CRPF ਦੇ ਜਵਾਨ ਨੇ ਪਤਨੀ ਦੇ ਕਤਲ ਤੋਂ ਬਾਅਦ ਕੀਤੀ ਖੁਦਕੁਸ਼ੀ

Monday, Sep 14, 2020 - 12:25 AM (IST)

CRPF ਦੇ ਜਵਾਨ ਨੇ ਪਤਨੀ ਦੇ ਕਤਲ ਤੋਂ ਬਾਅਦ ਕੀਤੀ ਖੁਦਕੁਸ਼ੀ

ਜੰਮੂ/ਸ਼੍ਰੀਨਗਰ (ਭਾਸ਼ਾ,ਅਰੀਜ਼): ਕੇਂਦਰੀ ਰਿਜ਼ਰਵ ਪੁਲਸ ਬਲ (ਸੀ.ਆਰ.ਪੀ.ਐੱਫ.) ਦੇ ਇਕ ਜਵਾਨ ਨੇ ਬਾਹਰੀ ਇਲਾਕੇ ਵਿਚ ਆਪਣੇ ਇਕ ਰਿਸ਼ਤੇਦਾਰ ਦੇ ਘਰ ਵਿਚ ਆਪਣੀ ਪਤਨੀ ਦਾ ਕਥਿਤ ਤੌਰ 'ਤੇ ਗੋਲੀ ਮਾਰ ਕੇ ਕਤਲ ਕਰਕੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਉਥੇ ਹੀ ਉੱਤਰੀ ਕਸ਼ਮੀਰ ਦੇ ਬਾਂਦੀਪੁਰਾ ਜ਼ਿਲੇ ਦੇ ਪਰਿਬਲ ਇਲਾਕੇ ਵਿਚ ਐਤਵਾਰ ਦੁਪਹਿਰ ਨੂੰ ਗਲਤੀ ਨਾਲ ਸਰਵਿਸ ਰਾਈਫਲ ਤੋਂ ਗੋਲੀ ਚੱਲ ਜਾਣ ਕਾਰਣ ਜਵਾਨ ਹਬੀਰ ਕੁਮਾਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ।
ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਕਾਂਸਟੇਬਲ ਮਦਨ ਸਿੰਘ (38) ਜੰਮੂ ਵਿਚ ਸੈਕਟਰ ਮੁੱਖ ਦਫਤਰ ਵਿਚ ਤਾਇਨਾਤ ਸੀ। ਉਹ ਸ਼ਨੀਵਾਰ ਆਪਣੀ ਸਰਵਿਸ ਰਾਈਫਲ ਲੈ ਕੇ ਘਰੋਟਾ ਖੇਤਰ ਦੇ ਰਾਗੋਰੇ ਵਿਚ ਰਹਿਣ ਵਾਲੀ ਆਪਣੀ ਇਕ ਰਿਸ਼ਤੇਦਾਰ ਦੇ ਘਰ ਚਲਾ ਗਿਆ ਜਿਥੇ ਉਸ ਦੀ ਪਤਨੀ ਦੀਪਤੀ ਰਾਣੀ (35) ਰਹਿ ਰਹੀ ਸੀ। ਉਨ੍ਹਾਂ ਦੱਸਿਆ ਕਿ ਜਵਾਨ ਦੀ ਪਤਨੀ ਉਸ ਨਾਲ ਵਿਵਾਦ ਤੋਂ ਬਾਅਦ ਸਬੰਧਿਤ ਰਿਸ਼ਤੇਦਾਰ ਦੇ ਘਰ ਚਲੀ ਗਈ ਸੀ। ਅਧਿਕਾਰੀ ਨੇ ਦੱਸਿਆ ਕਿ ਰਾਤ ਤਕਰੀਬਨ ਸਾਢੇ 10 ਵਜੇ ਜਦੋਂ ਜਵਾਨ ਦੀ ਪਤਨੀ ਘਰ ਦਾ ਦਰਵਾਜ਼ਾ ਖੋਲ੍ਹਣ ਬਾਹਰ ਆਈ ਤਾਂ ਜਵਾਨ ਨੇ ਉਸ ਨੂੰ ਗੋਲੀ ਮਾਰ ਦਿੱਤੀ ਤੇ ਉਸ ਦੀ ਭੈਣ (ਸਾਲੀ) ਨੂੰ ਜ਼ਖਮੀ ਕਰ ਦਿੱਤਾ ਤੇ ਉਸ ਦੀ ਬੇਟੀ 'ਤੇ ਵੀ ਗੋਲੀਆਂ ਚਲਾਈਆਂ, ਜਿਸ ਵਿਚ ਉਹ ਵਾਲ-ਵਾਲ ਬਚ ਗਈ।


author

Gurdeep Singh

Content Editor

Related News