ਚੱਕਰਵਾਤ ਤੁਫ਼ਾਨ ਦਾਨਾ ਨਾਲ 2 ਹੋਰ ਲੋਕਾਂ ਦੀ ਮੌਤ, ਮਰਨ ਵਾਲਿਆਂ ਦੀ ਗਿਣਤੀ ਹੋਈ 4
Saturday, Oct 26, 2024 - 12:09 PM (IST)
ਕੋਲਕਾਤਾ : ਪੱਛਮੀ ਬੰਗਾਲ 'ਚ ਤੇਜ਼ ਚੱਕਰਵਾਤੀ ਤੂਫਾਨ 'ਦਾਨਾ' ਕਾਰਨ ਦੋ ਹੋਰ ਲੋਕਾਂ ਦੀ ਮੌਤ ਨਾਲ ਮਰਨ ਵਾਲਿਆਂ ਦੀ ਗਿਣਤੀ ਚਾਰ ਹੋ ਗਈ ਹੈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਪੂਰਬਾ ਬਰਧਮਾਨ ਜ਼ਿਲ੍ਹੇ ਦੇ ਬੁਡ ਬੁਡ ਵਿਖੇ ਇੱਕ ਨਾਗਰਿਕ ਵਲੰਟੀਅਰ ਚੰਦਨ ਦਾਸ (31) ਦੀ ਕਥਿਤ ਤੌਰ 'ਤੇ ਬਿਜਲੀ ਦੀ ਤਾਰ ਨੂੰ ਛੂਹਣ ਕਾਰਨ ਮੌਕੇ 'ਤੇ ਮੌਤ ਹੋ ਗਈ। ਇਹ ਘਟਨਾ ਉਦੋਂ ਵਾਪਰੀ, ਜਦੋਂ ਉਹ ਪੁਲਸ ਟੀਮ ਨਾਲ ਬਾਹਰ ਗਿਆ ਹੋਇਆ ਸੀ।
ਇਹ ਵੀ ਪੜ੍ਹੋ - ਦੀਵਾਲੀ ਮੌਕੇ ਹਿਮਾਚਲ ਜਾਣ ਵਾਲੇ ਯਾਤਰੀ ਜ਼ਰੂਰ ਪੜ੍ਹਨ ਇਹ ਖ਼ਬਰ
ਉਨ੍ਹਾਂ ਦੱਸਿਆ ਕਿ ਹਾਵੜਾ ਨਗਰ ਨਿਗਮ ਦਾ ਇੱਕ ਕਰਮਚਾਰੀ ਤਾਂਤੀਪਾੜਾ 'ਚ ਬਰਸਾਤ ਦੇ ਪਾਣੀ ਨਾਲ ਭਰੀ ਸੜਕ 'ਤੇ ਮ੍ਰਿਤਕ ਪਾਇਆ ਗਿਆ। ਸ਼ੱਕ ਜਤਾਇਆ ਗਿਆ ਹੈ ਕਿ ਉਸ ਦੀ ਮੌਤ ਡੁੱਬਣ ਕਾਰਨ ਹੋਈ ਹੈ। ਇਸ ਦੇ ਨਾਲ ਹੀ ਇਕ ਹੋਰ ਅਧਿਕਾਰੀਆਂ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਸੂਬੇ 'ਚ ਬਿਜਲੀ ਦਾ ਝਟਕਾ ਲੱਗਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਸੀ। ਦੱਖਣੀ 24 ਪਰਗਨਾ ਜ਼ਿਲ੍ਹੇ ਦੇ ਪਾਥਰਪ੍ਰਤਿਮਾ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਦੂਜੇ ਦੀ ਮੌਤ ਦੱਖਣੀ ਕੋਲਕਾਤਾ ਦੇ ਭਵਾਨੀਪੁਰ ਖੇਤਰ ਵਿੱਚ ਹੋਈ।
ਇਹ ਵੀ ਪੜ੍ਹੋ - ਸੁਹਾਗਰਾਤ ਮੌਕੇ ਲਾੜੀ ਨੇ ਕੀਤੀ ਅਜਿਹੀ ਮੰਗ ਕਿ ਵਿਗੜ ਗਈ ਲਾੜੇ ਦੀ ਹਾਲਤ, ਮਾਮਲਾ ਜਾਣ ਹੋਵੋਗੇ ਹੈਰਾਨ
ਦੂਜੇ ਪਾਸੇ ਗੰਭੀਰ ਚੱਕਰਵਾਤੀ ਤੂਫਾਨ 'ਦਾਨਾ' ਸ਼ੁੱਕਰਵਾਰ ਸਵੇਰੇ ਪੂਰਬੀ ਤੱਟ 'ਤੇ ਟਕਰਾਇਆ, ਜਿਸ ਨਾਲ ਤੇਜ਼ ਮੀਂਹ ਅਤੇ ਤੇਜ਼ ਹਵਾਵਾਂ, ਦਰੱਖਤ ਅਤੇ ਬਿਜਲੀ ਦੇ ਖੰਭਿਆਂ ਨੂੰ ਉਖਾੜ ਸੁੱਟਿਆ ਅਤੇ ਓਡੀਸ਼ਾ ਅਤੇ ਪੱਛਮੀ ਬੰਗਾਲ ਵਿੱਚ ਬੁਨਿਆਦੀ ਢਾਂਚੇ ਅਤੇ ਫ਼ਸਲਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ। ਚੱਕਰਵਾਤ ਦੇ ਆਉਣ ਦੀ ਪ੍ਰਕਿਰਿਆ ਵੀਰਵਾਰ ਰਾਤ ਕਰੀਬ 12.05 ਵਜੇ ਓਡੀਸ਼ਾ ਦੇ ਭਦਰਕ ਜ਼ਿਲ੍ਹੇ ਦੇ ਕੇਂਦਰਪਾੜਾ ਦੇ ਭੀਤਰਕਨਿਕਾ ਅਤੇ ਧਮਰਾ ਵਿਚਕਾਰ ਸ਼ੁਰੂ ਹੋਈ। ਇਸ ਦੌਰਾਨ ਹਵਾ ਦੀ ਰਫ਼ਤਾਰ ਲਗਭਗ 110 ਕਿਲੋਮੀਟਰ ਪ੍ਰਤੀ ਘੰਟਾ ਸੀ। ਇਸ ਦੇ ਨਾਲ ਹੀ ਸ਼ੁੱਕਰਵਾਰ ਸਵੇਰੇ ਕਰੀਬ 8.30 ਵਜੇ ਇਹ ਪ੍ਰਕਿਰਿਆ ਪੂਰੀ ਹੋ ਗਈ।
ਇਹ ਵੀ ਪੜ੍ਹੋ - ਸਕੂਲੀ ਬੱਚਿਆਂ ਲਈ Good News, ਨਵੰਬਰ ਮਹੀਨੇ 'ਚ ਇੰਨੇ ਦਿਨ ਬੰਦ ਰਹਿਣਗੇ ਸਕੂਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8