ਵੋਟਿੰਗ ਤੋਂ ਬਾਅਦ ਵਿਜੇਪੁਰ ''ਚ ਹੰਗਾਮਾ! ਦਲਿਤ ਬਸਤੀ ''ਚ ਤੋੜਿਆ ਬਾਬਾ ਸਾਹਿਬ ਦਾ ਬੁੱਤ, ਲਾਈ ਅੱਗ
Thursday, Nov 14, 2024 - 02:56 PM (IST)
ਸ਼ਿਓਪੁਰ : ਸ਼ਿਓਪੁਰ ਦੇ ਵਿਜੇਪੁਰ ਵਿਧਾਨ ਸਭਾ ਜ਼ਿਮਨੀ ਚੋਣਾਂ ਦੀ ਵੋਟਿੰਗ ਖ਼ਤਮ ਹੋਣ ਤੋਂ ਬਾਅਦ ਵੀ ਹੰਗਾਮਾ ਰੁਕਿਆ ਨਹੀਂ। ਗੋਹਟਾ ਪਿੰਡ ਦੀ ਦਲਿਤ ਬਸਤੀ ਵਿੱਚ ਬੁੱਧਵਾਰ ਦੇਰ ਰਾਤ ਕਰੀਬ 200 ਗੁੰਡਿਆਂ ਵਲੋਂ ਜ਼ਬਰਦਸਤ ਹੰਗਾਮਾ ਕੀਤਾ ਗਿਆ। ਇਸ ਦੌਰਾਨ ਪਹਿਲਾਂ ਉਹਨਾਂ ਨੇ ਪਥਰਾਅ ਕੀਤਾ ਅਤੇ ਫਿਰ ਪਸ਼ੂਆਂ ਦੇ ਚਾਰੇ ਸਮੇਤ ਚਾਰ ਕੱਚੇ ਘਰਾਂ, ਟਰਾਂਸਫਾਰਮਰਾਂ ਅਤੇ ਚਾਰ-ਪੰਜ ਬਿਜਲੀ ਦੇ ਖੰਭਿਆਂ ਨੂੰ ਅੱਗ ਲਗਾ ਦਿੱਤੀ। ਇਸ ਦੌਰਾਨ ਉਹਨਾਂ ਨੇ ਪਿੰਡ ਵਿੱਚ ਸਥਾਪਿਤ ਡਾ: ਭੀਮ ਰਾਓ ਅੰਬੇਡਕਰ ਦੇ ਬੁੱਤ ਦੀ ਵੀ ਭੰਨਤੋੜ ਕੀਤੀ ਗਈ, ਜਿਸ ਕਾਰਨ ਲੋਕਾਂ ਵਿੱਚ ਰੋਸ ਹੈ।
ਇਹ ਵੀ ਪੜ੍ਹੋ - Breaking : ਪੱਪੂ ਯਾਦਵ ਦੇ ਘਰ ਆਇਆ ਕੋਰੀਅਰ, ਖੋਲ੍ਹਦੇ ਸਾਰ ਉੱਡ ਗਏ ਹੋਸ਼
ਦੱਸ ਦੇਈਏ ਕਿ ਬੁੱਧਵਾਰ ਨੂੰ ਵੋਟਿੰਗ ਦੌਰਾਨ ਕਈ ਥਾਵਾਂ 'ਤੇ ਲੜਾਈ-ਝਗੜੇ ਅਤੇ ਬੂਥਾਂ 'ਤੇ ਕਬਜ਼ਾ ਕਰਨ ਦੀਆਂ ਘਟਨਾਵਾਂ ਸਾਹਮਣੇ ਆਈਆਂ ਸਨ। ਦੱਸਿਆ ਜਾ ਰਿਹਾ ਹੈ ਕਿ ਵੋਟਿੰਗ ਦੌਰਾਨ ਝਗੜਾ ਹੋਇਆ ਸੀ, ਜਿਸ ਕਾਰਨ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਅਜਿਹਾ ਹਾਲ ਗੋਹਟਾ ਪਿੰਡ ਦਾ ਹੀ ਨਹੀਂ, ਸਗੋਂ ਪਿੰਡ ਸਿੱਖੇੜਾ ਵਿੱਚ ਵੀ ਅਜਿਹਾ ਮਾਮਲਾ ਦੇਖਣ ਨੂੰ ਮਿਲਿਆ ਹੈ। ਜਿੱਥੇ ਦਲਿਤ ਆਦਿਵਾਸੀ ਪਰਿਵਾਰਾਂ 'ਤੇ ਕਹਿਰ ਢਾਹਿਆ ਜਾ ਰਿਹਾ ਹੈ। ਇਸ ਕਾਰਨ ਇਸ ਪੂਰੇ ਇਲਾਕੇ ਦੇ ਆਦਿਵਾਸੀ ਡਰੇ ਹੋਏ ਹਨ।
ਇਹ ਵੀ ਪੜ੍ਹੋ - YouTube ਤੋਂ ਬੰਦੂਕ ਬਣਾਉਣਾ ਸਿੱਖ ਰਿਹਾ ਸੀ ਬੱਚਾ, ਹੋਇਆ ਕੁਝ ਅਜਿਹਾ ਕਿ ਪੈ ਗਿਆ ਚੀਕ-ਚਿਹਾੜਾ
ਵਿਜੇਪੁਰ ਚੋਣਾਂ ਵਿੱਚ ਰਾਮਨਿਵਾਸ ਰਾਵਤ ਦੇ ਗੁੰਡਿਆਂ ਨੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਅੰਬੇਡਕਰ ਜੀ ਦੀ ਮੂਰਤੀ ਤੋੜ ਦਿੱਤੀ। ਗੁੰਡਾਗਰਦੀ ਦੌਰਾਨ ਰਾਵਤ ਦੇ ਗੁੰਡਿਆਂ ਨੇ ਬਾਬਾ ਸਾਹਿਬ ਅੰਬੇਡਕਰ ਜੀ ਦੇ ਬੁੱਤ ਨੂੰ ਤੋੜ ਕੇ ਦੇਸ਼ ਦੇ ਹਰ ਨਾਗਰਿਕ, ਸੰਵਿਧਾਨ ਅਤੇ ਵਾਂਝੇ ਵਰਗ ਦਾ ਅਪਮਾਨ ਕੀਤਾ ਹੈ। ਜੇਕਰ ਸਰਕਾਰ ਅੱਗੇ ਆਤਮ ਸਮਰਪਣ ਕਰ ਚੁੱਕੇ ਪ੍ਰਸ਼ਾਸਨ ਨੇ ਆਪਣੀ ਜ਼ਿੰਮੇਵਾਰੀ ਨਿਭਾਈ ਹੁੰਦੀ ਤਾਂ ਗੁੰਡਾ ਅਨਸਰਾਂ ਨੂੰ ਭਾਰਤ ਰਤਨ ਡਾ: ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਨੂੰ ਤੋੜਨ ਦੀ ਹਿੰਮਤ ਨਾ ਪੈਂਦੀ। ਬੀਤੇ ਦਿਨ ਬੁੱਧਵਾਰ ਨੂੰ ਇਕ ਹੈਰਾਨੀਜਨਕ ਘਟਨਾ ਸਾਹਮਣੇ ਆਈ ਹੈ। ਜਿੱਥੇ ਵਿਜੇਪੁਰ 'ਚ ਜਾਅਲੀ ਵੋਟਾਂ ਪਾਉਣ ਦਾ ਜਨੂੰਨ ਅਜਿਹਾ ਸੀ ਕਿ ਇਕ ਵਿਅਕਤੀ ਔਰਤ ਦਾ ਭੇਸ ਬਣਾ ਕੇ ਵੋਟ ਪਾਉਣ ਗਿਆ ਤਾਂ ਫੜਿਆ ਗਿਆ।
ਇਹ ਵੀ ਪੜ੍ਹੋ - ਕਿਸਾਨਾਂ ਲਈ ਵੱਡੀ ਖ਼ੁਸ਼ਖ਼ਬਰੀ, CM ਨੇ ਕਰ 'ਤਾ ਇਹ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8