ਛੱਤੀਸਗੜ੍ਹ ''ਚ ਨਕਸਲੀਆਂ ਨਾਲ ਮੁਠਭੇੜ ਦੌਰਾਨ CRPF ਦਾ ਜਵਾਨ ਸ਼ਹੀਦ

05/11/2020 11:40:22 PM

ਨਵੀਂ ਦਿੱਲੀ (ਭਾਸ਼ਾ) - ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲੇ ਵਿਚ ਸੋਮਵਾਰ ਨੂੰ ਨਕਸਲੀਆਂ ਨਾਲ ਮੁਠਭੇੜ ਵਿਚ ਸੀ. ਆਰ. ਪੀ. ਐਫ. ਦਾ ਇਕ ਜਵਾਨ ਸ਼ਹੀਦ ਹੋ ਗਿਆ। ਕੇਂਦਰੀ ਰਿਜ਼ਰਵ ਪੁਲਸ ਬਲ (ਸੀ. ਆਰ. ਪੀ. ਐਫ.) ਅਤੇ ਜ਼ਿਲਾ ਰਿਜ਼ਰਵ ਗਾਰਡ ਦੀ ਟੀਮ ਤਲਾਸ਼ੀ ਅਭਿਆਨ ਵਿਚ ਲੱਗੀ ਹੋਈ ਸੀ, ਉਸ ਦੌਰਾਨ ਦੁਪਹਿਰ ਕਰੀਬ 2 ਵਜੇ ਓਰੀਪਾਲ ਦੇ ਜੰਗਲਾਂ ਵਿਚ ਇਹ ਮੁਠਭੇੜ ਹੋਈ। ਮੁਠਭੇੜ ਵਿਚ ਸੀ. ਆਰ. ਪੀ. ਐਫ. ਦੀ 170ਵੀਂ ਬਟਾਲੀਅਨ ਦੇ ਕਾਂਸਟੇਬਲ ਮੰਨਾ ਕੁਮਾਰ (32) ਸ਼ਹੀਦ ਹੋ ਗਏ। ਉਹ ਝਾਰਖੰਡ ਦੇ ਸਾਹਿਬਗੰਜ ਜ਼ਿਲੇ ਦੇ ਰਹਿਣ ਵਾਲੇ ਸਨ।


Khushdeep Jassi

Content Editor

Related News