ਵਿਸ਼ਵ ਮੰਚ ’ਤੇ ਤਿੱਬਤ ਦੀ ਖੁਦ ਮੁਖਤਿਆਰੀ ਦਾ ਸਵਾਲ ਚੁੱਕੇ ਭਾਰਤ : ਸ਼ਾਂਤਾ ਕੁਮਾਰ
Wednesday, Jul 06, 2022 - 10:39 AM (IST)
ਪਾਲਮਪੁਰ,(ਭ੍ਰਿਗੁ)– ਸਾਬਕਾ ਮੁੱਖ ਮੰਤਰੀ ਸ਼ਾਂਤਾ ਕੁਮਾਰ ਨੇ ਦਲਾਈ ਲਾਮਾ ਦੇ ਜਨਮਦਿਨ ’ਤੇ ਉਨ੍ਹਾਂ ਨੂੰ ਹਾਰਦਿਕ ਵਧਾਈ ਅਤੇ ਲੰਬੀ ਉਮਰ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਦੁਨੀਆਭਰ ਵਿਚ ਦਲਾਈ ਲਾਮਾ ਸਭ ਤੋਂ ਜ਼ਿਆਦਾ ਸਨਮਾਨਜਨਕ ਅਤੇ ਧਾਰਮਿਕ ਨੇਤਾ ਹਨ। ਅਸੀਂ ਲੱਕੀ ਹਾਂ ਕਿ ਉਹ ਸਾਡੇ ਪ੍ਰਦੇਸ਼ ਅਤੇ ਜ਼ਿਲਾ ਵਿਚ ਰਹਿੰਦੇ ਹਨ। ਉਨ੍ਹਾਂ ਦੇ ਧਰਮਸ਼ਾਲਾ ਵਿਚ ਨਿਵਾਸ ਕਾਰਨ ਕਾਰਨ ਧਰਮਸ਼ਾਲਾ ਦੁਨੀਆਭਰ ਦਾ ਇਕ ਪ੍ਰਸਿੱਧ ਤੀਰਥ ਸਥਾਨ ਬਣ ਗਿਆ ਹੈ।
ਉਨ੍ਹਾਂ ਨੇ ਭਾਰਤ ਪ੍ਰਤੀ ਚੀਨ ਦੇ ਵਿਵਹਾਰ ਦੇ ਰੋਸ਼ਨੀ ਵਿਚ ਭਾਰਤ ਸਰਕਾਰ ਤੋਂ ਇਹ ਮੰਗ ਕੀਤੀ ਹੈ ਕਿ ਹੁਣ ਭਾਰਤ ਨੂੰ ਵੀ ਵਿਸ਼ਵ ਮੰਚ ’ਤੇ ਤਿੱਬਤ ਦੀ ਖੁਦ ਮੁਖਤਿਆਰੀ ਦਾ ਸਵਾਲ ਚੁੱਕਣਾ ਚਾਹੀਦਾ ਹੈ। ਦਲਾਈ ਲਾਮਾ ਨੂੰ ਦੁਨੀਆ ਦੇ ਨੋਬਲ ਪੁਰਸਕਾਰ ਤੋਂ ਲੈਕੇ ਬਹੁਤ ਸਾਰੇ ਪੁਰਸਕਾਰ ਮਿਲੇ ਹਨ। ਭਾਰਤ ਸਰਕਾਰ ਉਨ੍ਹਾਂ ਨੂੰ ਤੁਰੰਤ ‘ਭਾਰਤ ਰਤਨ’ ਨਾਲ ਸਨਮਾਨਿਤ ਕਰੇ। ਮੇਰੀ ਪ੍ਰਧਾਨਗੀ ਵਿਚ ਸੰਸਦ ਵਿਚ ਤਿੱਬਤ ਵਿਸ਼ੇ ’ਤੇ ਆਲ ਪਾਰਟੀ ਕਮੇਟੀ ਨੇ ਇਸ ਸਬੰਧੀ ਮਤਾ ਪਾਸ ਕੀਤਾ ਸੀ ਅਤੇ ਸੰਸਦ ਦੇ 285 ਸਾਰੀਆਂ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਇਸ ਮਤੇ ਦਾ ਸਮਰਥਨ ਕਰ ਕੇ ਦਲਾਈ ਲਾਮਾ ਨੂੰ ‘ਭਾਰਤ ਰਤਨ’ ਨਾਲ ਸਨਮਾਨਿਤ ਕਰਨ ਦੀ ਮੰਗ ਕੀਤੀ ਸੀ। ਮੈਂ ਦੁਨੀਆ ਦੇ ਬੌਧ ਭਾਈਚਾਰੇ ਨੂੰ ਵੀ ਇਸ ਮੌਕੇ ਵਧਾਈ ਦਿੰਦਾ ਹਾਂ।