ਸੀ.ਆਰ.ਪੀ.ਐੱਫ. ''ਚ 2018 ਤੋਂ ਜਵਾਨਾਂ ਦੁਆਰਾ 18 ਸਾਥੀ ਜਵਾਨਾਂ ਦੀ ਹੱਤਿਆ: ਅਧਿਕਾਰੀ

Wednesday, Nov 10, 2021 - 01:02 AM (IST)

ਸੀ.ਆਰ.ਪੀ.ਐੱਫ. ''ਚ 2018 ਤੋਂ ਜਵਾਨਾਂ ਦੁਆਰਾ 18 ਸਾਥੀ ਜਵਾਨਾਂ ਦੀ ਹੱਤਿਆ: ਅਧਿਕਾਰੀ

ਨਵੀਂ ਦਿੱਲੀ - ਛੱਤੀਸਗੜ੍ਹ ਵਿੱਚ ਕੇਂਦਰੀ ਰਿਜ਼ਰਵ ਪੁਲਸ ਬਲ (ਸੀ.ਆਰ.ਪੀ.ਐੱਫ.) ਦੇ ਜਵਾਨਾਂ ਦੁਆਰਾ ਸਾਥੀ ਜਵਾਨਾਂ ਦੀ ਹੱਤਿਆ ਦੀ ਹਾਲ ਦੀ ਘਟਨਾ ਦੇ ਮੱਦੇਨਜਰ ਦੇਸ਼ ਦੇ ਇਸ ਸਭ ਤੋਂ ਵੱਡੇ ਅਰਧ ਸੈਨਿਕ ਬਲ ਨੇ ਆਪਣੀ ‘ਗਠਨ’ ਨੂੰ ਜਵਾਨਾਂ ਵਿੱਚ ਮਾਨਸਿਕ ਅਤੇ ਭਾਵਨਾਤਮਕ ਤਣਾਅ ਦਾ ਪਤਾ ਲਗਾਉਣ ਦਾ ਨਿਰਦੇਸ਼ ਦਿੱਤਾ ਹੈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ਵਿੱਚ ਸੋਮਵਾਰ ਨੂੰ ਸੀ.ਆਰ.ਪੀ.ਐੱਫ. ਦੇ ਇੱਕ ਕੈਂਪ ਵਿੱਚ ​ਇੱਕ ਜਵਾਨ ਨੇ ਆਪਣੇ ਸਾਥੀਆਂ 'ਤੇ ਗੋਲੀਬਾਰੀ ਕਰ ਦਿੱਤੀ ਸੀ, ਜਿਸ ਵਿੱਚ ਚਾਰ ਜਵਾਨ ਮਾਰੇ ਗਏ ਅਤੇ ਤਿੰਨ ਹੋਰ ਜ਼ਖ਼ਮੀ ਹੋ ਗਏ। ਇਸ ਘਟਨਾ ਦੇ ਪਿਛੋਕੜ ਵਿੱਚ ਇਹ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। 2018 ਤੋਂ ਬਾਅਦ ਕਿਸੇ ਜਵਾਨ ਦੁਆਰਾ ਸਾਥੀ ਜਵਾਨ ਦੀ ਹੱਤਿਆ ਦੀਆਂ 13 ਘਟਨਾਵਾਂ ਵਿੱਚ 18 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ - ਦਿੱਲੀ 'ਚ ਪ੍ਰਦੂਸ਼ਣ: ਰੈਸਟੋਰੈਂਟਾਂ 'ਚ ਕੋਲਾ ਅਤੇ ਲੱਕੜੀ ਸਾੜਨ 'ਤੇ ਰੋਕ

ਅਧਿਕਾਰੀਆਂ ਨੇ ਦੱਸਿਆ ਕਿ ਜਵਾਨਾਂ ਵਿੱਚ ਮਾਨਸਿਕ ਅਤੇ ਭਾਵਨਾਤਮਕ ਤਣਾਅ ਦਾ ਪਤਾ ਲਗਾਉਣ ਦੇ ਦਿਸ਼ਾ-ਨਿਰਦੇਸ਼ ਅਤੇ ਉਪਰਾਲਿਆਂ ਨੂੰ ਦੁਹਰਾਇਆ ਗਿਆ ਹੈ। ਬਲ ਵਿੱਚ ਇਸ ਸਾਲ ਅਜਿਹੀਆਂ ਪੰਜ ਘਟਨਾਵਾਂ ਵਿੱਚ ਛੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਸੀ.ਆਰ.ਪੀ.ਐੱਫ. ਡਾਇਰੈਕਟਰ ਜਨਰਲ ਅਤੇ ਹੋਰ ਸੀਨੀਅਰ ਅਧਿਕਾਰੀ ਸੋਮਵਾਰ ਨੂੰ ਸੁਕਮਾ ਵਿੱਚ ਘਟੀ ਘਟਨਾ ਦੇ ਮੱਦੇਨਜ਼ਰ ਹਾਲਾਤ ਦਾ ਜਾਇਜ਼ਾ ਲੈਣ ਲਈ ਛੱਤੀਸਗੜ੍ਹ ਦਾ ਦੌਰਾ ਕਰ ਰਹੇ ਹਨ। ਘਟਨਾ ਤੋਂ ਬਾਅਦ ਸੀ.ਆਰ.ਪੀ.ਐੱਫ. ਦੇ ਇੱਕ ਬੁਲਾਰਾ ਨੇ ਕਿਹਾ ਸੀ ਕਿ ਪਹਿਲੀ ਨਜ਼ਰੇ ਅਜਿਹਾ ਲੱਗਦਾ ਹੈ ਕਿ ਬਿਨਾਂ ਕਾਰਨਾਂ ਮਨੋਵਿਗਿਆਨਕ ਅਸੰਤੁਲਨ ਦੀ ਵਜ੍ਹਾ ਨਾਲ ਹੋਏ ਭਾਵਨਾਤਮਕ ਤਣਾਅ ਕਾਰਨ ਕਾਂਸਟੇਬਲ ਰਿਤੇਸ਼ ਰੰਜਨ ਨੇ ਆਪਣਾ ਕਾਬੂ ਗੁਆ ਦਿੱਤਾ ਅਤੇ ਗ਼ੁੱਸੇ ਵਿੱਚ ਆਪਣੇ ਸਾਥੀਆਂ 'ਤੇ ਗੋਲੀਆਂ ਚਲਾ ਦਿੱਤੀਆਂ।

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News