''ਅਮਫਾਨ'' ਸ਼ਾਮ ਤੱਕ ਭਿਆਨਕ ਚੱਕਰਵਾਤ ਦਾ ਰੂਪ ਲੈ ਸਕਦਾ ਹੈ : ਗ੍ਰਹਿ ਮੰਤਰਾਲਾ

05/18/2020 12:35:02 PM

ਨਵੀਂ ਦਿੱਲੀ- ਚੱਕਰਵਾਤੀ ਤੂਫਾਨ 'ਅਮਫਾਨ' ਸੋਮਵਾਰ ਸ਼ਾਮ ਤੱਕ ਭਿਆਨਕ ਰੂਪ ਲੈ ਸਕਦਾ ਹੈ ਅਤੇ ਬੁੱਧਵਾਰ ਨੂੰ 185 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਣ ਵਾਲੀਆਂ ਹਵਾਵਾਂ ਨਾਲ ਇਹ ਪੱਛਮੀ ਬੰਗਾਲ ਅਤੇ ਬੰਗਲਾਦੇਸ਼ ਤੱਟ ਨਾਲ ਟਕਰਾ ਸਕਦਾ ਹੈ। ਗ੍ਰਹਿ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ ਹੈ। ਮੰਤਰਾਲੇ ਨੇ ਪੱਛਮੀ ਬੰਗਾਲ ਅਤੇ ਓਡੀਸ਼ਾ ਸਰਕਾਰਾਂ ਨੂੰ ਜਾਰੀ ਐਡਵਾਇਜ਼ਰੀ 'ਚ ਕਿਹਾ ਕਿ 'ਅਮਫਾਨ' ਹੁਣ ਦੱਖਣੀ ਬੰਗਾਲ ਦੀ ਖਾੜੀ ਦੇ ਮੱਧ ਹਿੱਸਿਆਂ ਅਤੇ ਨਾਲ ਦੀ ਮੱਧ ਬੰਗਾਲ ਦੀ ਖਾੜੀ ਦੇ ਉੱਪਰ ਮੌਜੂਦ ਹੈ। ਇਸ ਨੇ ਕਿਹਾ ਕਿ ਇਹ ਪਿਛਲੇ 6 ਘੰਟਿਆਂ ਤੋਂ 13 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਉੱਤਰ ਵੱਲ ਵਧ ਰਿਹਾ ਹੈ।

ਭਾਰਤੀ ਮੌਸਮ ਵਿਭਾਗ ਦੇ ਬੁਲੇਟਿਨ ਦਾ ਹਵਾਲਾ ਦਿੰਦੇ ਹੋਏ ਗ੍ਰਹਿ ਮੰਤਰਾਲੇ ਦੇ ਇਕ ਅਧਿਕਾਰੀ ਨੇ ਕਿਹਾ ਕਿ ਮੌਜੂਦਾ ਸਮੇਂ 'ਚ ਇਹ ਚੱਕਰਵਾਤ ਦੱਖਣੀ ਬੰਗਾਲ ਦੀ ਖਾੜੀ ਨਾਲ ਲੱਗੇ ਪੱਛਮੀ-ਮੱਧ ਅਤੇ ਮੱਧ ਹਿੱਸਿਆਂ ਦੇ ਉੱਪਰ ਹੈ, ਜੋ ਪਾਰਾਦੀਪ (ਓਡੀਸ਼ਾ) ਤੋਂ ਕਰੀਬ 790 ਕਿਲੋਮੀਟਰ ਦੱਖਣ, ਦੀਘਾ (ਪੱਛਮੀ ਬੰਗਾਲ) ਤੋਂ 940 ਕਿਲੋਮੀਟਰ ਦੱਖਣ-ਦੱਖਣ ਪੱਛਮੀ ਅਤੇ ਖੇਪੁਪਾਰਾ (ਬੰਗਲਾਦੇਸ਼) ਤੋਂ 1060 ਕਿਲੋਮੀਟਰ ਦੱਖਣ-ਦੱਖਣ ਪੱਛਮ 'ਚ ਹੈ। ਅਧਿਕਾਰੀ ਨੇ ਕਿਹਾ ਕਿ ਇਹ ਤੂਫਾਨ ਸੋਮਵਾਰ ਸ਼ਾਮ ਤੱਕ ਪ੍ਰਚੰਡ ਚੱਕਰਵਾਤੀ ਤੂਫਾਨ ਦਾ ਰੂਪ ਲੈ ਸਕਦਾ ਹੈ।

ਅਧਿਕਾਰੀ ਨੇ ਕਿਹਾ ਕਿ ਇਹ ਉੱਤਰ-ਪੱਛਮ ਬੰਗਾਲ ਦੀ ਖਾੜੀ ਕੋਲ ਉੱਤਰ- ਉੱਤਰ ਪੂਰਬੀ ਦਿਸ਼ਾ ਵੱਲ ਵਧੇਗਾ ਅਤੇ 20 ਮਈ ਨੂੰ ਦੁਪਹਿਰ ਜਾਂ ਸ਼ਾਮ ਦੌਰਾਨ ਜ਼ਿਆਦਾ ਪ੍ਰਚੰਡ ਤੂਫਾਨ ਦੇ ਰੂਪ 'ਚ ਬੰਗਲਾਦੇਸ਼ 'ਚ ਹਟੀਆ ਦੀਪ ਅਤੇ ਪੱਛਮੀ ਬੰਗਾਲ ਦੇ ਦੀਘਾ ਦਰਮਿਆਨ ਪੱਛਮੀ ਬੰਗਾਲ ਅਤੇ ਬੰਗਲਾਦੇਸ਼ ਤੱਟ ਦੇ ਵਿਚੋਂ ਲੰਘੇਗਾ। ਇਸ ਦੌਰਾਨ 155-65 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲਣਗੀਆਂ, ਜੋ ਕਦੇ ਵੀ 185 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਫੜ ਸਕਦੀਆਂ ਹਨ।


DIsha

Content Editor

Related News