ਦਲਿਤ ਨਾਲ ਵਿਆਹ,  ਭਾਜਪਾ ਵਿਧਾਇਕ ਦੀ ਬੇਟੀ ਨੇ ਪਿਤਾ ਤੋਂ ਦੱਸਿਆ ਜਾਨ ਦਾ ਖਤਰਾ

Thursday, Jul 11, 2019 - 11:23 AM (IST)

ਦਲਿਤ ਨਾਲ ਵਿਆਹ,  ਭਾਜਪਾ ਵਿਧਾਇਕ ਦੀ ਬੇਟੀ ਨੇ ਪਿਤਾ ਤੋਂ ਦੱਸਿਆ ਜਾਨ ਦਾ ਖਤਰਾ

ਬਰੇਲੀ— ਯੂ.ਪੀ. ਦੇ ਬਰੇਲੀ ਜ਼ਿਲੇ ਦੇ ਇਕ ਭਾਜਪਾ ਵਿਧਾਇਕ 'ਤੇ ਖੁਦ ਨੂੰ ਉਨ੍ਹਾਂ ਦੀ ਬੇਟੀ ਦੱਸਣ ਵਾਲੀ ਲੜਕੀ ਨੇ ਧਮਕਾਉਣ ਅਤੇ ਪਰੇਸ਼ਾਨ ਕਰਨ ਦਾ ਦੋਸ਼ ਲਗਾਇਆ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ 'ਚ ਬੇਟੀ ਦਾ ਕਹਿਣਾ ਹੈ ਕਿ ਉਸ ਨੇ ਇਕ ਦਲਿਤ ਨੌਜਵਾਨ ਨਾਲ ਲਵ ਮੈਰਿਜ ਕੀਤੀ ਹੈ। ਇਸ ਲਈ ਉਸ ਦੇ ਪਿਤਾ ਅਤੇ ਉਨ੍ਹਾਂ ਦੇ ਸਮਰਥਕ ਉਸ ਦੇ ਪਿੱਛੇ ਪਏ ਹੋਏ ਹਨ। ਇਹੀ ਨਹੀਂ, ਪਤੀ ਦੇ ਪਰਿਵਾਰ ਨੂੰ ਵੀ ਧਮਕਾ ਰਹੇ ਹਨ। ਸੋਸ਼ਲ ਮੀਡੀਆ 'ਤੇ 2 ਵੀਡੀਓ ਵਾਇਰਲ ਹੋ ਰਹੇ ਹਨ। ਪਹਿਲੇ ਵੀਡੀਓ 'ਚ ਲੜਕੀ ਇਕ ਨੌਜਵਾਨ ਨਾਲ ਹੈ, ਜਿਸ ਨੂੰ ਉਹ ਆਪਣਾ ਪਤੀ ਦੱਸ ਰਹੀ ਹੈ। ਉਸ ਦਾ ਕਹਿਣਾ ਹੈ ਕਿ ਉਸ ਨੇ ਆਪਣੀ ਮਰਜ਼ੀ ਨਾਲ ਵਿਆਹ ਕੀਤਾ ਹੈ, ਜਿਸ ਤੋਂ ਬਾਅਦ ਪਰਿਵਾਰ ਦੇ ਲੋਕ ਉਸ ਦੇ ਪਿੱਛੇ ਪਏ ਹਨ। ਲੜਕੀ ਦਾ ਕਹਿਣਾ ਹੈ ਕਿ ਅਸੀਂ ਹੱਥ ਆ ਗਏ ਤਾਂ ਸਾਨੂੰ ਪੱਕਾ ਮਾਰ ਦਿੱਤਾ ਜਾਵੇ।

ਦੂਜੇ ਵੀਡੀਓ 'ਚ ਲੜਕੀ ਆਪਣੇ ਪਿਤਾ ਨੂੰ ਭਾਜਪਾ ਦਾ ਵਿਧਾਇਕ ਦੱਸਦੇ ਹੋਏ ਕਹਿ ਰਹੀ ਹੈ,''ਮੈਂ ਸਿੰਦੂਰ ਫੈਸ਼ਨ 'ਚ ਨਹੀਂ ਲੱਗਾ ਰੱਖਿਆ ਹੈ। ਮੈਂ ਸੱਚੀ ਵਿਆਹ ਕੀਤਾ ਹੈ। ਮੇਰੇ ਪਤੀ ਦੇ ਪਰਿਵਾਰ ਨੂੰ ਪਰੇਸ਼ਾਨ ਕਰਨਾ ਬੰਦ ਕਰੋ। ਤੁਸੀਂ ਸਿਆਸਤ ਕਰੋ, ਆਪਣੀ ਸੋਚ ਬਦਲੋ ਅਤੇ ਮੈਨੂੰ ਆਜ਼ਦਾ ਰਹਿਣ ਦਿਓ। ਬੇਰਲੀ ਦੇ ਸੰਸਦ ਮੈਂਬਰ-ਵਿਧਾਇਕ ਅਤੇ ਮੰਤਰੀ ਜੋ ਮੇਰੇ ਪਿਤਾ ਦਾ ਸਹਿਯੋਗ ਕਰ ਰਹੇ ਹਨ, ਉਹ ਬੰਦ ਕਰੋ।'' ਲੜਕੀ ਨੇ ਪੁਲਸ ਤੋਂ ਵੀ ਸੁਰੱਖਿਆ ਦੀ ਅਪੀਲ ਕੀਤੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਲੜਕੀ ਨੇ ਪੁਲਸ ਦੇ ਇਕ ਉੱਚ ਅਧਿਕਾਰੀ ਨਾਲ ਫੋਨ 'ਤੇ ਗੱਲ ਕਰ ਕੇ ਸੁਰੱਖਿਆ ਮੰਗੀ ਪਰ ਜਦੋਂ ਉਨ੍ਹਾਂ ਨੇ ਲੋਕੇਸ਼ਨ ਪੁੱਛੀ ਤਾਂ ਉਸ ਨੇ ਸਾਂਝਾ ਕਰਨ ਤੋਂ ਇਨਕਾਰ ਕਰ ਦਿੱਤਾ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੂਜੇ ਪਾਸੇ ਵਿਧਾਇਕ ਨੇ ਇਸ ਮਾਮਲੇ 'ਚ ਟਿੱਪਣੀ ਤੋਂ ਇਨਕਾਰ ਕਰ ਦਿੱਤਾ।


author

DIsha

Content Editor

Related News