ਹਿਮਾਚਲ ਪ੍ਰਦੇਸ਼ ਪਹੁੰਚੀ ਕਰੂਜ਼ਰ ਕਿਸ਼ਤੀ, ਗੋਬਿੰਦ ਸਾਗਰ ਝੀਲ ''ਚ ਜਲਦ ਸ਼ੁਰੂ ਹੋਵੇਗਾ ਕੰਮ

Friday, Sep 27, 2024 - 03:09 PM (IST)

ਹਿਮਾਚਲ ਪ੍ਰਦੇਸ਼ ਪਹੁੰਚੀ ਕਰੂਜ਼ਰ ਕਿਸ਼ਤੀ, ਗੋਬਿੰਦ ਸਾਗਰ ਝੀਲ ''ਚ ਜਲਦ ਸ਼ੁਰੂ ਹੋਵੇਗਾ ਕੰਮ

ਬਿਲਾਸਪੁਰ- ਹਿਮਾਚਲ ਪ੍ਰਦੇਸ਼ 'ਚ ਸੈਰ-ਸਪਾਟਾ ਨੂੰ ਹੱਲਾ-ਸ਼ੇਰੀ ਦੇਣ ਦੀ ਪਹਿਲ ਤਹਿਤ ਗੋਵਿੰਦ ਸਾਗਰ ਝੀਲ 'ਚ ਪਹਿਲੀ ਕਰੂਜ਼ਰ ਕਿਸ਼ਤੀ ਪਹੁੰਚ ਚੁੱਕੀ ਹੈ। ਬਿਲਾਸਪੁਰ ਦੇ ਡਿਪਟੀ ਕਮਿਸ਼ਨਰ ਆਬਿਦ ਹੁਸੈਨ ਸਾਦਿਕ ਨੇ ਕਿਹਾ ਕਿ ਮੋਟਰਬੋਟ, ਜੈੱਟ ਸਕੀ ਅਤੇ ਬਚਾਅ ਕਿਸ਼ਤੀਆਂ ਪਹਿਲਾਂ ਹੀ ਬਿਲਾਸਪੁਰ ਪਹੁੰਚ ਚੁੱਕੀਆਂ ਹਨ ਅਤੇ ਕਰੂਜ਼ਰ ਕਿਸ਼ਤੀ ਵੀ ਜਲਦ ਹੀ ਤਿਆਰ ਹੋ ਜਾਵੇਗੀ।

ਆਬਿਦ ਨੇ ਦੱਸਿਆ ਕਿ ਇਸ ਪੂਰੀ ਪ੍ਰਕਿਰਿਆ 'ਚ 5-6 ਦਿਨ ਲੱਗਣਗੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਿਲਾਸਪੁਰ ਵਿਚ ਸੈਰ-ਸਪਾਟੇ ਨੂੰ ਹੱਲਾ-ਸ਼ੇਰੀ ਦੇਣ ਦੀ ਨਵੀਂ ਪਹਿਲ ਤਹਿਤ ਉੱਤਰੀ ਜ਼ੋਨ ਦੀ ਪਹਿਲੀ ਕਰੂਜ਼ਰ ਕਿਸ਼ਤੀ ਆ ਗਈ ਹੈ ਅਤੇ ਇਸ ਨੂੰ ਜਲਦੀ ਹੀ ਗੋਵਿੰਦ ਸਾਗਰ ਝੀਲ ਵਿਚ ਚਲਾਇਆ ਜਾਵੇਗਾ।


author

Tanu

Content Editor

Related News