ਕ੍ਰਿਪਟੋ ਕਰੰਸੀ ਘਪਲਾ : CBI ਨੇ ਦੇਸ਼ ’ਚ 60 ਤੋਂ ਵੱਧ ਥਾਵਾਂ ’ਤੇ ਮਾਰੇ ਛਾਪੇ

Wednesday, Feb 26, 2025 - 10:29 AM (IST)

ਕ੍ਰਿਪਟੋ ਕਰੰਸੀ ਘਪਲਾ : CBI ਨੇ ਦੇਸ਼ ’ਚ 60 ਤੋਂ ਵੱਧ ਥਾਵਾਂ ’ਤੇ ਮਾਰੇ ਛਾਪੇ

ਨਵੀਂ ਦਿੱਲੀ- ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੇ ਮੰਗਲਵਾਰ ਨੂੰ ‘ਬਿਟਕੁਆਈਨ’ ਅਤੇ ‘ਕ੍ਰਿਪਟੋ ਕਰੰਸੀ’ ਘਪਲੇ ਦੇ ਸਬੰਧ ਵਿਚ 60 ਤੋਂ ਵੱਧ ਥਾਵਾਂ ’ਤੇ ਛਾਪੇਮਾਰੀ ਕੀਤੀ। ਸੀ. ਬੀ. ਆਈ. ਦੇ ਬੁਲਾਰੇ ਮੁਤਾਬਕ ਇਹ ਛਾਪੇਮਾਰੀ ਮੁਹਿੰਮ ਦਿੱਲੀ, ਪੁਣੇ, ਚੰਡੀਗੜ੍ਹ, ਨਾਂਦੇੜ, ਕੋਲਹਾਪੁਰ, ਬੈਂਗਲੁਰੂ ਅਤੇ ਹੋਰ ਵੱਡੇ ਸ਼ਹਿਰਾਂ ਵਿਚ ਚਲਾਈ ਜਾ ਰਹੀ ਹੈ। ਇਹ ਮੁਹਿੰਮ ਮਾਮਲੇ ਦੇ ਮੁੱਖ ਮੁਲਜ਼ਮਾਂ, ਉਨ੍ਹਾਂ ਦੇ ਸਾਥੀਆਂ ਅਤੇ ਅਪਰਾਧ ਦੀ ਕਮਾਈ ਨੂੰ ਲੁੱਟਣ ਵਾਲੀਆਂ ਸ਼ੱਕੀ ਸੰਸਥਾਵਾਂ ਨਾਲ ਜੁੜੇ ਕੰਪਲੈਕਸਾਂ ’ਤੇ ਚਲਾਈ ਜਾ ਰਹੀ ਹੈ।

‘ਗੇਨ ਬਿਟਕੁਆਈਨ’ ਇਕ ਕਥਿਤ ਪੋਂਜ਼ੀ ਸਕੀਮ ਸੀ ਜੋ 2015 ਵਿਚ ਅਮਿਤ ਭਾਰਦਵਾਜ (ਮ੍ਰਿਤਕ), ਅਜੈ ਭਾਰਦਵਾਜ ਅਤੇ ਉਨ੍ਹਾਂ ਦੇ ਏਜੰਟਾਂ ਦੇ ਨੈੱਟਵਰਕ ਵੱਲੋਂ ਸ਼ੁਰੂ ਕੀਤੀ ਗਈ ਸੀ। ਇਹ ਸਕੀਮ ਵੈਰੀਏਬਲਟੈਕ ਪ੍ਰਾਈਵੇਟ ਲਿਮਟਿਡ ਨਾਮੀ ਕੰਪਨੀ ਦੇ ਨਾਂ ਹੇਠ ਕਈ ਵੈੱਬਸਾਈਟਾਂ ਰਾਹੀਂ ਚਲਾਈ ਜਾਂਦੀ ਸੀ। ਇਸ ਧੋਖਾਦੇਹੀ ਵਾਲੀ ਸਕੀਮ ਨੇ ਨਿਵੇਸ਼ਕਾਂ ਨੂੰ 18 ਮਹੀਨਿਆਂ ਲਈ ਬਿਟਕੁਆਈਨ ਵਿਚ ਆਕਰਸ਼ਕ 10 ਫੀਸਦੀ ਮਾਸਿਕ ਰਿਟਰਨ ਦਾ ਵਾਅਦਾ ਕਰ ਕੇ ਲੁਭਾਇਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News