ਸਾਈਬਰ ਅਪਰਾਧ ਦੀ ਰੋਕਥਾਮ ਲਈ ਕੇਂਦਰ ਦਾ ਵੱਡਾ ਕਦਮ ! 2 ਪੋਰਟਲ ਕੀਤੇ ਸ਼ੁਰੂ

Thursday, Jun 18, 2026 - 06:01 PM (IST)

ਸਾਈਬਰ ਅਪਰਾਧ ਦੀ ਰੋਕਥਾਮ ਲਈ ਕੇਂਦਰ ਦਾ ਵੱਡਾ ਕਦਮ ! 2 ਪੋਰਟਲ ਕੀਤੇ ਸ਼ੁਰੂ

ਨੈਸ਼ਨਲ ਡੈਸਕ- ਕੇਂਦਰੀ ਗ੍ਰਹਿ ਮੰਤਰਾਲਾ ਤਹਿਤ ਆਉਣ ਵਾਲੇ ਭਾਰਤੀ ਸਾਈਬਰ ਅਪਰਾਧ ਤਾਲਮੇਲ ਕੇਂਦਰ (ਆਈ 4 ਸੀ) ਨੇ ਸਾਈਬਰ ਅਪਰਾਧ ਵਿਰੁੱਧ ਲੜਾਈ ਨੂੰ ਮਜ਼ਬੂਤ ਕਰਨ ਅਤੇ ਪੀੜਤਾਂ ਨੂੰ ਰਾਹਤ ਦੇਣ ਲਈ 2 ਨਵੇਂ ਪੋਰਟਲ ਸ਼ੁਰੂ ਕੀਤੇ ਹਨ।

ਇਹ ਪੋਰਟਲ ਸ਼ਿਕਾਇਤ ਨਿਵਾਰਣ ਪ੍ਰਣਾਲੀ (ਜੀ. ਆਰ. ਐੱਮ.) ਅਤੇ ਪੈਸੇ ਦੀ ਵਾਪਸੀ ਪ੍ਰਣਾਲੀ (ਐੱਮ. ਆਰ. ਐੱਮ.) ਹਨ। ਡੀ. ਸੀ. ਪੀ. ਬਜਰੰਗ ਬਨਸੋਡੇ ਨੇ ਕਿਹਾ ਕਿ ਜੀ. ਆਰ. ਐੱਮ. ਪੋਰਟਲ ਉਨ੍ਹਾਂ ਬੈਂਕ ਖਾਤਿਆਂ ਤੋਂ ਲੈਣ-ਦੇਣ ਮੁੜ ਚਾਲੂ ਕਰਨ ਵਿਚ ਮਦਦ ਕਰੇਗਾ ਜਿਨ੍ਹਾਂ ਵਿਚ ਗਲਤੀ ਨਾਲ ਇਸ ਨੂੰ ਰੋਕ ਦਿੱਤਾ ਗਿਆ ਸੀ। 

ਦੂਜੇ ਪਾਸੇ ਐੱਮ. ਆਰ. ਐੱਮ. ਪੋਰਟਲ ਸਾਈਬਰ ਧੋਖਾਦੇਹੀ ਦੇ ਪੀੜਤਾਂ ਨੂੰ ਰਕਮ ਵਾਪਸ ਪਾਉਣ ਵਿਚ ਮਦਦ ਕਰੇਗਾ। ਉਨ੍ਹਾਂ ਕਿਹਾ ਕਿ ਇਹ ਪੋਰਟਲ ਪੁਲਸ, ਬੈਂਕਾਂ ਅਤੇ ਰਾਸ਼ਟਰੀ ਸਾਈਬਰ ਅਪਰਾਧ ਰਿਪੋਰਟਿੰਗ ਪੋਰਟਲ (ਐੱਨ. ਸੀ. ਆਰ. ਪੀ.) ਵਿਚਾਲੇ ਸਿੱਧਾ ਤਾਲਮੇਲ ਸਥਾਪਤ ਕਰਨਗੇ।


author

Harpreet SIngh

Content Editor

Related News