ਤਬਾਹੀ ਲੈ ਕੇ ਆ ਰਿਹੈ ਚੱਕਰਵਾਤੀ ਤੂਫਾਨ 'ਦਾਨਾ', ਸਕੂਲ-ਕਾਲਜ ਬੰਦ
Tuesday, Oct 22, 2024 - 12:07 PM (IST)
ਓਡੀਸ਼ਾ- ਬੰਗਾਲ ਦੀ ਖਾੜੀ ਉੱਪਰ ਬਣਿਆ ਘੱਟ ਦਬਾਅ ਵਾਲਾ ਖੇਤਰ 23 ਅਕਤੂਬਰ ਤੱਕ ਚੱਕਰਵਾਤੀ ਤੂਫ਼ਾਨ 'ਦਾਨਾ' ਵਿਚ ਤਬਦੀਲ ਹੋ ਸਕਦਾ ਹੈ, ਜੋ ਕਿ ਓਡੀਸ਼ਾ ਦੇ ਪੁਰੀ ਅਤੇ ਪੱਛਮੀ ਬੰਗਾਲ ਦੇ ਸਾਗਰ ਦੀਪ ਵਿਚਾਲਿਓਂ ਲੰਘੇਗਾ। ਓਡੀਸ਼ਾ ਸਰਕਾਰ ਨੇ ਐਲਾਨ ਕੀਤਾ ਹੈ ਕਿ ਚੱਕਰਵਾਤੀ ਤੂਫ਼ਾਨ ਦਾਨਾ ਕਾਰਨ ਸੂਬੇ ਦੇ 14 ਜ਼ਿਲ੍ਹਿਆਂ ਵਿਚ ਸਕੂਲ 23 ਤੋਂ 25 ਅਕਤੂਬਰ ਤੱਕ ਬੰਦ ਰਹਿਣਗੇ। ਵਿਸ਼ੇਸ਼ ਰਾਹਤ ਕਮਿਸ਼ਨਰ ਵਲੋਂ 21 ਅਕਤੂਬਰ ਨੂੰ ਜਾਰੀ ਹੁਕਮ ਮੁਤਾਬਕ ਗੰਜਮ, ਪੁਰੀ, ਜਗਤਸਿੰਘਪੁਰ, ਕੇਂਦਰਪਾੜਾ, ਭਦਰਕ, ਬਾਲਾਸੋਰ, ਮਯੂਰਭੰਜ, ਢੇਂਕਨਾਲ, ਜਾਜਪੁਰ, ਅੰਗੁਲ, ਖੁਰਦਾ, ਨਯਾਗੜ੍ਹ ਅਤੇ ਕਟਕ ਜ਼ਿਲ੍ਹਿਆਂ ਵਿਚ ਸਕੂਲ ਬੰਦ ਰਹਿਣਗੇ।
ਇਹ ਵੀ ਪੜ੍ਹੋ- ਮੋਹਲੇਧਾਰ ਮੀਂਹ ਕਾਰਨ ਵਿਗੜੇ ਹਾਲਾਤ; ਸੜਕਾਂ 'ਤੇ ਭਰਿਆ ਪਾਣੀ, ਸਕੂਲ ਬੰਦ
ਚੱਕਰਵਾਤੀ ਤੂਫ਼ਾਨ ਦਾਨਾ ਦੇ 24 ਅਕਤੂਬਰ ਨੂੰ ਉੱਤਰੀ ਓਡੀਸ਼ਾ ਅਤੇ ਪੱਛਮੀ ਬੰਗਾਲ ਦੇ ਤੱਟਾਂ 'ਤੇ ਪੁਰੀ ਅਤੇ ਸਾਗਰ ਦੀਪ ਸਮੂਹ ਵਿਚਾਲੇ ਪਹੁੰਚਣ ਦਾ ਖ਼ਦਸ਼ਾ ਹੈ। ਭਾਰਤੀ ਮੌਸਮ ਵਿਭਾਗ (IMD) ਨੇ ਆਉਣ ਵਾਲੇ ਹਫ਼ਤਿਆਂ ਵਿਚ ਓਡੀਸ਼ਾ ਵਿਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ, ਕਿਉਂਕਿ 24 ਅਕਤੂਬਰ ਨੂੰ ਚੱਕਰਵਾਤ ਦਾਨਾ ਦੇ ਆਉਣ ਦੀ ਉਮੀਦ ਹੈ। ਵਿਭਾਗ ਨੇ ਕਿਹਾ ਕਿ ਇਸ ਤੂਫਾਨ ਦੇ ਉੱਤਰੀ-ਪੱਛਮੀ ਦਿਸ਼ਾ ਵਿਚ ਵੱਧਣ ਅਤੇ 24 ਅਕਤੂਬਰ ਦੀ ਸਵੇਰ ਤੱਕ ਓਡੀਸ਼ਾ ਅਤੇ ਪੱਛਮੀ ਬੰਗਾਲ ਦੇ ਤੱਟਾਂ ਕੋਲ ਬੰਗਾਲ ਦੀ ਖਾੜੀ ਦੇ ਉੱਤਰੀ-ਪੱਛਮੀ ਵਿਚ ਪਹੁੰਚਣ ਦੀ ਵੱਧ ਸੰਭਾਵਨਾ ਹੈ। ਇਸ ਦੀ ਹਵਾ ਦੀ ਰਫ਼ਤਾਰ 100-110 ਕਿਲੋਮੀਟਰ ਪ੍ਰਤੀ ਘੰਟਾ ਤੋਂ ਲੈ ਕੇ 120 ਕਿਲੋਮੀਟਰ ਪ੍ਰਤੀ ਘੰਟਾ ਤੱਕ ਹੋ ਸਕਦੀ ਹੈ। ਮੌਸਮ ਵਿਭਾਗ ਨੇ ਮਛੇਰਿਆਂ ਨੂੰ 26 ਅਕਤੂਬਰ ਤੱਕ ਸਮੁੰਦਰ ਵਿਚ ਨਾ ਜਾਣ ਦੀ ਸਲਾਹ ਦਿੱਤੀ ਹੈ।
ਇਹ ਵੀ ਪੜ੍ਹੋ- 40 ਹਜ਼ਾਰ ਰੁਪਏ ਕਿਲੋ ਵਿਕਦੀ ਹੈ ਭਾਰਤ ਦੀ ਸਭ ਤੋਂ ਮਹਿੰਗੀ ਸਬਜ਼ੀ 'ਗੁੱਛੀ', ਵਿਦੇਸ਼ਾਂ 'ਚ ਭਾਰੀ ਮੰਗ
ਓਧਰ ਓਡੀਸ਼ਾ ਸਰਕਾਰ ਨੇ ਤੂਫਾਨ ਨਾਲ ਨਜਿੱਠਣ ਲਈ ਤਿਆਰੀ ਸ਼ੁਰੂ ਕਰ ਦਿੱਤੀ ਹੈ। ਵਿਸ਼ੇਸ਼ ਰਾਹਤ ਕਮਿਸ਼ਨਰ ਦੇ ਦਫ਼ਤਰ ਵਿਚ 24 ਘੰਟੇ ਦਾ ਕੰਟਰੋਲ ਰੂਮ ਖੋਲ੍ਹਿਆ ਗਿਆ ਹੈ। ਕੰਟਰੋਲ ਰੂਮ ਸੰਭਾਵਿਤ ਤੂਫਾਨ ਦੇ ਰਸਤੇ ਅਤੇ ਮੌਸਮ ਵਿਭਾਗ ਦੀਆਂ ਸਾਰੀਆਂ ਸੂਚਨਾਵਾਂ 'ਤੇ ਸਖ਼ਤ ਨਜ਼ਰ ਰੱਖ ਰਿਹਾ ਹੈ। ਤੂਫਾਨ ਦਾਨਾ ਦਾ ਅਸਰ ਅਗਲੇ ਹਫ਼ਤੇ ਉੱਤਰੀ ਆਂਧਰਾ ਪ੍ਰਦੇਸ਼, ਓਡੀਸ਼ਾ, ਪੱਛਮੀ ਬੰਗਾਲ ਅਤੇ ਬੰਗਲਾਦੇਸ਼ ਦੇ ਤੱਟੀ ਖੇਤਰਾਂ 'ਤੇ ਪਵੇਗਾ।
ਇਹ ਵੀ ਪੜ੍ਹੋ- ਪਤਨੀ ਕਰ ਰਹੀ ਸੀ ਕਰਵਾਚੌਥ ਦੀ ਪੂਜਾ ਦੀ ਤਿਆਰੀ, ਆਈ ਮੌਤ ਦੀ ਖ਼ਬਰ