ਦਿਨ ਭਰ 'ਚ ਸਿਰਫ 2 ਵਾਰ ਕਰੋ ਦਹੀਂ ਦਾ ਸੇਵਨ, ਹੋਣਗੇ ਢੇਰ ਸਾਰੇ ਫਾਇਦੇ

04/11/2020 12:37:32 AM

ਨਵੀਂ ਦਿੱਲੀ (ਏਜੰਸੀਆਂ)-ਦਹੀਂ ਦਾ ਸੇਵਨ ਤੁਹਾਡੀ ਸਿਹਤ ਨਾਲ ਜੁੜੀਆਂ ਸਮੱਸਿਆਵਾਂ 'ਚ ਮਦਦਗਾਰ ਸਾਬਤ ਹੋ ਸਕਦਾ ਹੈ। ਇਕ ਖੋਜ 'ਚ ਦਾਅਵਾ ਕੀਤਾ ਗਿਆ ਹੈ ਕਿ ਦਿਨ ਭਰ 'ਚ ਸਿਰਫ 2 ਵਾਰ ਦਹੀਂ ਦਾ ਸੇਵਨ ਕਰਨ ਨਾਲ ਢੇਰ ਸਾਰੇ ਫਾਇਦੇ ਹੋ ਸਕਦੇ ਹਨ।

ਦਿਲ ਦੀ ਧੜਕਣ ਨੂੰ ਰੱਖਦੈ ਨਾਰਮਲ
ਦਿਲ ਦੀ ਧੜਕਣ ਨੂੰ ਨਾਰਮਲ ਰੂਪ ਨਾਲ ਸੰਚਾਲਿਤ ਕਰਨ ਲਈ ਤੁਹਾਡੇ ਸਰੀਰ ਨੂੰ ਕੁਝ ਜ਼ਰੂਰੀ ਪੌਸ਼ਟਿਕ ਤੱਤਾਂ ਦੀ ਲੋੜ ਹੁੰਦੀ ਹੈ, ਜਿਸ ਨੂੰ ਦਹੀਂ ਰਾਹੀਂ ਪੂਰਾ ਕੀਤਾ ਜਾ ਸਕਦਾ ਹੈ। ਦਹੀਂ 'ਚ ਵਿਟਾਮਿਨ-ਬੀ ਦੀ ਚੰਗੀ ਮਾਤਰਾ ਮੌਜੂਦ ਹੁੰਦੀ ਹੈ। ਵਿਟਾਮਿਨ-ਬੀ ਸਾਡੇ ਸਰੀਰ ਨੂੰ ਵੱਖ-ਵੱਖ ਤਰਾਂ ਦੇ ਦਿਲ ਦੇ ਰੋਗਾਂ ਤੋਂ ਬਚਾਏ ਰੱਖਣ ਦਾ ਕੰਮ ਤਾਂ ਕਰਦਾ ਹੀ ਹੈ ਨਾਲ ਹੀ ਹਾਰਟਬੀਟ ਨੂੰ ਵੀ ਸੰਤੁਲਿਤ ਬਣਾਏ ਰੱਖਣ 'ਚ ਬਹੁਤ ਮਦਦਗਾਰ ਸਾਬਤ ਹੋ ਸਕਦਾ ਹੈ।

ਡਾਇਰੀਆ ਤੋਂ ਬਚਾਉਣ 'ਚ ਮਦਦਗਾਰ
ਡਾਇਰੀਆ ਵਰਗੀ ਬੀਮਾਰੀ ਦਾ ਜੇ ਠੀਕ ਸਮੇਂ 'ਤੇ ਇਲਾਜ ਨਾ ਕੀਤਾ ਜਾਵੇ ਤਾਂ ਇਹ ਜਾਨਲੇਵਾ ਵੀ ਸਾਬਤ ਹੋ ਸਕਦੀ ਹੈ। ਉਥੇ ਹੀ ਦਹੀਂ ਦਾ ਸੇਵਨ ਕਰਨ ਨਾਲ ਤੁਸੀਂ ਡਾਇਰੀਆ ਕਾਰਣ ਹੋਣ ਵਾਲੇ ਖਤਰੇ ਤੋਂ ਵੀ ਬਚੇ ਰਹਿ ਸਕਦੇ ਹੋ।

ਬਲੱਡ ਪ੍ਰੈਸ਼ਰ ਨੂੰ ਰੱਖੇ ਕੰਟਰੋਲ
ਬਲੱਡ ਪ੍ਰੈਸ਼ਰ ਨੂੰ ਕੰਟਰੋਲ ਰੱਖਣ 'ਚ ਵੀ ਦਹੀਂ ਕਾਫੀ ਲਾਭਦਾਇਕ ਸਾਬਤ ਹੋ ਸਕਦਾ ਹੈ। ਦਹੀਂ 'ਚ ਪੋਟਾਸ਼ੀਅਮ ਦੀ ਮਾਤਰਾ ਪਾਈ ਜਾਂਦੀ ਹੈ। ਨੈਸ਼ਨਲ ਸੈਂਟਰ ਫਾਰ ਬਾਇਓ ਟੈਕਨਾਲੋਜੀ ਇਨਫਾਰਮੇਸ਼ਨ ਦੀ ਇਕ ਰਿਪੋਰਟ ਮੁਤਾਬਕ ਪੋਟਾਸ਼ੀਅਮ ਦੀ ਮਾਤਰਾ ਬਲੱਡ ਪ੍ਰੈਸ਼ਰ ਦੀ ਸਮੱਸਿਆ ਨੂੰ ਰੋਕਣ 'ਚ ਕਾਫੀ ਹੱਦ ਤੱਕ ਮਦਦਗਾਰ ਸਾਬਤ ਹੋ ਸਕਦੀ ਹੈ, ਇਸ ਲਈ ਜਿਨਾਂ ਲੋਕਾਂ ਨੂੰ ਬਲੱਡ ਪ੍ਰੈਸ਼ਰ ਨਾਲ ਜੁੜੀ ਪ੍ਰੇਸ਼ਾਨੀ ਹੈ, ਉਹ ਦਹੀਂ ਦਾ ਸੇਵਨ ਕਰ ਸਕਦੇ ਹਨ।

ਇਮਿਊਨ ਸਿਸਟਮ ਨੂੰ ਕਰਦੈ ਮਜ਼ਬੂਤ
ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ਲਈ ਵੀ ਦਹੀਂ ਦਾ ਸੇਵਨ ਤੁਹਾਡੇ ਲਈ ਠੀਕ ਹੁੰਦਾ ਹੈ। ਦਰਅਸਲ ਦਹੀ 'ਚ ਪ੍ਰੋਬਾਇਓਟਿਕ ਬੈਕਟੀਰੀਆ ਮੌਜੂਦ ਹੁੰਦੇ ਹਨ ਜੋ ਇਮਿਊਨ ਸੈੱਲਸ ਨੂੰ ਮਜ਼ਬੂਤ ਕਰਦੇ ਹਨ।

ਹੱਡੀਆਂ ਦੀ ਮਜ਼ਬੂਤੀ ਲਈ
ਹੱਡੀਆਂ ਦੀ ਮਜ਼ਬੂਤੀ ਲਈ ਵੀ ਦਹੀਂ ਫਾਇਦੇਮੰਦ ਹੋ ਸਕਦਾ ਹੈ। ਇਹ ਹੀ ਕਾਰਣ ਹੈ ਕਿ ਦਹੀਂ ਨੂੰ ਬਜ਼ੁਰਗਾਂ ਦੁਆਰਾ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ਕਿਉਂਕਿ ਇਹ ਆਸਟਿਓਪੋਰੋਸਿਸ (ਹੱਡੀਆਂ ਨਾਲ ਜੁੜਿਆ ਇਕ ਰੋਗ) ਦੇ ਖਤਰੇ ਨੂੰ ਘੱਟ ਕਰਨ ਲਈ ਵੀ ਬਹੁਤ ਸਰਗਰਮ ਰੂਪ ਨਾਲ ਕੰਮ ਕਰ ਸਕਦਾ ਹੈ। ਉਥੇ ਹੀ ਦਹੀਂ 'ਚ ਮੌਜੂਦ ਕੈਲਸ਼ੀਅਮ ਅਤੇ ਪ੍ਰੋਟੀਨ ਦੀ ਮਾਤਰਾ ਹੱਡੀਆਂ ਦੇ ਵਿਕਾਸ ਅਤੇ ਉਨ੍ਹਾਂ ਦੀ ਮਜ਼ਬੂਤੀ ਲਈ ਫਾਇਦੇਮੰਦ ਸਾਬਿਤ ਹੋ ਸਕਦਾ ਹੈ, ਇਸ ਲਈ ਬੋਨ ਹੈਲਥ ਨੂੰ ਧਿਆਨ 'ਚ ਰੱਖਦੇ ਹੋਏ ਤੁਸੀਂ ਦਹੀਂ ਦਾ ਸੇਵਨ ਕਰ ਸਕਦੇ ਹੋ। 

ਜ਼ਰੂਰੀ ਵਿਟਾਮਿਨਸ ਦੀ ਹੋਵੇਗੀ ਪੂਰਤੀ
ਦਹੀਂ ਦਾ ਸੇਵਨ ਕਰਨ ਨਾਲ ਤੁਹਾਡੇ ਸਰੀਰ ਨੂੰ ਜ਼ਰੂਰੀ ਕਈ ਤਰ੍ਹਾਂਦੇ ਵਿਟਾਮਿਨਸ ਵੀ ਬਹੁਤ ਆਸਾਨੀ ਨਾਲ ਮਿਲ ਜਾਂਦੇ ਹਨ। ਦਰਅਸਲ ਦਹੀਂ 'ਚ ਬਿਫੀਡੋਬੈਕਟੀਰੀਆ ਮੌਜੂਦ ਹੁੰਦਾ ਹੈ। ਜਦੋਂ ਤੁਸੀਂ ਦਹੀਂ ਦਾ ਸੇਵਨ ਕਰਦੇ ਹੋ ਤਾਂ ਇਹ ਬੈਕਟੀਰੀਆ ਪੇਟ 'ਚ ਪਹੁੰਚਣ ਤੋਂ ਬਾਅਦ ਸਰੀਰਿਕ ਕਿਰਿਆਵਾਂ ਨੂੰ ਸੰਪੰਨ ਕਰਦੇ ਹੋਏ ਥਾਇਮੀਨ, ਫੋਲੇਟ, ਵਿਟਾਮਿਨ ਬੀ, 6ਏ, ਵਿਟਾਮਿਨ ਬੀ12 ਅਤੇ ਪੋਟਾਸ਼ੀਅਮ ਵਰਗੇ ਪੋਸ਼ਕ ਤੱਤਾਂ ਦਾ ਨਿਰਮਾਣ ਕਰ ਕੇ ਸਰੀਰ ਨੂੰ ਇਨ੍ਹਾਂ ਦੀ ਪੂਰਤੀ ਕਰ ਸਕਦਾ ਹੈ।


Karan Kumar

Content Editor

Related News