮਾਮਲੇ ’ਚ ਪੁਲਸ ਨੇ ਮੁੱਖ ਮੁਲਜ਼ਮ ਹੇਤਰਾਮ, ਓਮ ਪ੍ਰਕਾਸ਼ ਅਤੇ ਹੰਸਰਾਜ ਸਮੇਤ ਚਾਰ ਨੂੰ ਗ੍ਰਿਫਤਾਰ ਕਰ ਲਿਆ ਹੈ। ਕਤਲ ਸਬੰਧੀ ਪ੍ਰਸ਼ਾਸਨ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਰਮਿਆਨ ਸ਼ਨੀਵਾਰ ਬਾਅਦ ਦੁਪਹਿਰ ਹੋਈ ਗੱਲਬਾਤ ’ਚ ਮੰਗਾਂ ’ਤੇ ਸਹਿਮਤੀ ਬਣਨ ਪਿੱਛੋਂ ਪਰਿਵਾਰਕ ਮੈਂਬਰਾਂ ਨੇ ਸਰਕਾਰੀ ਹਸਪਤਾਲ ਦੇ ਸਾਹਮਣੇ ਦਿੱਤਾ ਧਰਨਾ ਖਤਮ ਕਰ ਦਿੱਤਾ। ਜਿਸ ਨੌਜਵਾਨ ਜਗਦੀਸ਼ ਦੀ ਹੱਤਿਆ ਹੋਈ, ਦਾ ਪਿੰਡ ਦੀ ਇਕ ਔਰਤ ਨਾਲ ਪ੍ਰੇਮ ਸਬੰਧ ਸੀ।

ਰਾਜਸਥਾਨ ਭਾਜਪਾ ਦੇ ਪ੍ਰਧਾਨ ਡਾ. ਸਤੀਸ਼ ਨੇ ਸੂਬੇ ਦੀ ਅਸ਼ੋਕ ਗਹਿਲੋਤ ਸਰਕਾਰ ’ਤੇ ਸੂਚੀ ਦਰਜ ਜਾਤੀਆਂ ਦੇ ਲੋਕਾਂ ’ਤੇ ਅਤਿਆਚਾਰ ਵਧਣ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਕਾਂਗਰਸੀ ਨੇਤਾ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਨੂੰ ਦਲਿਤਾਂ ਦੀ ਸਾਰ ਲੈਣ ਲਈ ਰਾਜਸਥਾਨ ਆਉਣਾ ਚਾਹੀਦਾ ਹੈ।


author

Rakesh

Content Editor

Related News