ਬਿਜਲੀ ਦਾ ਝਟਕਾ ਲੱਗਣ ਨਾਲ ਸੀ ਆਰ ਪੀ ਐੱਫ ਅਫਸਰ ਦੀ ਮੌਤ

Wednesday, Jan 02, 2019 - 10:45 AM (IST)

ਬਿਜਲੀ ਦਾ ਝਟਕਾ ਲੱਗਣ ਨਾਲ ਸੀ ਆਰ ਪੀ ਐੱਫ ਅਫਸਰ ਦੀ ਮੌਤ

ਸ਼੍ਰੀਨਗਰ-ਕਸ਼ਮੀਰ ਘਾਟੀ ਦੇ ਉੜੀ ਇਲਾਕੇ 'ਚ ਕੇਂਦਰੀ ਰਿਜ਼ਰਵ ਪੁਲਸ ਬਲ (ਸੀ. ਆਰ. ਪੀ. ਐੱਫ.) ਦੇ ਇਕ ਸਹਾਇਕ ਕਮਾਂਡੈਂਟ ਦੀ ਝਾਰਖੰਡ 'ਚ ਬਿਜਲੀ ਦਾ ਝਟਕਾ ਲੱਗਣ ਨਾਲ ਮੌਤ ਹੋ ਗਈ ਹੈ। ਸੀ. ਆਰ. ਪੀ. ਐੱਫ. ਨੇ ਦੱਸਿਆ ਹੈ ਕਿ 29 ਸਾਲਾਂ ਜੇਲਾਨੀ ਖਾਨ ਉੜੀ ਦੇ ਮੰਦਗਾਮ ਪਿੰਡ ਦਾ ਰਹਿਣ ਵਾਲਾ ਸੀ ਅਤੇ ਉਹ ਝਾਰਖੰਡ ਦੇ ਖੂੰਟੀ ਜ਼ਿਲੇ ਸਥਿਤ ਆਰਕੀ 'ਚ ਸੀ. ਆਰ. ਪੀ. ਐੱਫ ਦੀ 157 ਬਟਾਲੀਅਨ 'ਚ ਤਾਇਨਾਤ ਸੀ।

ਰਿਪੋਰਟ ਮੁਤਾਬਕ ਇਹ ਘਟਨਾ ਉਸ ਸਮੇਂ ਦੀ ਹੈ ਜਦੋਂ ਉਹ ਬਿਜਲੀ ਦੀਆਂ ਤਾਰਾਂ ਦੀ ਮੁਰੰਮਤ ਦੌਰਾਨ ਨਿਰੀਖਣ ਕਰ ਰਹੇ ਸੀ। ਇਸ ਦੌਰਾਨ ਬਿਜਲੀ ਦੀ ਤਾਰ ਉਸ 'ਤੇ ਡਿੱਗ ਪਈ, ਜਿਸ ਕਾਰਨ ਅਫਸਰ ਨੂੰ ਬਿਜਲੀ ਦਾ ਝਟਕਾ ਲੱਗ ਗਿਆ। ਉਨ੍ਹਾਂ ਨੂੰ ਇਲਾਜ ਲਈ ਰਾਂਚੀ ਲਿਜਾਇਆ ਗਿਆ ਪਰ ਅਧਿਕਾਰੀ ਦੀ ਉਸ ਸਮੇਂ ਮੌਤ ਹੋ ਗਈ।


author

Iqbalkaur

Content Editor

Related News