ਵੱਡੀ ਵਾਰਦਾਤ : CRPF ਦੇ ਜਵਾਨ ਵਲੋਂ ਪਤਨੀ ਦਾ ਗੋਲੀ ਮਾਰ ਕਤਲ, ਫਿਰ ਖ਼ੁਦ ਵੀ ਕੀਤੀ ਖ਼ੁਦਕੁਸ਼ੀ
Thursday, Jan 30, 2025 - 05:48 PM (IST)
ਭੋਪਾਲ : ਭੋਪਾਲ ਵਿੱਚ ਕੇਂਦਰੀ ਰਿਜ਼ਰਵ ਪੁਲਸ ਫੋਰਸ (CRPF) ਦੇ ਇੱਕ ਕਾਂਸਟੇਬਲ ਨੇ ਬੁੱਧਵਾਰ ਦੇਰ ਰਾਤ ਆਪਣੇ ਘਰ ਵਿੱਚ ਆਪਣੀ ਪਤਨੀ ਦੀ ਕਥਿਤ ਤੌਰ 'ਤੇ ਗੋਲੀ ਮਾਰ ਕੇ ਹੱਤਿਆ ਕਰਨ ਤੋਂ ਬਾਅਦ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ। ਇਸ ਗੱਲ ਦੀ ਜਾਣਕਾਰੀ ਪੁਲਸ ਵਲੋਂ ਦਿੱਤੀ ਗਈ ਹੈ। ਮਿਸਰੋਦ ਪੁਲਸ ਸਟੇਸ਼ਨ ਦੇ ਮੁਖੀ ਐੱਮਆਰ ਭਦੌਰੀਆ ਨੇ ਦੱਸਿਆ ਕਿ ਨੇੜੇ ਹੀ ਸੀਆਰਪੀਐਫ ਬਾਂਗਰਸੀਆ ਕੈਂਪ ਵਿੱਚ ਤਾਇਨਾਤ ਰਵੀ ਕਾਂਤ ਵਰਮਾ (35) ਨੇ ਦੇਰ ਰਾਤ ਲਗਭਗ 1.30 ਵਜੇ ਆਪਣੀ ਪਤਨੀ ਰੇਣੂ (32) ਦਾ ਕਤਲ ਕਰ ਦਿੱਤਾ। ਫਿਰ ਉਸਨੇ ਸੀਆਰਪੀਐਫ ਕੰਟਰੋਲ ਰੂਮ, ਸਥਾਨਕ ਪੁਲਸ ਅਤੇ ਆਪਣੇ ਮਕਾਨ ਮਾਲਕ ਨੂੰ ਫੋਨ ਕਰਕੇ ਉਸੇ ਸਰਵਿਸ ਰਾਈਫਲ ਨਾਲ ਆਪਣੇ ਆਪ ਨੂੰ ਗੋਲੀ ਮਾਰ ਲਈ।
ਇਹ ਵੀ ਪੜ੍ਹੋ -ਔਰਤਾਂ ਲਈ ਸਰਕਾਰ ਨੇ ਖੋਲ੍ਹ 'ਤਾ ਖਜ਼ਾਨੇ ਦਾ ਮੂੰਹ, ਇੰਝ ਮਿਲਣਗੇ 5-5 ਲੱਖ ਰੁਪਏ
ਉਨ੍ਹਾਂ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਦੀ ਇਕ ਟੀਮ ਕੈਪੀਟਲ ਗ੍ਰੀਨ ਕਲੋਨੀ ਵਿੱਚ ਮੌਕੇ 'ਤੇ ਪਹੁੰਚ ਗਈ, ਜਿਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਭਦੌਰੀਆ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਘਟਨਾ ਪਰਿਵਾਰਕ ਝਗੜੇ ਦਾ ਨਤੀਜਾ ਸੀ। ਮੌਕੇ ਤੋਂ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ। ਪੁਲਸ ਅਧਿਕਾਰੀ ਨੇ ਦੱਸਿਆ ਕਿ ਰਵੀਕਾਂਤ ਮੱਧ ਪ੍ਰਦੇਸ਼ ਦੇ ਭਿੰਡ ਜ਼ਿਲ੍ਹੇ ਦਾ ਰਹਿਣ ਵਾਲਾ ਸੀ। ਉਹ ਆਪਣੀ ਪਤਨੀ ਅਤੇ ਦੋ ਬੱਚਿਆਂ (ਇੱਕ ਦੋ ਸਾਲ ਦੀ ਕੁੜੀ ਅਤੇ ਇੱਕ ਛੇ ਸਾਲ ਦਾ ਮੁੰਡਾ) ਨਾਲ ਇੱਥੇ ਬੰਗਰਸੀਆ ਮਿਸਰੋਡ ਵਿਖੇ ਸੀਆਰਪੀਐਫ ਕੈਂਪ ਦੇ ਨੇੜੇ ਰਹਿੰਦਾ ਸੀ। ਉਹਨਾਂ ਕਿਹਾ, ''ਰਵੀਕਾਂਤ ਬੁੱਧਵਾਰ ਰਾਤ ਨੂੰ ਕੁਆਰਟਰ ਗਾਰਡ ਡਿਊਟੀ 'ਤੇ ਸੀ ਅਤੇ ਰਾਤ 10 ਵਜੇ ਦੇ ਕਰੀਬ ਰਾਈਫਲ ਲੈ ਕੇ ਘਰ ਪਰਤਿਆ। ਤਿੰਨ ਘੰਟੇ ਬਾਅਦ ਕਾਂਸਟੇਬਲ ਨੇ ਆਪਣੀ ਪਤਨੀ ਨੂੰ ਗੋਲੀ ਮਾਰ ਦਿੱਤੀ, ਜਦੋਂ ਉਸਦੇ ਬੱਚੇ ਦੂਜੇ ਕਮਰੇ ਵਿੱਚ ਸੁੱਤੇ ਪਏ ਸਨ।'' ਅਧਿਕਾਰੀ ਨੇ ਕਿਹਾ ਕਿ ਘਟਨਾ ਦੀ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ - ਅਜੀਬੋਗਰੀਬ ਘਟਨਾ : 35 ਸਾਲਾ ਔਰਤ ਨੇ ਨਿਗਲਿਆ Mobile Phone, ਫਿਰ ਜੋ ਹੋਇਆ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8