ਸਰਦੀਆਂ ’ਚ ਰੋਜ਼ਾਨਾ ਪੀਓ ਹਲਦੀ ਵਾਲਾ ਦੁੱਧ, ਬੀਮਾਰੀਆਂ ਹੋਣਗੀਆਂ ਦੂਰ

Friday, Jan 24, 2020 - 05:15 PM (IST)

ਸਰਦੀਆਂ ’ਚ ਰੋਜ਼ਾਨਾ ਪੀਓ ਹਲਦੀ ਵਾਲਾ ਦੁੱਧ, ਬੀਮਾਰੀਆਂ ਹੋਣਗੀਆਂ ਦੂਰ

ਨਵੀਂ ਦਿੱਲੀ (ਏਜੰਸੀਆਂ)–ਆਮ ਤੌਰ ’ਤੇ ਬੀਮਾਰੀ, ਦਰਦ ਜਾਂ ਸੱਟ ਲੱਗਣ ’ਤੇ ਘਰ ਦੇ ਵੱਡੇ ਬਜ਼ੁਰਗ ਹਲਦੀ ਵਾਲਾ ਦੁੱਧ ਪੀਣ ਦੀ ਸਲਾਹ ਦਿੰਦੇ ਹਨ, ਜਿਸ ਨੂੰ ਦੇਖਦੇ ਹੀ ਜ਼ਿਆਦਾਤਰ ਲੋਕ ਮੂੰਹ ਬਣਾਉਣ ਲੱਗਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਹਲਦੀ ਵਾਲਾ ਦੁੱਧ ਕਈ ਮੈਡੀਕਲੀ ਗੁਣਾਂ ਨਾਲ ਭਰਪੂਰ ਹੁੰਦਾ ਹੈ। ਹਲਦੀ ਐਂਟੀਬਾਇਓਟਿਕਸ ਦਾ ਕੰਮ ਕਰਦੀ ਹੈ। ਉਸ ਦੀ ਇਹ ਖੂਬੀ ਅਤੇ ਦੁੱਧ ’ਚ ਮੌਜੂਦ ਕੈਲਸ਼ੀਅਮ ਜਦੋਂ ਇਕੱਠੇ ਮਿਲਦੇ ਹਨ ਤਾਂ ਹਲਦੀ ਦੁੱਧ ਦੇ ਗੁਣ ਹੋਰ ਵੀ ਵਧ ਜਾਂਦੇ ਹਨ। ਦੁੱਧ ’ਚ ਕੈਲਸ਼ੀਅਮ, ਆਇਰਨ, ਪ੍ਰੋਟੀਨ ਅਤੇ ਵਿਟਾਮਿਨ ਵੀ ਹੁੰਦੇ ਹਨ। ਇਸ ਲਈ ਦੁੱਧ ਨੂੰ ਸੰਪੂਰਨ ਆਹਾਰ ਵੀ ਕਿਹਾ ਜਾਂਦਾ ਹੈ। ਇਸ ਦੇ ਗੁਣਾਂ ਨੂੰ ਹੋਰ ਵਧਾਉਣ ਲਈ ਪਾਊਡਰ ਦੀ ਥਾਂ ਕੱਚੀ ਹਲਦੀ ਦੀ ਵਰਤੋਂ ਕਰੋ।
ਹੱਡੀਆਂ ਬਣਾਏ ਮਜ਼ਬੂਤ
ਜੇ ਤੁਹਾਡੀਆਂ ਹੱਡੀਆਂ ’ਚ ਦਰਦ ਰਹਿੰਦੀ ਹੈ ਤਾਂ ਹਲਦੀ ਦੁੱਧ ਤੁਹਾਨੂੰ ਫਾਇਦਾ ਪਹੁੰਚਾਉਂਦਾ ਹੈ। ਜੋੜਾਂ ਦਾ ਦਰਦ ਦੂਰ ਹੁੰਦਾ ਹੈ। ਹਲਦੀ ਵਾਲਾ ਦੁੱਧ ਪੀਣ ਨਾਲ ਆਰਥੋਰਾਈਟਿਸ ਦੀ ਬੀਮਾਰੀ ਨਹੀਂ ਹੁੰਦੀ। ਤੁਸੀਂ ਇਕ ਗਿਲਾਸ ਗਰਮ ਦੁੱਧ ’ਚ ਦੋ ਚੁਟਕੀ ਹਲਦੀ ਪਾ ਕੇ ਰੋਜ਼ ਰਾਤ ਨੂੰ ਪੀਂਦੇ ਹੋ ਤਾਂ ਤੁਹਾਨੂੰ ਬੀਮਾਰੀਆਂ ਨਹੀਂ ਘੇਰਨਗੀਆਂ।
ਪਾਚਣ ਕਿਰਿਆ ਰੱਖੇ ਠੀਕ
ਹਲਦੀ ’ਚ ਐਂਟੀਆਕਸੀਡੈਂਟ ਗੁਣ ਵੀ ਹੁੰਦੇ ਹਨ। ਇਸ ਲਈ ਹਲਦੀ ਦੁੱਧ ਪੀਣ ਨਾਲ ਸਰੀਰ ਦੇ ਸਾਰੇ ਟਾਕਸਿਨ ਬਾਹਰ ਨਿਕਲ ਜਾਂਦੇ ਹਨ। ਜੇ ਤੁਸੀਂ ਪੇਟ ਦੀਆਂ ਸਮੱਸਿਆਵਾਂ ਨਾਲ ਜੂਝ ਰਹੇ ਹੋ ਤਾਂ ਹਲਦੀ ਵਾਲਾ ਦੁੱਧ ਤੁਹਾਨੂੰ ਇਸ ਤੋਂ ਛੁਟਕਾਰਾ ਦਿਵਾ ਸਕਦਾ ਹੈ।
ਤਣਾਅ ਦੂਰ ਕਰਨ ’ਚ ਮਦਦਗਾਰ
ਜੇ ਤੁਹਾਨੂੰ ਨੀਂਦ ਨਹੀਂ ਆਉਂਦੀ ਹੈ ਅਤੇ ਤਣਾਅ ਰਹਿੰਦਾ ਹੈ ਤਾਂ ਹਲਦੀ ਵਾਲਾ ਦੁੱਧ ਜ਼ਰੂਰ ਪੀਓ। ਇਸ ਨਾਲ ਤੁਹਾਨੂੰ ਚੰਗੀ ਨੀਂਦ ਆਵੇਗੀ। ਹਲਦੀ ’ਚ ਮੌਜੂਦ ਅਮੀਨੋ ਐਸਿਡ ਚੰਗੀ ਨੀਂਦ ਲਿਆਉਣ ’ਚ ਮਦਦ ਕਰਦਾ ਹੈ। ਅੱਜਕਲ ਦੇ ਰੁਝਾਨ ਭਰੇ ਸਮੇਂ ’ਚ ਕੰਮ ਜਿੰਨਾ ਵਧਿਆ ਹੈ, ਉਸ ਕਾਰਣ ਨੀਂਦ ਲਈ ਓਨਾ ਹੀ ਘੱਟ ਸਮਾਂ ਮਿਲਦਾ ਹੈ।


author

Sunny Mehra

Content Editor

Related News