ਕਾਨਪੁਰ ''ਚ ਰੇਲਵੇ ਟ੍ਰੈਕ ''ਤੇ ਮਿਲਿਆ ਸਿਲੰਡਰ, ਡਰਾਈਵਰ ਨੇ ਮਾਲ ਗੱਡੀ ਰੋਕ ਟਾਲਿਆ ਹਾਦਸਾ

Sunday, Sep 22, 2024 - 12:42 PM (IST)

ਕਾਨਪੁਰ : ਕਾਨਪੁਰ ਜ਼ਿਲ੍ਹੇ ਦੇ ਮਹਾਰਾਜਪੁਰ ਥਾਣਾ ਖੇਤਰ 'ਚ ਪ੍ਰੇਮਪੁਰ ਰੇਲਵੇ ਸਟੇਸ਼ਨ ਨੇੜੇ ਰੇਲਵੇ ਟ੍ਰੈਕ 'ਤੇ ਐਤਵਾਰ ਸਵੇਰੇ ਇਕ ਗੈਸ ਸਿਲੰਡਰ ਮਿਲਿਆ, ਜਿਸ ਤੋਂ ਬਾਅਦ ਲੋਕੋ ਪਾਇਲਟ (ਡਰਾਈਵਰ) ਨੇ ਮਾਲ ਗੱਡੀ ਨੂੰ ਰੋਕ ਦਿੱਤਾ। ਇੱਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਐਤਵਾਰ ਸਵੇਰੇ ਇੱਕ ਮਾਲ ਗੱਡੀ ਦੇ ਲੋਕੋ-ਪਾਇਲਟ ਦੁਆਰਾ ਐਮਰਜੈਂਸੀ ਬ੍ਰੇਕ ਲਗਾਉਣ ਤੋਂ ਬਾਅਦ ਇੱਕ ਹੋਰ ਰੇਲਗੱਡੀ ਨੂੰ ਪਟੜੀ ਤੋਂ ਉਤਾਰਨ ਦੀ ਕੋਸ਼ਿਸ਼ ਅਸਫਲ ਹੋ ਗਈ। ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਉਦੋਂ ਵਾਪਰੀ ਜਦੋਂ ਮਾਲ ਗੱਡੀ ਕਾਨਪੁਰ ਤੋਂ ਪ੍ਰਯਾਗਰਾਜ ਵੱਲ ਜਾ ਰਹੀ ਸੀ। ਕਰੀਬ ਇੱਕ ਮਹੀਨੇ ਦੇ ਅੰਦਰ ਇਹ ਤੀਜੀ ਘਟਨਾ ਹੈ, ਜਦੋਂ ਰੇਲਵੇ ਸੇਵਾ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। 

ਇਹ ਵੀ ਪੜ੍ਹੋ ਅਮਿਤ ਸ਼ਾਹ ਦਾ ਵੱਡਾ ਐਲਾਨ, ਮੁਫ਼ਤ ਮਿਲਣਗੇ 2 ਸਿਲੰਡਰ, ਬੱਚਿਆਂ ਨੂੰ Laptop

ਐਤਵਾਰ ਨੂੰ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਅੱਜ ਸਵੇਰੇ ਕਰੀਬ 8.10 ਵਜੇ ਰੇਲਵੇ ਸੁਰੱਖਿਆ ਬਲ (ਆਰ.ਪੀ.ਐੱਫ.) ਪੁਲਸ ਨੇ ਸੂਚਨਾ ਦਿੱਤੀ ਕਿ ਪ੍ਰੇਮਪੁਰ ਸਟੇਸ਼ਨ ਤੋਂ ਇਲਾਹਾਬਾਦ ਵੱਲ ਜਾਣ ਵਾਲੇ ਰੇਲਵੇ ਮਾਰਗ 'ਤੇ ਇਕ ਲਾਲ ਰੰਗ ਦਾ ਸਿਲੰਡਰ ਟ੍ਰੈਕ 'ਤੇ ਰੱਖਿਆ ਹੋਇਆ ਹੈ। ਇਸ ਦੀ ਸੂਚਨਾ ਮਿਲਣ ’ਤੇ ਸਥਾਨਕ ਪੁਲਸ ਤੁਰੰਤ ਪ੍ਰੇਮਪੁਰ ਰੇਲਵੇ ਸਟੇਸ਼ਨ ’ਤੇ ਪੁੱਜੀ ਅਤੇ ਮੌਕੇ ਦਾ ਮੁਆਇਨਾ ਕੀਤਾ। ਪਤਾ ਲੱਗਾ ਕਿ ਟਰੈਕ 'ਤੇ ਲਾਲ ਰੰਗ ਦਾ ਖਾਲੀ ਸਿਲੰਡਰ ਰੱਖਿਆ ਹੋਇਆ ਸੀ। ਕਾਨਪੁਰ ਪੂਰਬੀ ਪੁਲਿਸ ਦੇ ਡਿਪਟੀ ਕਮਿਸ਼ਨਰ (ਡੀਸੀਪੀ) ਸ਼ਰਵਣ ਕੁਮਾਰ ਸਿੰਘ ਨੇ ਕਿਹਾ ਕਿ ਲੋਕੋ ਪਾਇਲਟ ਨੇ ਰੇਲਵੇ ਅਧਿਕਾਰੀਆਂ ਨੂੰ ਸੁਚੇਤ ਕੀਤਾ, ਜਿਨ੍ਹਾਂ ਨੇ ਰੇਲਵੇ ਸੁਰੱਖਿਆ ਬਲ (ਆਰਪੀਐੱਫ) ਅਤੇ ਕਾਨਪੁਰ ਪੁਲਸ ਨੂੰ ਸੂਚਿਤ ਕੀਤਾ ਅਤੇ ਜਾਂਚ ਸ਼ੁਰੂ ਕੀਤੀ ਗਈ। ਡੀਸੀਪੀ ਨੇ ਦੱਸਿਆ ਕਿ ਮਾਲ ਗੱਡੀ ਦੇ ਲੋਕੋ ਪਾਇਲਟ ਨੇ ਪੰਜ ਕਿਲੋਗ੍ਰਾਮ ਭਾਰ ਦਾ ਇੱਕ ਐਲਪੀਜੀ ਸਿਲੰਡਰ ਦੇਖਿਆ, ਜਿਸ ਤੋਂ ਬਾਅਦ ਕਾਨਪੁਰ ਤੋਂ ਪ੍ਰਯਾਗਰਾਜ ਜਾ ਰਹੀ ਮਾਲ ਗੱਡੀ ਨੂੰ ਐਮਰਜੈਂਸੀ ਬ੍ਰੇਕਾਂ ਲਗਾ ਕੇ ਰੋਕ ਦਿੱਤਾ ਗਿਆ। 

ਇਹ ਵੀ ਪੜ੍ਹੋ ਰਾਸ਼ਟਰੀ ਸਿਨੇਮਾ ਦਿਵਸ 'ਤੇ ਟੁੱਟੇ ਰਿਕਾਰਡ, ਸਿਨੇਮਾਘਰਾਂ 'ਚ ਪੁੱਜੇ 60 ਲੱਖ ਤੋਂ ਵੱਧ ਦਰਸ਼ਕ

ਉਨ੍ਹਾਂ ਕਿਹਾ ਕਿ ਸੁੰਘਣ ਵਾਲੇ ਕੁੱਤੇ ਤਾਇਨਾਤ ਕੀਤੇ ਗਏ ਹਨ ਅਤੇ ਫੋਰੈਂਸਿਕ ਮਾਹਿਰਾਂ ਨੂੰ ਵੀ ਬੁਲਾਇਆ ਗਿਆ ਹੈ। ਉਨ੍ਹਾਂ ਦੇਖਿਆ ਕਿ ਰਸੋਈ ਗੈਸ ਸਿਲੰਡਰ ਖਾਲੀ ਸੀ। ਕਰੀਬ 15 ਦਿਨ ਪਹਿਲਾਂ ਸ਼ਿਵਰਾਜਪੁਰ ਇਲਾਕੇ 'ਚ ਐੱਲਪੀਜੀ ਸਿਲੰਡਰ ਨੂੰ ਪਟੜੀ 'ਤੇ ਰੱਖ ਕੇ ਪ੍ਰਯਾਗਰਾਜ ਤੋਂ ਭਿਵਾਨੀ ਜਾ ਰਹੀ ਕਾਲਿੰਦੀ ਐਕਸਪ੍ਰੈੱਸ ਨੂੰ ਪਟੜੀ ਤੋਂ ਉਤਾਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਟਰੇਨ ਰੁਕਣ ਤੋਂ ਪਹਿਲਾਂ ਸਿਲੰਡਰ ਨਾਲ ਟਕਰਾ ਗਈ ਸੀ ਅਤੇ ਟਰੇਨ ਦੀ ਲਪੇਟ 'ਚ ਆਉਣ ਤੋਂ ਬਾਅਦ ਸਿਲੰਡਰ ਟ੍ਰੈਕ ਤੋਂ ਹੇਠਾਂ ਡਿੱਗ ਗਿਆ ਸੀ। ਇਸੇ ਤਰ੍ਹਾਂ ਕੁਝ ਦਿਨ ਪਹਿਲਾਂ ਕਾਨਪੁਰ-ਕਾਸਗੰਜ ਰੇਲਵੇ ਮਾਰਗ 'ਤੇ ਪਟੜੀਆਂ ਵਿਚਕਾਰ ਗੈਸ ਸਿਲੰਡਰ ਰੱਖ ਕੇ ਰੇਲ ਗੱਡੀ ਨੂੰ ਪਲਟਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਦੋਵਾਂ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਕਰੀਬ ਇੱਕ ਮਹੀਨੇ ਦੇ ਅੰਦਰ ਇਹ ਤੀਜੀ ਘਟਨਾ ਹੈ।

ਇਹ ਵੀ ਪੜ੍ਹੋ ਹਸਪਤਾਲ 'ਚ ਮਹਿਲਾ ਡਾਕਟਰ ਦੀ ਲੱਤਾਂ-ਮੁੱਕਿਆਂ ਨਾਲ ਕੁੱਟਮਾਰ, ਵਾਲਾਂ ਤੋਂ ਫੜ ਧੂਹ-ਧੂਹ ਖਿੱਚਿਆ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News