ਮਹਾਰਾਸ਼ਟਰ ਦੇ ਦਹੀ-ਹਾਂਡੀ ਸਮੂਹ ਇਸ ਵਾਰ ਨਹੀਂ ਬਣਾਉਣਗੇ ਮਨੁੱਖੀ ਲੜੀ

08/12/2020 1:41:39 AM

ਮੁੰਬਈ : ਕੋਰੋਨਾ ਇਨਫੈਕਸ਼ਨ ਦੇ ਮੱਦੇਨਜ਼ਰ ਮਹਾਰਾਸ਼ਟਰ 'ਚ ਕਈ ‘ਦਹੀ-ਹਾਂਡੀ’ ਸਮੂਹਾਂ ਨੇ ਬੁੱਧਵਾਰ ਨੂੰ ਜਨਮ ਅਸ਼ਟਮੀ ਦਾ ਤਿਉਹਾਰ ਸਾਦਗੀ ਨਾਲ ਅਤੇ ਬਿਨਾਂ ਮਨੁੱਖ ਲੜੀ ਦੇ ਮਨਾਉਣ ਦਾ ਫੈਸਲਾ ਕੀਤਾ ਹੈ।
ਦਹੀ-ਹਾਂਡੀ ਤਿਉਹਾਰ ਤਾਲਮੇਲ ਕਮੇਟੀ ਦੇ ਪ੍ਰਮੁੱਖ ਬਾਲਾ ਪਡੇਲਕਰ ਨੇ ਕਿਹਾ ਕਿ ਦਹੀ-ਹਾਂਡੀ ਇਸ ਵਾਰ ਸਿਰਫ ਪ੍ਰਤੀਕਾਤਮਕ ਰੂਪ ਨਾਲ ਤੋੜੀ ਜਾਵੇਗੀ। ਇਸ ਕਮੇਟੀ ਦੇ ਸੂਬੇ 'ਚ 950 ਤੋਂ ਜ਼ਿਆਦਾ ਮੰਡਲ ਹਨ। ਆਮ ਸਮੇਂ 'ਚ ਇਸ ਤਿਉਹਾਰ 'ਤੇ ਗੋਵਿੰਦਾਂ ਦੀ ਇੱਕ ਮਨੁੱਖੀ ਲੜੀ ਬਣਾ ਕੇ ਉੱਚਾਈ 'ਤੇ ਇੱਕ ਰੱਸੀ ਨਾਲ ਬੱਝੀ ਦਹੀ-ਹਾਂਡੀ ਤੱਕ ਪਹੁੰਚਿਆਂ ਜਾਂਦਾ ਹੈ ਅਤੇ ਉਸ ਨੂੰ ਤੋੜਿਆ ਜਾਂਦਾ ਹੈ। ਪਡੇਲਕਰ ਨੇ ਕਿਹਾ ਕਿ ਕਮੇਟੀ ਦੇ ਮੈਬਰਾਂ ਨੇ ਫੈਸਲਾ ਕੀਤਾ ਹੈ ਕਿ ਸਾਮਾਜਕ ਦੂਰੀ ਨੂੰ ਧਿਆਨ 'ਚ ਰੱਖਦੇ ਹੋਏ ਇਸ ਸਾਲ ਮਨੁੱਖੀ ਲੜੀ ਨਹੀਂ ਬਣਾਈ ਜਾਵੇਗੀ। ਮਨੁੱਖੀ ਲੜੀ ਬਣਾਉਣ ਲਈ ਗੋਵਿੰਦ ਦੇ ਸਮੂਹ ਇੱਕ ਸਥਾਨ ਤੋਂ ਦੂਜੇ ਸਥਾਨ 'ਤੇ ਨਹੀਂ ਜਾਣਗੇ ਪਰ ਆਪਣੇ-ਆਪਣੇ ਖੇਤਰਾਂ 'ਚ ਪੂਜਾ ਕਰਨਗੇ।


Inder Prajapati

Content Editor

Related News