ਹਿਰਾਸਤੀ ਮੌਤ ਦਾ ਮਾਮਲਾ, ਸੰਜੀਵ ਭੱਟ ਦੀ ਪਟੀਸ਼ਨ ’ਤੇ ਗੁਜਰਾਤ ਸਰਕਾਰ ਨੂੰ ਨੋਟਿਸ
Tuesday, Aug 27, 2024 - 09:11 PM (IST)
ਨਵੀਂ ਦਿੱਲੀ, (ਭਾਸ਼ਾ)- ਸੁਪਰੀਮ ਕੋਰਟ ਨੇ ਭਾਰਤੀ ਪੁਲਸ ਸੇਵਾ (ਆਈ. ਪੀ. ਐੱਸ.) ਦੇ ਇਕ ਸਾਬਕਾ ਅਧਿਕਾਰੀ ਸੰਜੀਵ ਭੱਟ ਦੀ ਉਸ ਪਟੀਸ਼ਨ ’ਤੇ ਮੰਗਲਵਾਰ ਗੁਜਰਾਤ ਸਰਕਾਰ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ, ਜਿਸ ’ਚ 1990 ਦੀ ਹਿਰਾਸਤੀ ਮੌਤ ਦੇ ਮਾਮਲੇ ’ਚ ਉਨ੍ਹਾਂ ਨੂੰ ਦੋਸ਼ੀ ਠਹਿਰਾਉਣ ਤੇ ਉਮਰ ਕੈਦ ਦੀ ਸਜ਼ਾ ਦੇਣ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਗਈ ਹੈ।
ਜਸਟਿਸ ਵਿਕਰਮ ਨਾਥ ਤੇ ਜਸਟਿਸ ਪ੍ਰਸੰਨਾ ਬੀ. ਵਰਾਲੇ ਦੀ ਬੈਂਚ ਨੇ ਕਿਹਾ ਕਿ ਨੋਟਿਸ ਦਾ 4 ਹਫ਼ਤਿਆਂ ’ਚ ਜਵਾਬ ਦਿੱਤਾ ਜਾਵੇ। ਬੈਂਚ ਨੇ ਪਟੀਸ਼ਨ ਨੂੰ ਮਾਮਲੇ ਦੀਆਂ ਪੈਂਡਿੰਗ ਹੋਰ ਅਰਜ਼ੀਆਂ ਨਾਲ ਸੂਚੀਬੱਧ ਕੀਤਾ।
ਗੁਜਰਾਤ ਹਾਈ ਕੋਰਟ ਨੇ 9 ਜਨਵਰੀ, 2024 ਨੂੰ ਉਨ੍ਹਾਂ ਦੀ ਅਪੀਲ ਨੂੰ ਰੱਦ ਕਰ ਦਿੱਤਾ ਸੀ। ਹਾਈ ਕੋਰਟ ਨੇ ਆਈ. ਪੀ. ਸੀ. ਦੀ ਧਾਰਾ 302, 323 ਅਤੇ 506 ਅਧੀਨ ਭੱਟ ਤੇ ਸਹਿ-ਦੋਸ਼ੀ ਪ੍ਰਵੀਨ ਸਿੰਘ ਜੱਲਾ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਸੀ।