ਤੇਜ਼ੀ ਨਾਲ ਵੱਧ ਰਿਹਾ ਹੈ ਚੱਕਰਵਾਤੀ ਤੂਫਾਨ ''ਅਮਫਾਨ'', ਅਗਲੇ 2 ਦਿਨਾਂ ਤੱਕ ਮਚਾ ਸਕਦਾ ਭਿਆਨਕ ਤਬਾਹੀ

05/18/2020 11:23:15 AM

ਨਵੀਂ ਦਿੱਲੀ-ਚੱਕਰਵਾਤੀ ਤੂਫਾਨ 'ਅਮਫਾਨ' ਬੰਗਾਲ ਦੀ ਖਾੜੀ ਦੇ ਉੱਤਰ-ਪੱਛਮ 'ਚ ਪੱਛਮੀ ਬੰਗਾਲ ਅਤੇ ਉੱਤਰੀ ਓਡੀਸ਼ਾ ਦੇ ਤੱਟ ਵੱਲ ਤੇਜ਼ੀ ਨਾਲ ਵੱਧ ਰਿਹਾ ਹੈ। ਇਹ ਅਗਲੇ ਕੁਝ ਘੰਟਿਆਂ 'ਚ ਹੀ ਭਿਆਨਕ ਚੱਕਰਵਾਤ ਬਣ ਜਾਵੇਗਾ। ਖਤਰੇ ਦੇ ਮੱਦੇਨਜ਼ਰ ਓਡੀਸ਼ਾ ਅਤੇ ਪੱਛਮੀ ਬੰਗਾਲ 'ਚ ਰਾਸ਼ਟਰੀ ਆਫਤ ਪ੍ਰਬੰਧਨ ਫੋਰਸ (ਐੱਨ.ਡੀ.ਆਰ.ਐੱਫ) ਦੀ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ।

ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਚੱਕਰਵਾਤੀ ਤੂਫਾਨ ਅਮਫਾਨ ਦੱਖਣੀ-ਪੂਰਬੀ ਬੰਗਾਲ ਦੀ ਖਾੜੀ ਅਤੇ ਨੇੜਲੇ ਖੇਤਰਾਂ ਤੋਂ ਅੱਗੇ ਵੱਧ ਰਿਹਾ ਹੈ ਅਤੇ ਬੀਤੇ 6 ਘੰਟਿਆਂ 'ਚ 6 ਕਿਮੀ. ਪ੍ਰਤੀ ਘੰਟੇ ਦੀ ਰਫਤਾਰ ਨਾਲ ਉੱਤਰ-ਉੱਤਰ ਪੱਛਮੀ ਦਿਸ਼ਾ ਵੱਲ ਜਾ ਰਿਹਾ ਹੈ। ਅੱਜ ਭਾਵ ਸੋਮਵਾਰ ਤੱਕ ਇਹ ਉੱਤਰ ਦਿਸ਼ਾ ਵੱਲ ਵਧੇਗਾ ਅਤੇ ਫਿਰ ਉੱਤਰ-ਉੱਤਰ ਪੂਰਬ  'ਚ ਉੱਤਰ-ਪੱਛਮੀ ਬੰਗਾਲ ਦੀ ਖਾੜੀ ਵੱਲ ਮੁੜ ਜਾਵੇਗਾ। 19 ਮਈ ਦੀ ਰਾਤ ਜਾਂ 20 ਮਈ ਦੀ ਸਵੇਰਸਾਰ ਤੱਕ ਇਸ ਦੇ ਲੈਂਡਫਾਲ ਕਰਨ ਭਾਵ ਤੱਟਾਂ ਨਾਲ ਟਕਰਾਉਣ ਦੀ ਸੰਭਾਵਨਾ ਹੈ। ਓਡੀਸ਼ਾ 'ਚ ਲੋਕਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਪਹੁੰਚਾਉਣ ਦੀ ਤਿਆਰੀ ਹੈ। 

ਐੱਨ.ਡੀ.ਆਰ.ਐੱਫ ਦੇ ਡਾਇਰੈਕਟਰ ਜਨਰਲ ਐੱਸ.ਐੱਨ ਪ੍ਰਧਾਨ ਨੇ ਦੱਸਿਆ ਹੈ ਕਿ ਭਾਰਤੀ ਮੌਸਮ ਵਿਗਿਆਨ ਵਿਭਾਗ ਦੀ ਐਤਵਾਰ ਸਵੇਰ ਦੀ ਰਿਪੋਰਟ ਮੁਤਾਬਕ ਚੱਕਰਵਾਤ ਅਮਫਾਨ ਬੰਗਾਲ ਦੀ ਖਾੜੀ 'ਚ ਇਕ ਖਤਰਨਾਕ ਚੱਕਰਵਾਤੀ ਤੂਫਾਨ 'ਚ ਤਬਦੀਲ ਹੋ ਰਿਹਾ ਹੈ ਅਤੇ ਸੰਭਾਵਨਾ ਹੈ ਕਿ ਅਗਲੇ 24 ਘੰਟਿਆਂ 'ਚ ਕਾਫੀ ਖਤਰਨਾਕ ਤੂਫਾਨ 'ਚ ਤਬਦੀਲ ਹੋ ਸਕਦਾ ਹੈ। 

ਚੱਕਰਵਾਤੀ ਤੂਫਾਨ ਨੇ ਭਾਰਤੀ ਤੱਟ ਵੱਲ ਵੱਧਣ ਦੇ ਕਾਰਨ ਓਡੀਸ਼ਾ ਅਤੇ ਪੱਛਮੀ ਬੰਗਾਲ ਦੇ ਕਈ ਤੱਟੀ ਜ਼ਿਲਿਆਂ 'ਚ ਤੇਜ਼ ਰਫਤਾਰ ਹਵਾਵਾਂ ਨਾਲ ਭਾਰੀ ਬਾਰਿਸ਼ ਦਾ ਸੰਭਾਵਨਾ ਹੈ। ਕੋਲਕਾਤਾ 'ਚ ਖੇਤਰੀ ਮੌਸਮ ਵਿਗਿਆਨ ਕੇਂਦਰ ਦੇ ਡਾਇਰੈਕਟਰ ਜੀ.ਕੇ. ਦਾਸ ਨੇ ਦੱਸਿਆ ਹੈ ਕਿ ਇਹ ਤੂਫਾਨ 20 ਮਈ ਦੀ ਦੁਪਹਿਰ ਅਤੇ ਸ਼ਾਮ ਦੇ ਵਿਚਾਲ ਕਾਫੀ ਖਤਰਨਾਕ ਚੱਕਰਵਾਤੀ ਤੂਫਾਨ ਦੇ ਤੌਰ 'ਤੇ ਪੱਛਮੀ ਬੰਗਾਲ 'ਚ ਸਾਗਰ ਦੀਪ ਸਮੂਹ ਅਤੇ ਬੰਗਲਾਦੇਸ਼ ਦੇ ਹਤੀਆ ਦੀਪ ਸਮੂਹ ਦੇ ਵਿਤਾਲੇ ਪੱਛਮੀ ਬੰਗਾਲ-ਬੰਗਲਾਦੇਸ਼ ਤੱਟੀ ਖੇਤਰਾਂ ਤੋਂ ਗੁਜਰ ਸਕਦਾ ਹੈ। 


Iqbalkaur

Content Editor

Related News