J&K : CRPF ਜਵਾਨ ਨੇ ਆਪਣੇ ਤਿੰਨ ਸਾਥੀਆਂ ਨੂੰ ਮਾਰੀ ਗੋਲੀ, ਮੌਤ

03/21/2019 12:08:28 AM

ਸ਼੍ਰੀਨਗਰ— ਜੰਮੂ-ਕਸ਼ਮੀਰ ਦੇ ਉਧਮਪੁਰ 'ਚ ਸੀ.ਆਰ.ਪੀ.ਐੱਫ. ਜਵਾਨ ਨੇ ਆਪਣੇ ਤਿੰਨ ਸਾਥੀਆਂ ਨੂੰ ਗੋਲੀ ਮਾਰ ਦਿੱਤੀ ਹੈ। ਇਸ ਤੋਂ ਬਾਅਦ ਜਵਾਨ ਨੇ ਖੁਦ ਨੂੰ ਵੀ ਗੋਲੀ ਮਾਰ ਲਈ। ਤਿੰਨੇ ਸਾਥੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਗੋਲੀ ਮਾਰਨ ਵਾਲੇ ਜਵਾਨ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਸ ਨੂੰ ਉਧਮਪੁਰ ਮਿਲਟ੍ਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਜਵਾਨ ਦੀ ਆਪਣੇ ਸਾਥੀਆਂ ਨਾਲ ਬੱਟਲ ਬਾਲਿਆਨ ਕੈਂਪ 'ਚ ਕੁਝ ਵਿਵਾਦ ਹੋ ਗਿਆ ਸੀ। ਚਾਰੇ ਜਵਾਨ ਸੀ.ਆਰ.ਪੀ.ਐੱਫ. ਦੀ 187 ਬਟਾਲੀਅਨ ਦੇ ਦੱਸੇ ਜਾ ਰਹੇ ਹਨ। ਹਾਲਾਂਕਿ ਹਾਲੇ ਸਪੱਸ਼ਟ ਨਹੀਂ ਹੋ ਸਕਿਆ ਹੈ ਚਾਰਾਂ ਵਿਚਾਲੇ ਕਿਸ ਗੱਲ ਨੂੰ ਲੈ ਕੇ ਵਿਵਾਦ ਹੋਇਆ ਸੀ। ਯੂ.ਪੀ. ਦੇ ਕਾਨਪੁਰ ਦੇ ਰਹਿਣ ਵਾਲੇ ਕਾਂਸਟੇਬਲ ਅਜੀਤ ਕੁਮਾਰ ਨੇ ਰਾਜਸਥਾਨ ਦੇ ਝੁਨਝੁਨ ਦੇ ਰਹਿਣ ਵਾਲੇ ਹੈਡ ਕਾਂਸਟੇਬਲ ਪੋਖਰਮਲ, ਦਿੱਲੀ ਦੇ ਮੌਜਪੁਰ ਦੇ ਰਹਿਣ ਵਾਲੇ ਹੈਡ ਕਾਂਸਟੇਬਲ ਯੋਗੇਂਦਰ ਸ਼ਰਮਾ ਤੇ ਹਰਿਆਣਾ ਦੇ ਰੇਵਾੜੀ ਦੇ ਰਹਿਣ ਵਾਲੇ ਹੈਡ ਕਾਂਸਟੇਬਲ ਉਮੀਦ ਸਿੰਘ ਨੂੰ ਗੋਲੀ ਮਾਰੀ। ਤਿੰਨਾਂ ਦੀ ਮੌਤ ਹੋ ਗਈ ਹੈ। ਜਦਕਿ ਕਾਂਸਟੇਬਲ ਅਜੀਤ ਕੁਮਾਰ ਦੀ ਹਾਲਕ ਗੰਭੀਰ ਬਣੀ ਹੋਈ ਹੈ।


Inder Prajapati

Content Editor

Related News