ਦਲਾਈਲਾਮਾ ਦੀ ਲੱਦਾਖ ਯਾਤਰਾ ਧਾਰਮਿਕ : ਸਰਕਾਰ

Saturday, Jul 16, 2022 - 11:08 AM (IST)

ਦਲਾਈਲਾਮਾ ਦੀ ਲੱਦਾਖ ਯਾਤਰਾ ਧਾਰਮਿਕ : ਸਰਕਾਰ

ਨਵੀਂ ਦਿੱਲੀ (ਭਾਸ਼ਾ)– ਤਿੱਬਤ ਦੇ ਅਧਿਆਤਮਕ ਆਗੂ ਦਲਾਈਲਾਮਾ ਦੀ ਲੱਦਾਖ ਯਾਤਰਾ ਪੂਰੀ ਤਰ੍ਹਾਂ ਧਾਰਮਿਕ ਹੈ ਅਤੇ ਕਿਸੇ ਨੂੰ ਵੀ ਇਸ ’ਤੇ ਕੋਈ ਇਤਰਾਜ਼ ਨਹੀਂ ਕਰਨਾ ਚਾਹੀਦਾ। ਇਕ ਚੋਟੀ ਦੇ ਸਰਕਾਰੀ ਅਧਿਕਾਰੀ ਨੇ ਸ਼ੁੱਕਰਵਾਰ ਇਹ ਜਾਣਕਾਰੀ ਦਿੱਤੀ। ਦਲਾਈਲਾਮਾ ਸ਼ੁੱਕਰਵਾਰ ਨੂੰ ਚੀਨ ਦੀ ਸਰਹੱਦ ਨਾਲ ਲੱਗਦੇ ਕੇਂਦਰ ਸ਼ਾਸਿਤ ਖੇਤਰ ਲੱਦਾਖ ਪੁੱਜੇ ਸਨ। ਉਨ੍ਹਾਂ ਦੇ ਇਥੇ ਲਗਭਗ ਇਕ ਮਹੀਨਾ ਰਹਿਣ ਦੀ ਸੰਭਾਵਨਾ ਹੈ।

ਸਰਕਾਰੀ ਅਧਿਕਾਰੀ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਜਦੋਂ ਦਲਾਈਲਾਮਾ ਤਿੱਬਤ ਦਾ ਦੌਰਾ ਕਰ ਰਹੇ ਹਨ। ਉਹ ਇਸ ਤੋਂ ਪਹਿਲਾਂ ਵੀ ਕਈ ਵਾਰ ਲੱਦਾਖ ਅਤੇ ਅਰੁਣਾਚਲ ਪ੍ਰਦੇਸ਼ ਦਾ ਦੌਰਾ ਕਰ ਚੁੱਕੇ ਹਨ। ਦਲਾਈਲਾਮਾ ਇਕ ਅਧਿਆਤਮਕ ਆਗੂ ਹਨ ਅਤੇ ਉਨ੍ਹਾਂ ਦੀ ਲੱਦਾਖ ਯਾਤਰਾ ਪੂਰੀ ਤਰ੍ਹਾਂ ਧਾਰਮਿਕ ਹੈ।


author

Rakesh

Content Editor

Related News