ਜ਼ੋਮੈਟੋ ਬੁਆਏ ਨੂੰ ਵੇਖਦੇ ਹੀ ਗਾਣਾ ਗਾਉਣ ਲੱਗੇ ਗਾਹਕ, ਦਿੱਤਾ ਖ਼ਾਸ ਤੋਹਫ਼ਾ

Saturday, Aug 31, 2024 - 12:40 PM (IST)

ਨਵੀਂ ਦਿੱਲੀ- ਸੋਸ਼ਲ ਮੀਡੀਆ 'ਤੇ ਇਕ ਅਜਿਹਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਨੂੰ ਵੇਖ ਕੇ ਤੁਹਾਡਾ ਵੀ ਮਨ ਖੁਸ਼ ਹੋ ਜਾਵੇਗਾ। ਦਰਅਸਲ ਇਹ ਵੀਡੀਓ ਜ਼ੋਮੈਟੋ ਬੁਆਏ ਦਾ ਹੈ, ਜੋ ਆਪਣੀ ਰੋਜ਼ੀ-ਰੋਟੀ ਲਈ ਘਰ ਤੋਂ ਦੂਰ ਕੰਮ ਕਰਦਾ ਹੈ। ਕੰਮ ਦੇ ਚੱਕਰ 'ਚ ਉਸ ਨੂੰ ਯਾਦ ਨਹੀਂ ਸੀ ਕਿ ਉਸ ਦਾ ਅੱਜ ਜਨਮ ਦਿਨ ਹੈ। ਇਕ ਅਜਨਬੀ ਗਾਹਕ ਨੇ ਉਸ ਨੂੰ ਆਪਣੇਪਣ ਦਾ ਅਹਿਸਾਸ ਕਰਵਾਇਆ ਤਾਂ ਉਹ ਖੁਸ਼ ਹੋਣ ਦੇ ਨਾਲ-ਨਾਲ ਭਾਵੁਕ ਹੋ ਗਿਆ। 

PunjabKesari

ਦਰਅਸਲ ਮੀਂਹ ਦੇ ਬਾਵਜੂਦ ਇਕ ਜ਼ੋਮੈਟੋ ਡਿਲੀਵਰੀ ਬੁਆਏ ਸਮੇਂ 'ਤੇ ਖਾਣਾ ਡਿਲੀਵਰੀ ਕਰਦਾ ਹੈ। ਇਸ ਦੌਰਾਨ ਗਾਹਕ ਨੇ ਉਸ ਨੂੰ ਅਜਿਹਾ ਸਰਪ੍ਰਾਈਜ਼ ਦਿੱਤਾ ਕਿ ਉਹ ਭਾਵੁਕ ਹੋ ਗਿਆ। ਗਾਹਕ ਯਸ਼ ਸ਼ਾਹ ਨੇ ਜ਼ੋਮੈਟੋ ਐਪ ਜ਼ਰੀਏ ਆਨਲਾਈਨ ਖਾਣਾ ਆਰਡਰ ਕੀਤਾ ਸੀ। ਆਰਡਰ ਦੌਰਾਨ ਐਪ ਨੇ ਵਿਖਾਇਆ ਕਿ ਡਿਲੀਵਰੀ ਬੁਆਏ ਸ਼ੇਖ ਆਕਿਬ ਦਾ ਜਨਮ ਦਿਨ ਹੈ। ਜਦੋਂ ਆਕਿਬ ਡਿਲੀਵਰੀ ਲੈ ਕੇ ਯਸ਼ ਦੇ ਘਰ ਪਹੁੰਚੇ ਤਾਂ ਦਰਵਾਜ਼ਾ ਖੋਲ੍ਹਦੇ ਹੀ ਯਸ਼ ਅਤੇ ਉਸ ਦੇ ਦੋਸਤਾਂ ਨੇ ਆਕਿਬ ਨੂੰ ਸਰਪ੍ਰਾਈਜ਼ ਦਿੱਤਾ ਅਤੇ ਜਨਮ ਦਿਨ ਦਾ ਗਾਣਾ ਗਾਇਆ। ਇਸ ਤੋਂ ਇਲਾਵਾ ਇਕ ਖ਼ਾਸ ਤੋਹਫ਼ਾ ਦਿੱਤਾ। ਇਹ ਤੋਹਫ਼ਾ ਇਕ ਪਰਫਿਊਮ ਦਾ ਬਾਕਸ ਸੀ।

 
 
 
 
 
 
 
 
 
 
 
 
 
 
 
 

A post shared by Aakib Shaikh (@shaikh___aakib)

 

ਆਕਿਬ ਇਹ ਸਰਪ੍ਰਾਈਜ਼ ਪਾ ਕੇ ਬੇਹੱਦ ਖੁਸ਼ ਨਜ਼ਰ ਆਏ। ਉਨ੍ਹਾਂ ਦੀ ਖੁਸ਼ੀ ਨੇ ਵੀਡੀਓ ਨੂੰ ਵੇਖਣ ਵਾਲੇ ਲੱਖਾਂ ਲੋਕਾਂ ਦਾ ਦਿਲ ਛੂਹ ਲਿਆ। ਸੋਸ਼ਲ ਮੀਡੀਆ 'ਤੇ ਇਸ ਵੀਡੀਓ ਨੂੰ ਤੇਜ਼ੀ ਨਾਲ ਪਿਆਰ ਮਿਲ ਰਿਹਾ ਹੈ। ਇਕ ਯੂਜ਼ਰ ਨੇ ਲਿਖਿਆ ਇਹ ਸਰਪ੍ਰਾਈਜ਼ ਉਸ ਦੇ ਦਿਨ ਦਾ ਸਭ ਤੋਂ ਖ਼ਾਸ ਪਲ ਰਿਹਾ ਹੋਵੇਗਾ। ਜਦਕਿ ਇਕ ਹੋਰ ਯੂਜ਼ਰ ਨੇ ਕੁਮੈਂਟ ਕੀਤਾ ਕਿ ਤੁਸੀਂ ਲੋਕਾਂ ਨੇ ਉਸ ਦਾ ਦਿਨ ਬਣਾ ਦਿੱਤਾ। ਅਸੀਂ ਸਾਰੇ ਡਿਲੀਵਰੀ ਬੁਆਏ ਲਈ ਸ਼ੁੱਕਰਗੁਜ਼ਾਰ ਹੋਣ ਦੀ ਲੋੜ ਹੈ, ਜੋ ਸੱਚ ਵਿਚ ਸਾਡੀ ਜ਼ਿੰਦਗੀ ਨੂੰ ਆਸਾਨ ਬਣਾਉਂਦੇ ਹਨ। ਓਧਰ ਜ਼ੋਮੈਟੋ ਨੇ ਵੀ ਇਸ ਵੀਡੀਓ 'ਤੇ ਕੁਮੈਂਟ ਕਰਦਿਆਂ ਕਿਹਾ ਕਿ ਯਸ਼ ਅਤੇ ਉਸ ਦੇ ਦੋਸਤਾਂ ਦਾ ਧੰਨਵਾਦ। ਆਕਿਬ ਸ਼ੇਖ ਨੂੰ ਇੰਨੀ ਖ਼ੁਸ਼ੀ ਦੇਣ ਲਈ ਸ਼ੁਕਰੀਆ।


Tanu

Content Editor

Related News