''ਸਾਈਬਰ ਅਪਰਾਧ ਇਕ ਵੱਡਾ ਖ਼ਤਰਾ ਬਣ ਕੇ ਉੱਭਰ ਰਿਹੈ''

Friday, Sep 20, 2024 - 03:14 PM (IST)

''ਸਾਈਬਰ ਅਪਰਾਧ ਇਕ ਵੱਡਾ ਖ਼ਤਰਾ ਬਣ ਕੇ ਉੱਭਰ ਰਿਹੈ''

ਹੈਦਰਾਬਾਦ- ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਸਾਈਬਰ ਅਪਰਾਧ ਨੂੰ ਇਕ ਉੱਭਰਦਾ ਹੋਇਆ ਵੱਡਾ ਖ਼ਤਰਾ ਦੱਸਦਿਆਂ ਸ਼ੁੱਕਰਵਾਰ ਨੂੰ ਭਾਰਤੀ ਪੁਲਸ ਸੇਵਾ (IPS) ਦੇ ਸਿਖਿਆਰਥੀ ਅਧਿਕਾਰੀਆਂ ਨੂੰ ਤਕਨੀਕੀ ਮੁਹਾਰਤ ਰਾਹੀਂ ਇਸ ਚੁਣੌਤੀ ਨਾਲ ਨਜਿੱਠਣ ਲਈ ਉਪਰਾਲੇ ਕਰਨ ਦੀ ਤਾਕੀਦ ਕੀਤੀ ਗਈ। ਉਨ੍ਹਾਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ ਇਸ ਸਬੰਧ ਵਿਚ ਕਈ ਪਹਿਲਕਦਮੀਆਂ ਕੀਤੀਆਂ ਹਨ, ਜਿਨ੍ਹਾਂ ਵਿਚ ‘ਸਾਈਬਰ ਫੋਰੈਂਸਿਕ ਲੈਬ’ ਦੀ ਸਥਾਪਨਾ ਵੀ ਸ਼ਾਮਲ ਹੈ।

ਰਾਏ ਨੇ ਹੈਦਰਾਬਾਦ ਦੇ ਸਰਦਾਰ ਵੱਲਭ ਭਾਈ ਪਟੇਲ ਨੈਸ਼ਨਲ ਪੁਲਸ ਅਕੈਡਮੀ (SVPNPA) ਵਿਚ IPS ਰੈਗੂਲਰ ਭਰਤੀਆਂ ਦੇ 76ਵੇਂ ਬੈਚ ਦੀ ਕਨਵੋਕੇਸ਼ਨ ਪਰੇਡ ਨੂੰ ਸੰਬੋਧਨ ਕੀਤਾ। ਪਰੇਡ ਵਿਚ 207 ਸਿਖਿਆਰਥੀ ਅਫਸਰਾਂ ਦੇ ਮੁੱਢਲੇ ਕੋਰਸ ਦੀ ਸਿਖਲਾਈ ਦੀ ਸਮਾਪਤੀ ਹੋਈ। ਇਨ੍ਹਾਂ ਵਿਚ ਨੇਪਾਲ, ਭੂਟਾਨ ਅਤੇ ਹੋਰ ਦੇਸ਼ਾਂ ਦੇ 188 IPS ਅਧਿਕਾਰੀ ਅਤੇ 19 ਵਿਦੇਸ਼ੀ ਅਧਿਕਾਰੀ ਸ਼ਾਮਲ ਸਨ। ਸਿਖਿਆਰਥੀਆਂ ਵਿਚ ਕੁੱਲ 58 ਮਹਿਲਾ ਅਧਿਕਾਰੀ ਵੀ ਸ਼ਾਮਲ ਸਨ।


author

Tanu

Content Editor

Related News