ਦੇਸ਼ ''ਚ 715 ਦਿਨਾਂ ਬਾਅਦ ਇਕ ਹਜ਼ਾਰ ਤੋਂ ਘੱਟ ਰਹੇ ਕੋਰੋਨਾ ਦੇ ਨਵੇਂ ਮਾਮਲੇ
Monday, Apr 04, 2022 - 12:34 PM (IST)
ਨਵੀਂ ਦਿੱਲੀ (ਵਾਰਤਾ)- ਦੇਸ਼ 'ਚ ਦਮ ਤੋੜਦੇ ਕੋਰੋਨਾ ਵਾਇਰਸ ਦੇ ਰੋਜ਼ਾਨਾ ਸੰਕਰਮਣ ਮਾਮਲੇ ਪਿਛਲੇ 715 ਦਿਨ ਬਾਅਦ 1000 ਤੋਂ ਘੱਟ ਦਰਜ ਕੀਤੇ ਗਏ ਹਨ। ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਨੇ ਸੋਮਵਾਰ ਨੂੰ ਇੱਥੇ ਦੱਸਿਆ ਕਿ ਕੋਰੋਨਾ ਟੀਕਕਾਰਨ ਮੁਹਿੰਮ 'ਚ ਹੁਣ ਤੱਕ 184.70 ਕਰੋੜ ਤੋਂ ਵਧ ਟੀਕੇ ਲੱਗੇ ਹਨ। ਪਿਛਲੇ 24 ਘੰਟਿਆਂ 'ਚ 913 ਨਵੇਂ ਮਾਮਲੇ ਸਾਹਮਣੇ ਆਏ ਅਤੇ ਇਕ ਹਜ਼ਾਰ 316 ਵਿਅਕਤੀ ਕੋਰੋਨਾ ਤੋਂ ਠੀਕ ਹੋਏ ਹਨ। ਕੋਰੋਨਾ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵਧ ਕੇ 42495089 ਹੋ ਗਈ ਹੈ। ਦੇਸ਼ 'ਚ ਕੋਰੋਨਾ ਰਿਕਵਰੀ ਦਰ 98.76 ਫੀਸਦੀ ਹੈ। ਸਿਹਤ ਮੰਤਰਾਲਾ ਅਨੁਸਾਰ ਇਸ ਦੌਰਾਨ ਕੋਰੋਨਾ ਦੇ 416 ਸਰਗਰਮ ਮਾਮਲੇ ਘੱਟ ਹੋ ਕੇ 12,597 ਰਹਿ ਗਈ ਹੈ। ਸਿਹਤ ਮੰਤਰਾਲਾ ਅਨੁਸਾਰ ਦੇਸ਼ 'ਚ 714 ਦਿਨਾਂ ਬਾਅਦ ਕੋਰੋਨਾ ਦੇ ਸਰਗਰਮ ਮਾਮਲੇ 13 ਹਜ਼ਾਰ ਤੋਂ ਘੱਟ ਹੋਏ ਹਨ।
ਇਸ ਸਮੇਂ ਦੇਸ਼ 'ਚ ਕੋਰੋਨਾ ਦੀ ਕੁੱਲ ਗਿਣਤੀ ਵਧ ਕੇ 5,21,358 ਹੋ ਗਈ ਹੈ। ਦੇਸ਼ 'ਚ ਮੌਤ ਦਰ 1.21 ਫੀਸਦੀ ਹੈ। ਕੇਰਲ 'ਚ ਪਿਛਲੇ 24 ਘੰਟਿਆਂ 'ਚ ਸਰਗਰਮ ਮਾਮਲਿਆਂ 'ਚ 156 ਦੀ ਕਮੀ ਆਉਣ ਤੋਂ ਬਾਅਦ ਇਨ੍ਹਾਂ ਦੀ ਗਿਣਤੀ ਘੱਟ ਕੇ 3517 ਰਹਿ ਗਈ। 458 ਲੋਕਾਂ ਦੇ ਸਿਹਤਮੰਦ ਹੋਣ ਤੋਂ ਬਾਅਦ ਇਸ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ 6462151 ਹੋ ਗਈ ਹੈ, ਜਦੋਂ ਕਿ ਮ੍ਰਿਤਕਾਂ ਦਾ ਅੰਕੜਾ 68074 ਹੋ ਗਿਆ ਹੈ। ਕਰਨਾਟਕ 'ਚ ਸਰਗਰਮ ਮਾਮਲੇ ਘੱਟ ਕੇ 1557 ਹੋ ਗਏ ਹਨ। ਇਸ ਦੌਰਾਨ 51 ਮਰੀਜ਼ਾਂ ਦੇ ਠੀਕ ਹੋਣ ਨਾਲ ਇਸ ਮਹਾਮਾਰੀ ਤੋਂ ਠੀਕ ਹੋਣ ਵਾਲਿਆਂ ਦੀ ਕੁੱਲ ਗਿਣਤੀ 3904049 ਹੋ ਗਈ ਹੈ। ਸੂਬੇ 'ਚ ਮ੍ਰਿਤਕਾਂ ਦਾ ਅੰਕੜਾ 40054 ਹੈ। ਆਸਾਮ 'ਚ ਇਸ ਦੌਰਾਨ ਸਰਗਰਮ ਮਾਮਲਿਆਂ ਦੀ ਗਿਣਤੀ ਇਕ ਘੱਟ ਕੇ 1348 ਹੋ ਗਈ ਹੈ ਅਤੇ ਇਸ ਮਹਾਮਾਰੀ ਤੋਂ ਠੀਕ ਹੋਣ ਵਾਲਿਆਂ ਦੀ ਕੁੱਲ ਗਿਣਤੀ 716209 ਤੱਕ ਪਹੁੰਚ ਗਈ ਹੈ। ਮ੍ਰਿਤਕਾਂ ਦਾ ਅੰਕੜਾ 6639 'ਤੇ ਸਥਿਰ ਰਿਹਾ।