ਅਨੰਤਨਾਗ ''ਚ CRPF ਕੈਂਪ ''ਤੇ ਅੱਤਵਾਦੀਆਂ ਨੇ ਕੀਤਾ ਹਮਲਾ, ਇਕ ਜ਼ਖਮੀ

Saturday, Oct 07, 2017 - 10:04 PM (IST)

ਸ਼੍ਰੀਨਗਰ—ਦੱਖਣੀ ਕਸ਼ਮੀਰ 'ਚ ਅਨੰਤਨਾਗ ਦੇ ਮੀਰ ਬਾਜ਼ਾਰ 'ਚ ਸ਼ਨੀਵਾਰ ਸ਼ਾਮ ਨੂੰ ਸੀ. ਆਰ. ਪੀ. ਐਫ. ਕੈਂਪ 'ਤੇ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ। ਇਸ ਹਮਲੇ ਦੌਰਾਨ ਸੀ. ਆਰ. ਪੀ. ਐਫ. ਦਾ ਇਕ ਜਵਾਨ ਜ਼ਖਮੀ ਹੋ ਗਿਆ ਹੈ। ਜਿਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰ ਲਿਆ ਹੈ ਅਤੇ ਸਰਚ ਅਭਿਆਨ ਜਾਰੀ ਕਰ ਦਿੱਤਾ ਹੈ। 
ਦੱਸ ਦਈਏ ਕਿ ਸ਼ਨੀਵਾਰ ਸ਼ਾਮ ਨੂੰ ਕੁੱਝ ਕਾਰ ਸਵਾਰ ਅਣਪਛਾਤੇ ਅੱਤਵਾਦੀਆਂ ਨੇ ਸੀ. ਆਰ. ਪੀ. ਐਫ. ਦੀਆਂ 66 ਬਟਾਲੀਅਨ ਨੂੰ ਨਿਸ਼ਾਨਾ ਬਣਾਇਆ। ਇਹ ਘਟਨਾ ਮੀਰ ਬਾਜ਼ਾਰ ਦੇ ਮਾਲਪੂਰਾ ਦੀ ਹੈ। ਇਸ ਹਮਲੇ 'ਚ ਇਕ ਸਬ ਇੰਸਪੈਕਟਰ ਦੇ ਸੱਜੇ ਹੱਥ 'ਚ ਗੋਲੀ ਲੱਗ ਗਈ। ਜਿਸ ਤੋਂ ਬਾਅਦ ਉਹ ਜ਼ਖਮੀ ਹੋ ਗਿਆ। ਜ਼ਖਮੀ ਜਵਾਨ ਨੂੰ ਤੁਰੰਤ ਸਥਾਨਕ ਹਸਪਤਾਲ 'ਚ ਭਰਤੀ ਕਰਾਇਆ ਗਿਆ।   


Related News