ਸੀ. ਆਰ. ਪੀ. ਐੱਫ. ਦੇ ਜਵਾਨ ਨੇ ਫਾਹਾ ਲਗਾ ਕੇ ਕੀਤੀ ਖੁਦਕੁਸ਼ੀ
Friday, Jun 29, 2018 - 02:45 PM (IST)
ਸੁਲਤਾਨਪੁਰ— ਉੱਤਰ ਪ੍ਰਦੇਸ਼ 'ਚ ਸੁਲਤਾਨਪੁਰ ਨੇ ਨਗਰ ਕੋਤਵਾਲੀ ਖੇਤਰ ਦੇ ਕੇਂਦਰੀ ਰਿਜ਼ਰਵ ਪੁਲਸ ਬਲ (ਸੀ. ਆਰ. ਪੀ. ਐੱਫ.) ਦੇ ਇਕ ਜਵਾਨ ਨ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਪੁਲਸ ਅਧਿਕਾਰੀ ਮੁਤਾਬਕ ਅਮੇਠੀ ਜ਼ਿਲੇ ਦੇ ਤ੍ਰਿਸੁੰਡੀ ਸਥਿਤ ਸੀ. ਆਰ. ਪੀ. ਐੱਫ. ਗਰੁੱਪ ਸੈਂਟਰ ਦੇ ਸਿਪਾਹੀ ਕਪਿਲ (32) ਨਗਰ ਕੋਤਵਾਲੀ ਇਲਾਕੇ ਦੇ ਸ਼ਾਸਤਰੀ ਮੁਹੱਲੇ 'ਚ ਕਿਰਾਏ ਦੇ ਮਕਾਨ 'ਚ ਪਰਿਵਾਰ ਨਾਲ ਰਹਿੰਦਾ ਸੀ।
ਜ਼ਿਕਰਯੋਗ ਹੈ ਕਿ ਬੀਤੀ ਰਾਤ ਉਹ ਜੌਨਪੁਰ ਦੇ ਬਦਲਾਪੁਰ ਸਥਿਤ ਸਹੁਰੇ ਘਰ ਤੋਂ ਵਿਆਹ ਤੋਂ ਵਾਪਸ ਆਇਆ ਸੀ। ਅਗਲੇ ਦਿਨ ਪਤਾ ਚੱਲਿਆ ਕਿ ਕਪਿਲ ਨੇ ਕਮਰੇ 'ਚ ਫਾਹਾ ਲਗਾ ਲਿਆ, ਜਿਸ ਨਾਲ ਉਸ ਦੀ ਮੋਤ ਹੋ ਗਈ। ਖੁਦਕੁਸ਼ੀ ਦੇ ਕਾਰਨ ਦਾ ਪਤਾ ਨਹੀਂ ਚੱਲ ਸਕਿਆ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
