18 ਸਾਲਾਂ ਤੋਂ ਸਾਊਦੀ ਅਰਬ ਦੀ ਜੇਲ੍ਹ 'ਚ ਬੰਦ ਭਾਰਤੀ, ਰਿਹਾਈ ਲਈ ਇਕੱਠੇ ਕੀਤੇ ਗਏ 34 ਕਰੋੜ ਰੁਪਏ

Saturday, Apr 13, 2024 - 03:47 PM (IST)

ਕੋਚੀ- ਕੇਰਲ ਦੇ ਇਕ ਵਿਅਕਤੀ ਅਬਦੁੱਲ ਰਹੀਮ ਨੂੰ 18 ਸਾਲ ਪਹਿਲਾਂ ਸਾਊਦੀ ਅਰਬ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਦਰਅਸਲ ਸਾਊਦੀ 'ਚ ਇਕ ਮੁੰਡੇ ਦੇ ਕਤਲ ਦੇ ਦੋਸ਼ ਵਿਚ ਉਸ 'ਤੇ ਮੁਕੱਦਮਾ ਚਲਾਇਆ ਗਿਆ ਅਤੇ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਅਬਦੁੱਲ ਰਹੀਮ ਨੂੰ ਮੌਤ ਦੀ ਸਜ਼ਾ ਤੋਂ ਬਚਾਉਣ ਲਈ ਕੇਰਲ ਦੇ ਲੋਕ ਇਕਜੁੱਟ ਹੋਏ ਹਨ। ਲੋਕਾਂ ਨੇ ਚੰਦੇ ਜ਼ਰੀਏ 34 ਕਰੋੜ ਰੁਪਏ ਇਕੱਠੇ ਕੀਤੇ ਹਨ। ਉਸ ਨੂੰ ਫਾਂਸੀ ਤੋਂ ਬਚਾਉਣ ਲਈ "ਬਲੱਡ ਮਨੀ" ਇਕੱਠਾ ਕਰਨ ਲਈ ਇਕ ਵਿਸ਼ਾਲ ਕਰਾਊਂਡ ਫੰਡਿੰਗ ਮੁਹਿੰਮ ਚਲਾਈ ਗਈ। ਇਸ ਬਲੱਡ ਮਨੀ ਜ਼ਰੀਏ ਸਜ਼ਾ ਤੋਂ ਬਚਾਉਣ ਲਈ ਪੀੜਤ ਦੇ ਪਰਿਵਾਰ ਨੂੰ ਇਸ ਰਾਸ਼ੀ ਦਾ ਭੁਗਤਾਨ ਕਰਨਾ ਹੈ। 

ਇਹ ਵੀ ਪੜ੍ਹੋ- ਸਕੂਲ ਬੱਸ ਹਾਦਸੇ ਦੀ ਵੀਡੀਓ ਆਈ ਸਾਹਮਣੇ, ਡਰਾਈਵਰ ਦੀ ਗਲਤੀ ਨੇ ਖੋਹ ਲਈਆਂ 6 ਮਾਸੂਮ ਬੱਚੀਆਂ ਦੀਆਂ ਜਾਨਾਂ

ਕੋਜ਼ੀਕੋਡ ਦਾ ਰਹਿਣ ਵਾਲਾ ਅਬਦੁਲ ਰਹੀਮ 2006 'ਚ ਇਕ ਸਾਊਦੀ ਲੜਕੇ ਦੀ  ਕਤਲ ਦੇ ਦੋਸ਼ 'ਚ ਖਾੜੀ ਦੇਸ਼ 'ਚ 18 ਸਾਲ ਤੋਂ ਸਲਾਖਾਂ ਪਿੱਛੇ ਹੈ। ਉਸ 'ਤੇ ਸਾਲ 2006 ਵਿਚ ਸਾਊਦੀ 'ਚ ਇਕ ਮੁੰਡੇ ਦੇ ਕਤਲ ਦਾ ਦੋਸ਼ ਹੈ। ਅਬਦੁੱਲ ਰਹੀਮ ਡਰਾਈਵਿੰਗ ਦੇ ਨਾਲ-ਨਾਲ ਇਕ ਦਿਵਿਆਂਗ ਮੁੰਡੇ ਦੀ ਫੁੱਲ-ਟਾਈਮ ਕੇਅਰਟੇਕਰ ਵਜੋਂ ਕੰਮ ਕਰਦਾ ਸੀ ਪਰ ਇਕ ਹਾਦਸੇ ਵਿਚ ਅਚਾਨਕ ਮੁੰਡੇ ਦੀ ਮੌਤ ਹੋ ਗਈ। ਇਸ ਮਾਮਲੇ ਵਿਚ ਜੇਲ੍ਹ ਵਿਚ ਬੰਦ ਅਬਦੁੱਲ ਰਹੀਮ ਨੂੰ 2018 ਵਿਚ ਮੌਤ ਦੀ ਸਜ਼ਾ ਸੁਣਾਈ ਗਈ ਸੀ। ਹਾਲਾਂਕਿ ਲਗਾਤਾਰ ਕੋਸ਼ਿਸ਼ਾਂ ਤੋਂ ਬਾਅਦ ਮੁੰਡੇ ਦੇ ਪਰਿਵਾਰ ਨੇ ਰਹੀਮ ਨੂੰ ਸਜ਼ਾ ਤੋਂ ਬਚਾਉਣ ਲਈ ਮੁਆਫ਼ੀ ਦੇ ਤੌਰ 'ਤੇ ਬਲੱਡ ਮਨੀ ਦੇ ਤੌਰ 'ਤੇ 34 ਕਰੋੜ ਰੁਪਏ ਦਾ ਭੁਗਤਾਨ ਕੀਤਾ ਜਾਵੇਗਾ ਤਾਂ ਜੋ ਉਹ ਉਸ ਨੂੰ ਮੁਆਫ਼ ਕਰ ਦੇਣਗੇ। 

ਇਹ ਵੀ ਪੜ੍ਹੋ- 60 ਫੁੱਟ ਡੂੰਘੇ ਬੋਰਵੈੱਲ 'ਚ ਡਿੱਗਿਆ 6 ਸਾਲ ਦਾ ਬੱਚਾ, ਬਚਾਅ ਮੁਹਿੰਮ 'ਚ ਜੁੱਟੀਆਂ ਟੀਮਾਂ

ਲੀਗਲ ਐਕਸ਼ਨ ਕਮੇਟੀ ਵਲੋਂ ਇਕੱਠੀ ਕੀਤੀ ਗਈ ਇਸ ਰਾਸ਼ੀ ਨੂੰ ਵਿਦੇਸ਼ ਮੰਤਰਾਲਾ ਜ਼ਰੀਏ ਰਿਆਦ ਵਿਚ ਭਾਰਤੀ ਦੂਤਘਰ ਭੇਜਿਆ ਜਾਵੇਗਾ। ਜਿਸ ਤੋਂ ਰਹੀਮ ਦੀ ਰਿਹਾਈ ਵਿਚ ਆਸਾਨੀ ਹੋਵੇ। 18 ਸਾਲ ਤੋਂ ਜੇਲ੍ਹ ਵਿਚ ਬੰਦ ਰਹੀਮ ਦੀ ਘਰ ਵਾਪਸੀ ਲਈ NRI, ਕਈ ਪ੍ਰਭਾਵਸ਼ਾਲੀ ਲੋਕਾਂ, ਕਾਰੋਬਾਰੀਆਂ ਅਤੇ ਕਈ ਸਮਾਜਿਕ ਵਰਕਰਾਂ ਨੇ ਮੁਹਿੰਮ ਚਲਾਈ ਹੈ। ਐਕਸ਼ਨ ਕਮੇਟੀ ਨੇ ਹੁਣ ਇਸ ਚੰਦੇ ਨੂੰ ਬੰਦ ਕਰ ਦਿੱਤਾ ਹੈ। ਓਧਰ ਸੂਬੇ ਦੇ ਲੋਕਾਂ ਦੀ ਭਾਵਨਾ ਦੀ ਤਾਰੀਫ਼ ਕਰਦਿਆਂ ਮੁੱਖ ਮੰਤਰੀ ਪਿਨਰਈ ਵਿਜਯਨ ਨੇ ਕਿਹਾ ਕਿ ਇਹ ਦਇਆ ਅਤੇ ਸੱਚਾਈ ਦੀ 'ਰਿਅਲ ਕੇਰਲ ਸਟੋਰੀ' ਹੈ। ਇਹ ਇਕ ਇਨਸਾਨ ਦੀ ਜ਼ਿੰਦਗੀ ਨੂੰ ਬਚਾਉਣ ਅਤੇ ਇਕ ਪਰਿਵਾਰ ਦੇ ਹੰਝੂ ਪੁੰਝਣ ਦਾ ਇਨਸਾਨੀ ਪਿਆਰ ਦਾ ਚੰਗਾ ਉਦਾਹਰਣ ਹੈ। 

ਇਹ ਵੀ ਪੜ੍ਹੋ-  ਪਤਨੀ ਦੀ ਮੌਤ ਮਗਰੋਂ ਪਤੀ ਨੇ ਗੁਆਇਆ ਦਿਮਾਗੀ ਸੰਤੁਲਨ, ਹਸਪਤਾਲ ਦੀ 6ਵੀਂ ਮੰਜ਼ਿਲ ਤੋਂ ਮਾਰੀ ਛਾਲ


Tanu

Content Editor

Related News