ਗਲੋਬਲ ਆਊਟੇਜ ਤੋਂ ਬਾਅਦ ਕ੍ਰਾਊਡਸਟ੍ਰਾਈਕ ਦੇ CEO ਨੇ ਮੰਗੀ ਮੁਆਫੀ

Saturday, Jul 20, 2024 - 10:40 PM (IST)

ਨੈਸ਼ਨਲ ਡੈਸਕ- ਸਾਈਬਰ ਸਕਿਓਰਿਟੀ ਕੰਪਨੀ ਕ੍ਰਾਊਡਸਟ੍ਰਾਈਕ ਨੇ ਉਸ ਬਗ ਨੂੰ ਤਾਂ ਫਿਕਸ ਕਰ ਦਿੱਤਾ ਹੈ ਜਿਸ ਕਾਰਨ 19 ਜੁਲਾਈ 2024 ਨੂੰ ਪੂਰੀ ਦੁਨੀਆ ਦਾ ਕੰਮ ਠੱਪ ਹੋ ਗਿਆ ਸੀ। ਕ੍ਰਾਊਡਸਟ੍ਰਾਈਕ ਦੇ ਇਕ ਅਪਡੇਟ ਕਾਰਨ ਹੀ ਦੁਨੀਆ ਦੇ ਮਾਈਕ੍ਰੋਸਾਫਟ ਵਿੰਡੋਜ਼ ਸਿਸਟਮ ਠੱਪ ਪੈ ਗਏ ਸਨ, ਜਿਸ ਤੋਂ ਬਾਅਦ ਏਅਰਪੋਰਟ ਤੋਂ ਲੈ ਕੇ ਬੈਂਕ, ਏ.ਟੀ.ਐੱਮ. ਅਤੇ ਸ਼ੇਅਰ ਬਾਜ਼ਾਰ ਤੱਕ ਬੰਦ ਹੋ ਗਏ। 

ਇਸ ਪੂਰੇ ਕਾਂਡ ਤੋਂ ਬਾਅਦ ਕੰਪਨੀ ਦੇ ਸੀ.ਈ.ਓ. ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਾਈਬਰ ਸੁਰੱਖਿਆ ਫਰਮ ਕ੍ਰਾਊਡਸਟ੍ਰਾਈਕ ਨੇ ਉਸ ਬਗ ਨੂੰ ਫਿਕਸ ਕਰ ਦਿੱਤਾ ਹੈ ਜਿਸ ਕਾਰਨ ਦੁਨੀਆਭਰ 'ਚ ਇਹ ਸਮੱਸਿਆ ਹੋਈ। ਮਾਈਕ੍ਰੋਸਾਫਟ ਨੇ ਵੀ ਅਲੱਗ ਤੋਂ ਕਿਹਾ ਹੈ ਕਿ ਸਾਰੀਆਂ ਖਾਮੀਆਂ ਨੂੰ ਦੂਰ ਕਰ ਲਿਆ ਗਿਆ ਹੈ ਅਤੇ 365 ਐਪਸ ਦੇ ਨਾਲ ਵੀ ਕੁਝ ਸਮੱਸਿਆਵਾਂ ਆ ਰਹੀਆਂ ਸਨ, ਉਨ੍ਹਾਂ ਨੂੰ ਵੀ ਫਿਕਸ ਕਰ ਦਿੱਤਾ ਗਿਆ ਹੈ। 

ਇਹ ਵੀ ਪੜ੍ਹੋ- ਵਿਆਹ ਤੋਂ ਪਹਿਲਾਂ ਲਾੜੇ ਦੀ ਮੌਤ, ਲਾੜੀ ਨੇ ਪਾ ਲਿਆ ਪੈਟਰੋਲ, ਜਨਾਨੀਆਂ ਨੇ ਲਾਹ ਦਿੱਤੇ ਸਾਰੇ ਕੱਪੜੇ

ਕ੍ਰਾਊਡਸਟ੍ਰਾਈਕ ਦੇ ਸੀ.ਈ.ਓ. ਜਾਰਜ ਕਰਟਜ਼ ਨੇ ਇਸ ਤੋਂ ਪਹਿਲਾਂ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਕਿਹਾ ਕਿ ਬਗ ਦੀ ਪਛਾਣ ਕਰ ਲਈ ਗਈ ਹੈ ਅਤੇ ਫਿਕਸ ਕਰਨ 'ਤੇ ਤੇਜ਼ੀ ਨਾਲ ਕੰਮ ਹੋ ਰਿਹਾ ਹੈ। ਇਹ ਕੋਈ ਸਾਈਬਰ ਹਮਲਾ ਨਹੀਂ ਹੈ। ਇਹ ਸਮੱਸਿਆ ਇਕ ਸਿੰਗਲ ਕੰਟੈਂਟ ਅਪਡੇਟ ਕਾਰਨ ਹੋਈ ਜੋ ਕਿ ਕ੍ਰਾਊਡਸਟ੍ਰਾਈਕ ਦੇ ਫਾਲਕਨ ਨਾਲ ਜੁੜੀ ਸੀ। ਇਸ ਬਗ ਨਾਲ Mac ਅਤੇ Linux ਸਿਸਟਮ ਪ੍ਰਭਾਵਿਤ ਨਹੀਂ ਹੋਏ। ਇਸ ਘਟਨਾ ਤੋਂ ਬਾਅਦ ਸ਼ੁਰੂਆਤੀ ਟ੍ਰੇਡਿੰਗ 'ਚ ਕ੍ਰਾਊਡਸਟ੍ਰਾਈਕ ਦੇ ਸ਼ੇਅਰਾਂ 'ਚ 12 ਫੀਸਦੀ ਅਤੇ ਮਾਈਕ੍ਰੋਸਾਫਟ ਦੇ 1.4 ਫੀਸਦੀ ਦੀ ਗਿਰਾਵਟ ਆਈ। 

ਕਰਟਜ਼ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਸੀਂ ਗਾਹਕਾਂ, ਯਾਤਰੀਆਂ ਅਤੇ ਸਾਡੀ ਕੰਪਨੀ ਸਮੇਤ ਪ੍ਰਭਾਵਿਤ ਕਿਸੇ ਵੀ ਵਿਅਕਤੀ 'ਤੇ ਪਏ ਪ੍ਰਭਾਵ ਲਈ ਸਾਨੂੰ ਬਹੁਤ ਅਫ਼ਸੋਸ ਹੈ। "ਬਹੁਤ ਸਾਰੇ ਗਾਹਕ ਸਿਸਟਮ ਨੂੰ ਰੀਬੂਟ ਕਰ ਰਹੇ ਹਨ ਅਤੇ ਉਹਨਾਂ ਦਾ ਸਿਸਟਮ ਠੀਕ ਹੋ ਰਿਹਾ ਹੈ ਪਰ ਕੁਝ ਸਿਸਟਮਾਂ ਲਈ ਕੁਝ ਸਮਾਂ ਲੱਗ ਸਕਦਾ ਹੈ।"

ਇਹ ਵੀ ਪੜ੍ਹੋ- ਕੂਲਰ ਦੀ ਹਵਾ ਨੇ ਵਿਆਹ 'ਚ ਪਾ'ਤਾ ਪੁਆੜਾ, ਲਾੜੀ ਨੇ ਬਰੰਗ ਲਿਫਾਫੇ ਵਾਂਗ ਮੋੜ'ਤੀ ਬਾਰਾਤ

ਦੱਸ ਦੇਈਏ ਕਿ ਇਹ ਬਗ ਕ੍ਰਾਊਡਸਟ੍ਰਾਈਕ ਦੇ 'ਫਾਲਕਨ ਸੈਂਸਰ' ਸਾਫਟਵੇਅਰ ਕਾਰਨ ਹੋਇਆ ਸੀ ਜਿਸ ਤੋਂ ਬਾਅਦ ਮਾਈਕ੍ਰੋਸਾਫਟ ਵਿੰਡੋਜ਼ ਕ੍ਰੈਸ਼ ਹੋ ਰਹੇ ਸਨ ਅਤੇ ਇਕ ਨੀਤੀ ਸਕਰੀਨ ਦਿਸ ਰਹੀ ਸੀ, ਜਿਸ ਨੂੰ ਆਮਤੌਰ 'ਤੇ 'ਬਲਿਊ ਸਕਰੀਨ ਆਫ ਡੈਥ' ਦੇ ਰੂਪ 'ਚ ਜਾਣਿਆ ਜਾਂਦਾ ਸੀ। ਜੇਕਰ ਇਸਨੂੰ ਸਮਾਂ ਰਹਿੰਦਿਆਂ ਠੀਕ ਨਹੀਂ ਕੀਤਾ ਜਾਵੇ ਤਾਂ ਵਿੰਡੋਜ਼ ਕ੍ਰੱਪਟ ਹੋ ਸਕਦੀ ਹੈ।

ਇਹ ਵੀ ਪੜ੍ਹੋ- ਕਦੇ ਸੋਚਿਆ, ਮਰਨ ਤੋਂ ਬਾਅਦ ਤੁਹਾਡੇ ਗੂਗਲ ਤੇ ਫੇਸਬੁੱਕ ਅਕਾਊਂਟ ਦਾ ਕੀ ਹੁੰਦੈ, ਜਾਣੋ ਡਿਜੀਟਲ ਵਸੀਅਤ ਬਾਰੇ


Rakesh

Content Editor

Related News