ਹਰਿਆਣਾ ''ਚ 100 ਕਰੋੜ ਰੁਪਏ ਦੀ ਸਾਈਬਰ ਧੋਖਾਧੜੀ ਦਾ ਪਰਦਾਫਾਸ਼, 125 ਹੈਕਰ ਹਿਰਾਸਤ ''ਚ

Wednesday, May 10, 2023 - 04:33 PM (IST)

ਹਰਿਆਣਾ ''ਚ 100 ਕਰੋੜ ਰੁਪਏ ਦੀ ਸਾਈਬਰ ਧੋਖਾਧੜੀ ਦਾ ਪਰਦਾਫਾਸ਼, 125 ਹੈਕਰ ਹਿਰਾਸਤ ''ਚ

ਚੰਡੀਗੜ੍ਹ- ਨੂਹ ਜ਼ਿਲ੍ਹੇ ਵਿਚ ਸਾਈਬਰ ਧੋਖਾਧੜੀ ਕਰਨ ਵਾਲਿਆਂ ਦੇ ਟਿਕਾਣਿਆਂ 'ਤੇ ਛਾਪੇਮਾਰੀ ਕਰ ਕੇ ਹਰਿਆਣਾ ਪੁਲਸ ਨੇ ਹੁਣ ਤੱਕ 100 ਕਰੋੜ ਰੁਪਏ ਦੀ ਧੋਖਾਧੜੀ ਦਾ ਪਰਦਾਫਾਸ਼ ਕੀਤਾ ਹੈ। ਨੂਹ ਦੇ ਐਸ.ਪੀ ਵਰੁਣ ਸਿੰਗਲਾ ਨੇ ਬੁੱਧਵਾਰ ਨੂੰ ਪ੍ਰੈਸ ਕਾਨਫਰੰਸ ਦੌਰਾਨ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ 27/28 ਅਪ੍ਰੈਲ ਦੀ ਦਰਮਿਆਨੀ ਰਾਤ ਨੂੰ 5000 ਪੁਲਸ ਮੁਲਾਜ਼ਮਾਂ ਦੀਆਂ 102 ਟੀਮਾਂ ਨੇ ਇਕੋ ਸਮੇਂ ਜ਼ਿਲ੍ਹੇ ਦੇ 14 ਪਿੰਡਾਂ 'ਚ ਛਾਪੇਮਾਰੀ ਕੀਤੀ ਸੀ। ਇਸ ਦੌਰਾਨ 125 ਦੇ ਕਰੀਬ ਸ਼ੱਕੀ ਹੈਕਰਾਂ ਨੂੰ ਹਿਰਾਸਤ 'ਚ ਲਿਆ ਗਿਆ। ਇਨ੍ਹਾਂ 'ਚੋਂ 66 ਮੁਲਜ਼ਮਾਂ ਦੀ ਪਛਾਣ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸਾਰਿਆਂ ਨੂੰ ਅਦਾਲਤ 'ਚ ਪੇਸ਼ ਕਰਕੇ 7 ਤੋਂ 11 ਦਿਨਾਂ ਦੇ ਰਿਮਾਂਡ 'ਤੇ ਲਿਆ ਗਿਆ।

ਸਾਈਬਰ ਠੱਗਾਂ ਨੇ ਹੁਣ ਤੱਕ 35 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ 100 ਕਰੋੜ ਤੋਂ ਵੱਧ ਦੀ ਠੱਗੀ ਮਾਰੀ ਹੈ। ਉਨ੍ਹਾਂ ਖਿਲਾਫ ਦੇਸ਼ ਭਰ 'ਚ ਪਹਿਲਾਂ ਹੀ 1346 FIR  ਦਰਜ ਹਨ। ਪੁਲਸ ਨੇ ਇਨ੍ਹਾਂ ਠੱਗਾਂ ਕੋਲੋਂ 166 ਜਾਅਲੀ ਆਧਾਰ ਕਾਰਡ, 5 ਪੈਨ ਕਾਰਡ, 128 ATM ਕਾਰਡ, 66 ਮੋਬਾਈਲ ਫੋਨ, 99 ਸਿਮ, ਪੰਜ POC ਮਸ਼ੀਨਾਂ, ਤਿੰਨ ਲੈਪਟਾਪ ਬਰਾਮਦ ਕੀਤੇ ਹਨ। ਉਨ੍ਹਾਂ ਕਿਹਾ ਕਿ ਜਾਂਚ ਵਿਚ ਨਿੱਜੀ ਅਤੇ ਜਨਤਕ ਖੇਤਰ ਦੇ ਬੈਂਕਾਂ ਦੇ 219 ਖਾਤਿਆਂ ਅਤੇ 140 UPI ਖਾਤਿਆਂ ਬਾਰੇ ਵੀ ਜਾਣਕਾਰੀ ਸਾਹਮਣੇ ਆਈ ਹੈ, ਜਿਨ੍ਹਾਂ ਦੀ ਵਰਤੋਂ ਸਾਈਬਰ ਧੋਖਾਧੜੀ ਲਈ ਕੀਤੀ ਜਾ ਰਹੀ ਸੀ।

ਇਸ ਤੋਂ ਇਲਾਵਾ 347 ਸਿਮ ਕਾਰਡ ਵੀ ਫੜੇ ਗਏ ਹਨ, ਜਿਨ੍ਹਾਂ ਦੀ ਵਰਤੋਂ ਮੁਲਜ਼ਮ ਸਾਈਬਰ ਧੋਖਾਧੜੀ ਲਈ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ 250 ਲੋੜੀਂਦੇ ਸਾਈਬਰ ਅਪਰਾਧੀਆਂ ਦੀ ਵੀ ਪਛਾਣ ਕੀਤੀ ਗਈ ਹੈ, ਜਿਨ੍ਹਾਂ ਵਿਚੋਂ 20 ਰਾਜਸਥਾਨ, 19 ਉੱਤਰ ਪ੍ਰਦੇਸ਼ ਅਤੇ 211 ਹਰਿਆਣਾ ਦੇ ਹਨ। ਉਨ੍ਹਾਂ ਦੀ ਉਮਰ 18-35 ਸਾਲ ਹੈ।


author

Tanu

Content Editor

Related News