ਦਾਦਾ ਸਾਹਿਬ ਫਾਲਕੇ ਪੁਰਸਕਾਰ ਲਈ ਚੁਣੇ ਜਾਣ ''ਤੇ PM ਮੋਦੀ ਨੇ ਰਜਨੀਕਾਂਤ ਨੂੰ ਦਿੱਤੀ ਵਧਾਈ
Thursday, Apr 01, 2021 - 04:04 PM (IST)
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਫ਼ਿਲਮ ਅਭਿਨੇਤਾ ਰਜਨੀਕਾਂਤ ਨੂੰ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਨਵਾਜੇ ਜਾਣ ਦੇ ਐਲਾਨ 'ਤੇ ਉਨ੍ਹਾਂ ਨੂੰ ਵਧਾਈ ਦਿੱਤੀ। ਇਸ ਦੇ ਨਾਲ ਹੀ ਪੀ.ਐੱਮ. ਮੋਦੀ ਨੇ ਰਜਨੀਕਾਂਤ ਨੂੰ ਉਨ੍ਹਾਂ ਦੇ ਸ਼ਾਨਦਾਰ ਵਿਅਕਤੀਤੱਵ ਅਤੇ ਪਰਦੇ 'ਤੇ ਉਨ੍ਹਾਂ ਦੀਆਂ ਵੱਖ-ਵੱਖ ਭੂਮਿਕਾਵਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਟਵੀਟ ਕਰ ਕੇ ਕਿਹਾ,''ਹਰ ਪੀੜ੍ਹੀ 'ਚ ਮਸ਼ਹੂਰ, ਜ਼ਬਰਦਸਤ ਕੰਮ ਜੋ ਬਹੁਤ ਘੱਟ ਹੀ ਲੋਕ ਕਰ ਪਾਉਂਦੇ ਹਨ, ਇਕ ਸ਼ਾਨਦਾਰ ਵਿਅਕਤੀਤੱਵ, ਅਜਿਹੇ ਹਨ ਰਜਨੀਕਾਂਤ ਜੀ। ਬਹੁਤ ਖ਼ੁਸ਼ੀ ਦੀ ਗੱਲ ਹੈ ਕਿ ਥਲਾਈਵਾ ਨੂੰ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਨਵਾਜਿਆ ਗਿਆ ਹੈ। ਉਨ੍ਹਾਂ ਨੂੰ ਬਹੁਤ ਸਾਰੀ ਵਧਾਈ।''
ਕੇਂਦਰੀ ਸੂਚਨਾ ਪ੍ਰਸਾਰਨ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਅੱਜ ਯਾਨੀ ਵੀਰਵਾਰ ਨੂੰ ਇਹ ਐਲਾਨ ਕੀਤਾ ਕਿ ਸਾਲ 2019 ਦਾ ਦਾਦਾ ਸਾਹਿਬ ਫਾਲਕੇ ਪੁਰਸਕਾਰ ਰਜਨੀਕਾਂਤ ਨੂੰ ਪ੍ਰਦਾਨ ਕੀਤਾ ਜਾਵੇਗਾ। 5 ਮੈਂਬਰੀ ਜਿਊਰੀ ਨੇ ਇਕਮਤ ਨਾਲ ਰਜਨੀਕਾਂਤ ਦੇ ਨਾਮ 'ਤੇ ਮੋਹਰ ਲਗਾਈ ਹੈ। ਦੱਸਣਯੋਗ ਹੈ ਕਿ ਭਾਰਤੀ ਸਿਨੇਮਾ ਦੇ ਪਿਤਾ ਕਹੇ ਜਾਣ ਵਾਲੇ ਦਾਦਾ ਸਾਹਿਬ ਫਾਲਕੇ ਦੇ ਨਾਮ 'ਤੇ ਭਾਰਤ ਸਰਕਾਰ ਨੇ 1969 'ਚ ਇਹ ਪੁਰਸਕਾਰ ਸ਼ੁਰੂ ਕੀਤਾ ਸੀ ਅਤੇ ਇਸ ਨੂੰ ਭਾਰਤੀ ਸਿਨੇਮਾ ਦਾ ਸਰਵਉੱਚ ਪੁਰਸਕਾਰ ਕਿਹਾ ਜਾਂਦਾ ਹੈ। ਸਾਲ 2018 ਦਾ ਫਾਲਕੇ ਪੁਰਸਕਾਰ ਅਭਿਨੇਤਾ ਅਮਿਤਾਭ ਬੱਚਨ ਨੂੰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : ਸੁਪਰਸਟਾਰ ਰਜਨੀਕਾਂਤ ਲਈ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕੀਤਾ ਵੱਡਾ ਐਲਾਨ