ਸੁਕਮਾ: ਨਕਸਲੀਆਂ ਨਾਲ ਮੁਕਾਬਲੇ ''ਚ CRPF ਜਵਾਨ ਸ਼ਹੀਦ
Saturday, Apr 21, 2018 - 12:14 PM (IST)

ਸੁਕਮਾ— ਛੱਤੀਸਗੜ੍ਹ ਦੇ ਸੁਕਮਾ ਜ਼ਿਲੇ 'ਚ ਸ਼ੁੱਕਰਵਾਰ ਨੂੰ ਦੇਰ ਰਾਤ ਸੁਰੱਖਿਆ ਫੋਰਸਾਂ ਅਤੇ ਨਕਸਲੀਆਂ ਦਰਮਿਆਨ ਮੁਕਾਬਲਾ ਹੋਇਆ। ਮੁਕਾਬਲੇ 'ਚ ਇਕ ਸੀ.ਆਰ.ਪੀ.ਐੱਫ. ਜਵਾਨ ਸ਼ਹੀਦ ਹੋ ਗਿਆ। ਸ਼ਹੀਦ ਜਵਾਨ ਦੀ ਪਛਾਣ ਯੂ.ਪੀ. ਦੇ ਅਮੇਠੀ ਦੇ ਏ.ਐੱਸ.ਆਈ. ਅਨਿਲ ਕੁਮਾਰ ਮੋਰੀਆ ਦੇ ਰੂਪ 'ਚ ਹੋਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ, ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ.ਆਰ.ਪੀ.ਐੱਫ.) ਦੀ 212 ਬਟਾਲੀਅਨ ਦੇ ਛੱਤੀਸਗੜ੍ਹ ਪੁਲਸ ਦੀ 208 ਕੋਬਰਾ ਪੁਲਸ ਨਾਲ ਮਿਲ ਕੇ ਕਿਸਤਰਮ ਕੈਂਪ ਕੋਲ ਸਰਚ ਮੁਹਿੰਮ ਸ਼ੁਰੂ ਕੀਤੀ ਸੀ। ਇਸ ਦੌਰਾਨ ਨਕਸਲੀਆਂ ਅਤੇ ਸੁਰੱਖਿਆ ਫੋਰਸਾਂ ਦਰਮਿਆਨ ਹੋਏ ਮੁਕਾਬਲੇ 'ਚ ਇਕ ਸੀ.ਆਰ.ਪੀ.ਐੱਫ. ਜਵਾਨ ਜ਼ਖਮੀ ਹੋ ਗਿਆ। ਜ਼ਖਮੀ ਜਵਾਨ ਨੂੰ ਕਿਸਤਰ ਕੈਂਪ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।