ਚੱਕਰਵਾਤੀ ਤੂਫ਼ਾਨ ''ਦਾਨਾ'' ਦਾ ਕਹਿਰ, 150 ਤੋਂ ਵੱਧ ਟਰੇਨਾਂ ਰੱਦ

Wednesday, Oct 23, 2024 - 04:43 PM (IST)

ਚੱਕਰਵਾਤੀ ਤੂਫ਼ਾਨ ''ਦਾਨਾ'' ਦਾ ਕਹਿਰ, 150 ਤੋਂ ਵੱਧ ਟਰੇਨਾਂ ਰੱਦ

ਕੋਲਕਾਤਾ- ਬੰਗਾਲ ਦੀ ਖਾੜੀ ਦੇ ਪੂਰਬੀ ਮੱਧ ਵਿਚ ਬਣੇ ਚੱਕਰਵਾਤੀ ਤੂਫਾਨ ਦਾਨਾ ਕਾਰਨ ਕੋਲਕਾਤਾ ਸਮੇਤ ਦੱਖਣੀ ਬੰਗਾਲ ਦੇ ਕਈ ਜ਼ਿਲ੍ਹਿਆਂ ਵਿਚ ਮੋਹਲੇਧਾਰ ਮੀਂਹ ਪੈਣ ਦਾ ਅਨੁਮਾਨ ਹੈ। ਭਾਰਤ ਮੌਸਮ ਵਿਗਿਆਨ ਵਿਭਾਗ (IMD) ਨੇ ਇਹ ਜਾਣਕਾਰੀ ਦਿੱਤੀ। ਰੇਲਵੇ ਨੇ ਚੱਕਰਵਾਤ ਨੂੰ ਵੇਖਦਿਆਂ 24 ਅਤੇ 25 ਅਕਤੂਬਰ ਨੂੰ 150 ਤੋਂ ਵੱਧ ਟਰੇਨਾਂ ਦਾ ਸੰਚਾਲਨ ਰੱਦ ਕਰ ਦਿੱਤਾ ਹੈ। ਮੌਸਮ ਵਿਭਾਗ ਨੇ ਕਿਹਾ ਕਿ ਚੱਕਰਵਾਤ ਦੇ ਸ਼ੁੱਕਰਵਾਰ ਤੜਕੇ  ਓਡੀਸ਼ਾ ਬੀਚ 'ਤੇ ਟਕਰਾਉਣ ਦਾ ਖ਼ਦਸ਼ਾ ਹੈ। ਇਸ ਦੌਰਾਨ 120 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ। 

ਮੌਸਮ ਵਿਭਾਗ ਨੇ ਮਛੇਰਿਆਂ ਨੂੰ 23 ਤੋਂ 25 ਅਕਤੂਬਰ ਤੱਕ ਸਮੁੰਦਰ ਵਿਚ ਨਾ ਜਾਣ ਦੀ ਸਲਾਹ ਦਿੰਦਿਆਂ ਚਿਤਾਵਨੀ ਦਿੱਤੀ ਹੈ ਕਿ 23 ਅਕਤੂਬਰ ਤੋਂ ਓਡੀਸ਼ਾ-ਪੱਛਮੀ ਬੰਗਾਲ ਦੇ ਤੱਟਾਂ 'ਤੇ ਹਵਾ ਦੀ ਰਫ਼ਤਾਰ 60 ਕਿਲੋਮੀਟਰ ਪ੍ਰਤੀ ਘੰਟੇ ਤੱਕ ਪਹੁੰਚਣ ਦਾ ਖ਼ਦਸ਼ਾ ਹੈ। ਚੱਕਰਵਾਤੀ ਤੂਫ਼ਾਨ ਨੂੰ ਵੇਖਦੇ ਹੋਏ ਦੱਖਣੀ-ਪੂਰਬੀ ਰੇਲਵੇ ਖੇਤਰ ਤੋਂ ਲੰਘਣ ਵਾਲੀਆਂ 150 ਤੋਂ ਵੱਧ ਐਕਸਪ੍ਰੈੱਸ ਅਤੇ ਯਾਤਰੀ ਟਰੇਨਾਂ ਦਾ ਸੰਚਾਲਨ ਰੱਦ ਕਰ ਦਿੱਤਾ ਗਿਆ ਹੈ। 

ਭਾਰਤੀ ਤੱਟ ਰੱਖਿਅਕ ਨੇ ਕਿਹਾ ਕਿ ਉਹ ਅਲਰਟ 'ਤੇ ਹੈ ਅਤੇ ਬੰਗਾਲ ਦੀ ਖਾੜੀ 'ਤੇ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਆਪਣੇ ਜਹਾਜ਼ ਤਾਇਨਾਤ ਕਰ ਦਿੱਤੇ ਹਨ। NDRF ਨੇ ਕਿਹਾ ਕਿ ਉਸ ਨੇ ਕਿਸੇ ਵੀ ਐਮਰਜੈਂਸੀ ਨਾਲ ਨਜਿੱਠਣ ਲਈ ਦੱਖਣੀ ਬੰਗਾਲ ਵਿਚ ਹੁਣ ਤੱਕ 13 ਟੀਮਾਂ ਤਾਇਨਾਤ ਕੀਤੀਆਂ ਹਨ। ਪੱਛਮੀ ਬੰਗਾਲ ਦੇ ਊਰਜਾ ਮੰਤਰੀ ਅਰੂਪ ਬਿਸਵਾਸ ਨੇ ਚੱਕਰਵਾਤੀ ਤੂਫ਼ਾਨ ਕਾਰਨ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਿਆਰੀਆਂ ਦਾ ਤਾਲਮੇਲ ਕਰਨ ਲਈ ਜ਼ਿਲ੍ਹਾ ਬਿਜਲੀ ਅਧਿਕਾਰੀਆਂ ਨਾਲ ਵੀਡੀਓ ਕਾਨਫਰੰਸ ਰਾਹੀਂ ਮੀਟਿੰਗ ਕੀਤੀ।


author

Tanu

Content Editor

Related News