ਸਮਾਜਿਕ ਸੰਗਠਨਾਂ ਦੇ ਹੱਕ 'ਚ ਬੋਲੇ ਰਾਹੁਲ ਗਾਂਧੀ

Tuesday, Mar 05, 2019 - 04:46 PM (IST)

ਸਮਾਜਿਕ ਸੰਗਠਨਾਂ ਦੇ ਹੱਕ 'ਚ ਬੋਲੇ ਰਾਹੁਲ ਗਾਂਧੀ

ਨਵੀਂ ਦਿੱਲੀ-ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਦਲਿਤ ਅਤੇ ਆਦਿ ਵਾਸੀ ਸਮੇਤ ਕਈ ਸਮਾਜਿਕ ਸੰਗਠਨਾਂ ਵੱਲੋਂ 'ਭਾਰਤ ਬੰਦ' ਦਾ ਸਮਰੱਥਨ ਕੀਤਾ। ਉਨ੍ਹਾਂ ਨੇ ਪੀ. ਐੱਮ. ਨਰਿੰਦਰ ਮੋਦੀ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਦੋਸ਼ ਲਗਾਇਆ ਕਿ ਮੋਦੀ ਸਰਕਾਰ ਨੇ ਦਲਿਤਾਂ ਅਤੇ ਆਦਿਵਾਸੀ ਲੋਕਾਂ ਨੂੰ ਸੜਕਾਂ 'ਤੇ ਉਤਰਨ ਲਈ ਮਜ਼ਬੂਰ ਕਰ ਦਿੱਤਾ ਹੈ।

PunjabKesari

ਰਾਹੁਲ ਗਾਂਧੀ ਨੇ ਟਵੀਟ ਕਰ ਕੇ ਕਿਹਾ ਹੈ ਕਿ ਸਾਡੇ ਆਦਿਵਾਸੀ ਅਤੇ ਦਲਿਤ ਭਰਾ-ਭੈਣਾਂ ਸਮੱਸਿਆਵਾਂ 'ਚ ਹਨ। ਪ੍ਰਧਾਨ ਮੰਤਰੀ ਦੀਆਂ ਝੂਠੀਆਂ ਕਸਮਾਂ ਅਤੇ ਵਾਅਦਿਆਂ ਕਾਰਨ ਅੱਜ ਉਨ੍ਹਾਂ ਨੂੰ ਸੜਕਾਂ 'ਤੇ ਉਤਰਨ ਲਈ ਮਜ਼ਬੂਰ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਦਾਅਵਾ ਕੀਤਾ ਹੈ, ''ਉਨ੍ਹਾਂ ਦੇ ਜੰਗਲ ਅਤੇ ਜੀਵਨ ਦੇ ਅਧਿਕਾਰਾਂ 'ਤੇ ਲਗਾਤਾਰ ਹਮਲਾ ਹੋਇਆ ਹੈ।''

ਰਾਹੁਲ ਗਾਂਧੀ ਨੇ ਇਹ ਵੀ ਕਿਹਾ ਹੈ ਕਿ ਵਣ ਅਧਿਕਾਰ ਖੋਹਣ ਤੋਂ ਬਾਅਦ ਸੰਵਿਧਾਨਿਕ ਰਾਖਵਾਂਕਰਨ 'ਚ ਛੇੜਛਾੜ ਤੱਕ ਲਗਾਤਾਰ ਹਮਲਾ ਕੀਤੇ ਗਏ ਹਨ। ਮੈਂ ਪੂਰੀ ਤਰ੍ਹਾਂ ਨਾਲ ਤੁਹਾਡੇ ਨਾਲ ਹਾਂ। ਜ਼ਿਕਰਯੋਗ ਹੈ ਕਿ ਦੇਸ਼ ਦੇ ਦਲਿਤ ਅਤੇ ਆਦਿਵਾਸੀ ਸੰਗਠਨਾਂ ਨੇ ਯੂਨੀਵਰਸਿਟੀਆਂ 'ਚ 200 ਪੁਆਇੰਟ ਰੋਸਟਰ ਸਿਸਟਮ ਦੀ ਥਾਂ 13 ਪੁਆਇੰਟ ਰੋਸਟਰ ਲਾਗੂ ਕੀਤੇ ਜਾਣ ਦੇ ਖਿਲਾਫ ਅਤੇ ਕਈ ਹੋਰ ਮੰਗਾਂ ਨੂੰ ਲੈ ਕੇ ਵੀ 'ਭਾਰਤ ਬੰਦ' ਨੂੰ ਸ਼ਾਮਿਲ ਕੀਤਾ ਹੈ।


author

Iqbalkaur

Content Editor

Related News