ਕੁਝ ਘੰਟਿਆਂ 'ਚ ਭਿਆਨਕ ਰੂਪ ਲੈ ਸਕਦਾ 'ਚੱਕਰਵਾਤੀ ਤੂਫਾਨ', ਓਡੀਸ਼ਾ ਸਰਕਾਰ ਨੇ ਟ੍ਰੇਨਾਂ ਰੋਕਣ ਦੀ ਕੀਤੀ ਮੰਗ

Sunday, May 17, 2020 - 10:58 AM (IST)

ਕੁਝ ਘੰਟਿਆਂ 'ਚ ਭਿਆਨਕ ਰੂਪ ਲੈ ਸਕਦਾ 'ਚੱਕਰਵਾਤੀ ਤੂਫਾਨ', ਓਡੀਸ਼ਾ ਸਰਕਾਰ ਨੇ ਟ੍ਰੇਨਾਂ ਰੋਕਣ ਦੀ ਕੀਤੀ ਮੰਗ

ਨਵੀਂ ਦਿੱਲੀ-ਭਾਰਤੀ ਮੌਸਮ ਵਿਭਾਗ ਨੇ ਬੰਗਾਲ ਦੀ ਦੱਖਣੀ-ਪੂਰਬੀ ਖਾੜੀ ਅਤੇ ਉਸ ਦੇ ਨੇੜੇ ਦੇ ਖੇਤਰਾਂ 'ਚ ਚੱਕਰਵਾਤੀ ਤੂਫਾਨ ਦੀ ਚਿਤਾਵਨੀ ਦਿੱਤੀ ਹੈ। ਵਿਭਾਗ ਨੇ ਕਿਹਾ ਹੈ ਕਿ ਅਗਲੇ 12 ਘੰਟਿਆਂ ਦੌਰਾਨ ਬੰਗਾਲ ਦੀ ਦੱਖਣੀ-ਪੂਰਬੀ ਖਾੜੀ ਅਤੇ ਗੁਆਂਢੀ ਖੇਤਰਾਂ 'ਚ ਚੱਕਰਵਾਤੀ ਤੂਫਾਨ 'ਅਮਫਾਨ' ਆਉਣ ਦੀ ਸੰਭਾਵਨਾ ਹੈ। ਇਹ ਕੱਲ ਸਵੇਰ ਤੱਕ ਭਿਆਨਕ ਰੂਪ ਲੈ ਲਵੇਗਾ। ਦੱਸ ਦੇਈਏ ਕਿ ਓਡੀਸ਼ਾ 'ਚ ਚੱਕਰਵਾਤੀ ਤੂਫਾਨ ਦੀ ਸੰਭਾਵਨਾ ਦੇ ਮੱਦੇਨਜ਼ਰ ਮਛੇਰਿਆਂ ਨੂੰ ਡੂੰਘੇ ਸਮੁੰਦਰ 'ਚ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ। ਇਸ ਤੂਫਾਨ ਦੇ ਖਤਰੇ ਨੂੰ ਦੇਖਦੇ ਹੋਏ ਓਡੀਸ਼ਾ ਸਰਕਾਰ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਸੂਬੇ ਤੋਂ ਲੰਘਣ ਵਾਲੀ ਟ੍ਰੇਨਾਂ ਨੂੰ ਰੋਕ ਦਿੱਤਾ ਜਾਵੇ। ਓਡੀਸ਼ਾ ਸਰਕਾਰ ਨੇ ਸੂਬੇ ਦੇ ਤੱਟੀ ਇਲਾਕਿਆਂ 'ਚ ਹੋ ਕੇ ਲੰਘਣ ਵਾਲੀਆਂ ਮਜ਼ਦੂਰ ਸਪੇਸ਼ਲ ਟ੍ਰੇਨਾਂ ਨੂੰ 3-4 ਦਿਨਾਂ ਲਈ ਰੱਦ ਕਰਨ ਦੀ ਮੰਗ ਕੀਤੀ ਹੈ।

PunjabKesari

ਮੌਸਮ ਵਿਭਾਗ ਨੇ ਦੱਸਿਆ ਹੈ ਕਿ ਬੰਗਾਲ ਦੀ ਖਾੜੀ ਦੇ ਦੱਖਣ-ਪੂਰਬ 'ਚ ਘੱਟ ਦਬਾਅ ਵਾਲਾ ਖੇਤਰ ਸ਼ਨੀਵਾਰ ਸਵੇਰਸਾਰ ਜ਼ਿਆਦਾ ਦਬਾਅ ਵਾਲੇ ਖੇਤਰ 'ਚ ਬਦਲ ਗਿਆ ਹੈ ਅਤੇ ਇਹ ਓਡੀਸ਼ਾ ਦੇ ਪਾਰਾਦੀਪ ਤੋਂ ਲਗਭਗ 1100 ਕਿਲੋਮੀਟਰ ਦੂਰ ਦੱਖਣ 'ਚ ਕੇਂਦਰਿਤ ਹੈ। 

ਇਸ ਦੌਰਾਨ ਸੂਬਾ ਸਰਕਾਰ ਨੇ 12 ਤੱਟੀ ਜ਼ਿਲਿਆਂ 'ਚ ਅਲਰਟ ਜਾਰੀ ਕੀਤਾ ਹੈ ਅਤੇ ਜਿਲਾ ਅਧਿਕਾਰੀਆਂ ਨੂੰ ਉੱਥੇ ਦੇ ਲੋਕਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਲਿਜਾਣ ਦੇ ਪ੍ਰਬੰਧ ਕਰਨ ਲਈ ਕਿਹਾ ਹੈ। ਭੁਵਨੇਸ਼ਵਰ ਮੌਸਮ ਵਿਗਿਆਨ ਕੇਂਦਰ ਦੇ ਡਾਇਰੈਕਟਰ ਐੱਚ.ਆਰ.ਵਿਸ਼ਵਾਸ ਨੇ ਦੱਸਿਆ ਹੈ ਕਿ ਜ਼ਿਆਦਾ ਦਬਾਅ ਵਾਲਾ ਖੇਤਰ ਦੇ ਸ਼ਨੀਵਾਰ ਸ਼ਾਮ ਤੱਕ ਇਕ ਚੱਕਰਵਾਤੀ ਤੂਫਾਨ 'ਚ ਅਤੇ ਫਿਰ ਬਾਅਦ 'ਚ 24 ਘੰਟਿਆਂ ਦੌਰਾਨ ਭਿਆਨਕ ਚੱਕਰਵਾਤੀ ਤੂਫਾਨ 'ਚ ਬਦਲਣ ਦੀ ਸੰਭਾਵਨਾ ਹੈ। ਸ਼ੁਰੂਆਤ 'ਚ ਇਸ ਦੇ 17 ਮਈ ਤੱਕ ਉੱਤਰ-ਉੱਤਰ ਪੂਰਬ ਵੱਲ ਵਧਣ ਅਤੇ ਫਿਰ 18 ਮਈ ਤੋਂ 20 ਮਈ ਦੌਰਾਨ ਪੱਛਮੀ ਬੰਗਾਲ ਤੱਟ 'ਤੇ ਉੱਤਰ-ਪੱਛਮੀ ਬੰਗਾਲ ਦੀ ਖਾੜੀ ਵੱਲ ਵੱਧਣ ਦੀ ਸੰਭਾਵਨਾ ਹੈ।

ਵਿਸ਼ਵਾਸ਼ ਨੇ ਇਹ ਵੀ ਦੱਸਿਆ ਹੈ ਕਿ ਇਸ ਦੇ ਪ੍ਰਭਾਵ ਨਾਲ ਤੱਟੀ ਓਡੀਸ਼ਾ 'ਚ 18 ਮਈ ਦੀ ਸ਼ਾਮ ਨੂੰ ਦੂਰ-ਦੁਰੇਡੇ ਦੇ ਖੇਤਰਾਂ 'ਚ ਭਾਰੀ ਬਾਰਿਸ਼ ਦੇ ਨਾਲ ਹਲਕੀ ਤੋਂ ਦਰਮਿਆਨੇ ਦਰਜੇ ਦੀ ਬਾਰਿਸ਼ ਹੋਣ ਅਤੇ 19 ਮਈ ਨੂੰ ਕੁਝ ਸਥਾਨਾਂ 'ਤੇ ਬਹੁਤ ਭਾਰੀ ਬਾਰਿਸ਼ ਹੋਣ ਦਾ ਅੰਦਾਜ਼ਾ ਹੈ। 20 ਮਈ ਨੂੰ ਉੱਤਰੀ ਓਡੀਸ਼ਾ 'ਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। 


author

Iqbalkaur

Content Editor

Related News