ਅਗਵਾ ਕਰਕੇ ਦਲਿਤ ਨਾਬਾਲਗ ਨਾਲ ਗੈਂਗਰੇਪ, 1 ਦੋਸ਼ੀ ਗ੍ਰਿਫਤਾਰ

Thursday, Jul 12, 2018 - 12:14 PM (IST)

ਅਗਵਾ ਕਰਕੇ ਦਲਿਤ ਨਾਬਾਲਗ ਨਾਲ ਗੈਂਗਰੇਪ, 1 ਦੋਸ਼ੀ ਗ੍ਰਿਫਤਾਰ

ਨਵੀਂ ਦਿੱਲੀ— ਉੱਤਰ ਪ੍ਰਦੇਸ਼ ਪ੍ਰਦੇਸ਼ ਦੀ ਰਾਜਧਾਨੀ ਲਖਨਊ 'ਚ ਚਾਰ ਵਿਅਕਤੀਆਂ ਨੇ ਇਕ ਦਲਿਤ ਨਾਬਾਲਗ ਨੂੰ ਅਗਵਾ ਕਰਕੇ ਉਸ ਨਾਲ ਗੈਂਗਰੇਪ ਕੀਤਾ। ਦੱਸਿਆ ਜਾ ਰਿਹਾ ਹੈ ਕਿ ਦਲਿਤ ਲੜਕੀ ਆਪਣੇ ਘਰ ਦੇ ਕੋਲ ਹੀ ਰਹਿਣ ਵਾਲੇ ਦੋਸਤ ਨਾਲ ਬਾਈਕ 'ਤੇ ਘੁੰਮਣ ਨਿਕਲੀ ਸੀ ਪਰ ਰਸਤੇ 'ਚ ਲੜਕੇ ਦੀ ਨੀਅਤ ਬਦਲ ਗਈ ਅਤੇ ਉਸ ਨੇ ਰਸਤੇ 'ਚ ਹੀ ਆਪਣੇ ਤਿੰਨ ਹੋਰ ਸਾਥੀਆਂ ਨਾਲ ਬੁਲਾ ਕੇ ਦਲਿਤ ਲੜਕੀ ਨਾਲ ਗੈਂਗਰੇਪ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਇੰਨਾ ਹੀ ਨਹੀਂ ਲੜਕੀ ਦੇ ਵਿਰੋਧ ਕਰਨ 'ਤੇ ਨਾਬਾਲਗ ਲੜਕੀ ਦੇ ਵਿਰੋਧ ਕਰਨ 'ਤੇ ਚਾਰ ਦੋਸ਼ੀਆਂ ਨੇ ਉਸ ਨਾਲ ਕੁੱਟਮਾਰ ਕੀਤੀ। 
ਮੌਕਾ ਪਾ ਕੇ ਪੀੜਤਾ ਨੇ ਚੱਲਦੀ ਬਾਈਕ ਤੋਂ ਛਾਲ ਮਾਰ ਦਿੱਤੀ। ਇਸ ਦੌਰਾਨ ਉਸ ਨੂੰ ਗੰਭੀਰ ਸੱਟਾਂ ਵੀ ਲੱਗੀਆਂ। ਰਸਤੇ ਤੋਂ ਲੰਘ ਰਹੇ ਕੁਝ ਲੋਕਾਂ ਨੇ ਲੜਕੀ ਨੂੰ ਬੇਹੋਸ਼ੀ ਦੀ ਹਾਲਤ 'ਚ ਟਰਾਮਾ ਸੈਂਟਰ 'ਚ ਭਰਤੀ ਕਰਵਾਇਆ। ਜਿੱਥੇ ਉਸ ਨੇ ਪਰਿਵਾਰ ਮੈਂਬਰਾਂ ਨੂੰ ਆਪਬੀਤੀ ਸੁਣਾਈ। ਨਾਬਾਲਗ ਲੜਕੀ ਨੇ ਥਾਣੇ 'ਚ ਦੋਸ਼ੀ ਲੜਕਿਆਂ ਖਿਲਾਫ ਰਿਪੋਰਟ ਦਰਜ ਕਰਵਾਈ। ਪੀੜਤਾ ਦੀ ਸ਼ਿਕਾਇਤ 'ਤੇ ਪੁਲਸ ਨੇ ਇਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕਿ ਬਾਕੀ ਤਿੰਨ ਫਰਾਰ ਦੱਸੇ ਜਾ ਰਹੇ ਹਨ। ਪੁਲਸ ਤਿੰਨਾਂ ਦੋਸ਼ੀਆਂ ਦੀ ਤਲਾਸ਼ ਕਰ ਰਹੀ ਹੈ।


Related News