ਸੀ. ਆਰ. ਪੀ. ਐੱਫ. ਨੇ ਨਕਸਲ-ਰੋਕੂ ਬਟਾਲੀਅਨ ਨੂੰ ਛੱਤੀਸਗੜ੍ਹ ਤੋਂ ਹਟਾ ਕੇ ਮਣੀਪੁਰ ਭੇਜਿਆ
Monday, Nov 16, 2026 - 03:19 PM (IST)
ਨਵੀਂ ਦਿੱਲੀ/ਰਾਏਪੁਰ (ਏਜੰਸੀ) - ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ. ਆਰ. ਪੀ. ਐੱਫ.) ਨੇ ਛੱਤੀਸਗੜ੍ਹ ’ਚ ਨਕਸਲ-ਰੋਕੂ ਮੁਹਿੰਮ ਲਈ ਤਾਇਨਾਤ ਆਪਣੀ ਇਕ ਬਟਾਲੀਅਨ ਨੂੰ ਹਟਾ ਕੇ ਮਣੀਪੁਰ ਭੇਜ ਦਿੱਤਾ ਹੈ। ਇਹ ਕਿਸੇ ਕੇਂਦਰੀ ਹਥਿਆਰਬੰਦ ਪੁਲਸ ਫੋਰਸ (ਸੀ. ਏ. ਪੀ. ਐੱਫ.) ਇਕਾਈ ਦੀ ਪਹਿਲੀ ਅਜਿਹੀ ਵਾਪਸੀ ਹੈ, ਜੋ ਕੇਂਦਰ ਸਰਕਾਰ ਵੱਲੋਂ ਭਾਰਤ ’ਚ ਨਕਸਲਵਾਦ ਦੇ ਮਾਰਚ ’ਚ ਖ਼ਤਮ ਹੋਣ ਦੇ ਐਲਾਨ ਤੋਂ ਬਾਅਦ ਹੋਈ ਹੈ।
ਇਹ ਵੀ ਪੜ੍ਹੋ: 7 ਲੱਖ ਲੋਕਾਂ ਦੇ ਕੱਟੇ ਜਾਣਗੇ ਕੁਨੈਕਸ਼ਨ! ਛੱਤੀਸਗੜ੍ਹ 'ਚ ਬਿਜਲੀ ਦਾ ਬਿੱਲ ਨਾ ਭਰਨ ਵਾਲਿਆਂ 'ਤੇ ਸਖ਼ਤ ਕਾਰਵਾਈ
ਪੱਛਮੀ ਬੰਗਾਲ ਚੋਣਾਂ, ਅਮਰਨਾਥ ਯਾਤਰਾ ਅਤੇ ਦਿੱਲੀ ’ਚ ਰੋਸ-ਮੁਜ਼ਾਹਰਿਆਂ ਵਰਗੀਆਂ ਵੱਖ-ਵੱਖ ਅੰਦਰੂਨੀ ਸੁਰੱਖਿਆ ਜ਼ਿੰਮੇਵਾਰੀਆਂ ਲਈ ਕੰਪਨੀਆਂ (ਬਟਾਲੀਅਨ ਦਾ ਹਿੱਸਾ) ਨੂੰ ਅਸਥਾਈ ਤੌਰ ’ਤੇ ਉੱਥੋਂ ਹਟਾ ਲਿਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਬਟਾਲੀਅਨ (ਲੱਗਭਗ ਇਕ ਹਜ਼ਾਰ ਜਵਾਨ) ਛੱਤੀਸਗੜ੍ਹ ਦੇ ਦੱਖਣੀ ਬਸਤਰ ਖੇਤਰ ਦੇ ਸੁਕਮਾ ’ਚ ਤਾਇਨਾਤ ਸੀ, ਜੋ ਪਹਿਲਾਂ ਮਾਓਵਾਦੀਆਂ ਦਾ ਗੜ੍ਹ ਹੋਇਆ ਕਰਦਾ ਸੀ।
ਇਹ ਵੀ ਪੜ੍ਹੋ: ਮਹਿਲਾ ਯੂਟਿਊਬਰ ਨਾਲ ਨੌਜਵਾਨ ਦੀ ਸ਼ਰਮਨਾਕ ਜ਼ਿੱਦ, 50 ਲੱਖ ਵਾਰ ਦੇਖੀ ਗਈ ਵਾਇਰਲ ਵੀਡੀਓ
ਉਨ੍ਹਾਂ ਦੱਸਿਆ ਕਿ ਬੀਤੇ ਕੁਝ ਸਾਲਾਂ ਤੋਂ ਇਹ ਜਵਾਨ ਇਲਾਕੇ ’ਚ ਖੱਬੇ-ਪੱਖੀ ਅੱਤਵਾਦ (ਐੱਲ. ਡਬਲਯੂ. ਈ.) ਵਿਰੋਧੀ ਮੁਹਿੰਮ ਚਲਾ ਰਹੇ ਸਨ ਅਤੇ ਮਾਰਚ ਤੋਂ ਬਾਅਦ ਇਸ ਨੇ ਬਾਰੂਦੀ ਸੁਰੰਗਾਂ ਨੂੰ ਹਟਾਉਣ ਅਤੇ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸਿਜ਼ (ਆਈ. ਈ. ਡੀ.) ਨੂੰ ਨਕਾਰਾ ਕਰਨ ਦਾ ਕੰਮ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਸੀ. ਆਰ. ਪੀ. ਐੱਫ. ਹੈੱਡਕੁਆਰਟਰ ਨੇ ਛੱਤੀਸਗੜ੍ਹ ਤੋਂ ਇਕ ‘ਜਨਰਲ ਡਿਊਟੀ’ ਬਟਾਲੀਅਨ ਨੂੰ ਵਾਪਸ ਬੁਲਾਉਣ ਅਤੇ ਉਸ ਨੂੰ ਲੱਗਭਗ 3 ਸਾਲਾਂ ਤੋਂ ਜਾਤੀ ਹਿੰਸਾ ’ਚੋਂ ਲੰਘ ਰਹੇ ਉੱਤਰ-ਪੂਰਬੀ ਸੂਬੇ ਮਣੀਪੁਰ ’ਚ ਤਾਇਨਾਤ ਕਰਨ ਦਾ ਹੁਕਮ ਦਿੱਤਾ ਹੈ।
ਇਹ ਵੀ ਪੜ੍ਹੋ: 1 ਮਹੀਨੇ ਬਾਅਦ ਚਮਕ ਜਾਵੇਗੀ ਇਨ੍ਹਾਂ ਰਾਸ਼ੀਆਂ ਵਾਲੇ ਲੋਕਾਂ ਦੀ ਕਿਸਮਤ! ਵਰ੍ਹੇਗਾ ਨੋਟਾਂ ਦਾ ਮੀਂਹ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
