CRPF ਦੇ ਡਾਇਰੈਕਟਰ ਜਨਰਲ ਕੁਲਦੀਪ ਸਿੰਘ ਨੂੰ ਮਿਲਿਆ NIA ਦਾ ਐਡੀਸ਼ਨਲ ਚਾਰਜ

Saturday, May 29, 2021 - 01:06 PM (IST)

CRPF ਦੇ ਡਾਇਰੈਕਟਰ ਜਨਰਲ ਕੁਲਦੀਪ ਸਿੰਘ ਨੂੰ ਮਿਲਿਆ NIA ਦਾ ਐਡੀਸ਼ਨਲ ਚਾਰਜ

ਨਵੀਂ ਦਿੱਲੀ- ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀ.ਆਰ.ਪੀ.ਐੱਫ.) ਦੇ ਮੁਖੀ ਕੁਲਦੀਪ ਸਿੰਘ ਨੂੰ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਦੇ ਡਾਇਰੈਕਟਰ ਜਨਰਲ ਅਹੁਦੇ ਦਾ ਐਡੀਸ਼ਨਲ ਚਾਰਜ ਸੌਂਪਿਆ ਗਿਆ ਹੈ। ਉਹ ਸੋਮਵਾਰ ਨੂੰ ਸੇਵਾਮੁਕਤ ਹੋ ਰਹੇ ਵਾਈ.ਸੀ. ਮੋਦੀ ਦਾ ਸਥਾਨ ਲੈਣਗੇ। ਗ੍ਰਹਿ ਮੰਤਰਾਲਾ ਨੇ ਇਕ ਆਦੇਸ਼ 'ਚ ਇਹ ਜਾਣਕਾਰੀ ਦਿੱਤੀ। ਆਸਾਮ-ਮੇਘਾਲਿਆ ਕਾਡਰ ਦੇ 1984 ਬੈਚ ਦੇ ਆਈ.ਪੀ.ਐੱਸ. ਅਧਿਕਾਰੀ ਮੋਦੀ ਸਤੰਬਰ 2017 'ਚ ਇਸ ਸੰਘੀਏ ਅੱਤਵਾਦ ਰੋਕੂ ਜਾਂਚ ਏਜੰਸੀ ਦੇ ਮੁਖੀ ਨਿਯੁਕਤ ਹੋਏ ਸ਼ਨ।

ਇਹ ਵੀ ਪੜ੍ਹੋ : ਹਿਮਾਚਲ : JCB 'ਚ ਬੈਠ ਕੇ ਪਹੁੰਚੀ ਸਿਹਤ ਵਿਭਾਗ ਦੀ ਟੀਮ, ਬਜ਼ੁਰਗਾਂ ਨੂੰ ਲਗਾਈ ਵੈਕਸੀਨ

ਗ੍ਰਹਿ ਮੰਤਰਾਲਾ ਵਲੋਂ ਸ਼ਨੀਵਾਰ ਨੂੰ ਜਾਰੀ ਇਕ ਆਦੇਸ਼ 'ਚ ਕਿਹਾ ਗਿਆ ਕਿ ਐੱਨ.ਆਈ.ਏ. ਦੇ ਡਾਇਰੈਕਟਰ ਜਨਰਲ ਵਾਈ.ਸੀ. ਮੋਦੀ 31 ਮਈ 2021 ਨੂੰ ਸੇਵਾਮੁਕਤ ਹੋ ਰਹੇ ਹਨ ਅਤੇ ਸੰਬੰਧਤ ਅਥਾਰਟੀ ਨੇ ਸੀ.ਆਰ.ਪੀ.ਐੱਫ. ਦੇ ਡਾਇਰੈਕਟਰ ਜਨਰਲ ਕੁਲਦੀਪ ਸਿੰਘ ਨੂੰ ਐੱਨ.ਆਈ.ਏ. ਦੇ ਡਾਇਰੈਕਟਰ ਜਨਰਲ ਅਹੁਦੇ ਦਾ ਐਡੀਸ਼ਨਲ ਚਾਰਜ ਉਦੋਂ ਤੱਕ ਦੇਣ 'ਤੇ ਮੋਹਰ ਲਗਾ ਦਿੱਤੀ ਹੈ, ਜਦੋਂ ਤੱਕ ਕਿ ਇਸ ਅਹੁਦੇ ਲਈ ਕਿਸੇ ਦੀ ਨਿਯੁਕਤੀ ਨਹੀਂ ਹੋ ਜਾਂਦੀ ਜਾਂ ਇਸ ਸੰਬੰਧ 'ਚ ਅਗਲਾ ਆਦੇਸ਼ ਨਹੀਂ ਆ ਜਾਂਦਾ।

ਇਹ ਵੀ ਪੜ੍ਹੋ : ਮਾਤਮ 'ਚ ਬਦਲੀਆਂ ਖੁਸ਼ੀਆਂ, ਵਿਆਹ ਸਮਾਰੋਹ 'ਚ ਕਰੰਟ ਲੱਗਣ ਨਾਲ 4 ਲੋਕਾਂ ਦੀ ਮੌਤ


author

DIsha

Content Editor

Related News