ਦਿੱਲੀ ਦੇ ਹਸਪਤਾਲ ’ਚ ਬਦਮਾਸ਼ਾਂ ਦਾ ਹਮਲਾ, ਪੁਲਸ ਵਾਲਿਆਂ ਦੀਆਂ ਅੱਖਾਂ ’ਚ ਮਿਰਚਾਂ ਪਾ ਕੇ ਸਾਥੀ ਨੂੰ ਛੁਡਵਾਇਆ

3/26/2021 11:09:25 AM

ਨਵੀਂ ਦਿੱਲੀ– ਦਿੱਲੀ ਦੇ ਜੀ. ਟੀ. ਬੀ. ਹਸਪਤਾਲ ਵਿਚ ਵੀਰਵਾਰ ਨੂੰ ਬਦਮਾਸ਼ਾਂ ਨੇ ਹਮਲਾ ਕਰ ਦਿੱਤਾ। ਮੁਕਾਬਲੇ ਤੋਂ ਬਾਅਦ ਦਿਨ-ਦਿਹਾੜੇ ਮਸ਼ਹੂਰ ਸਿੰਗਰ ਹਰਸ਼ਿਤਾ ਦਹੀਆ ਹੱਤਿਆਕਾਂਡ ਵਿਚ ਸ਼ਾਮਲ ਜਤਿੰਦਰ ਉਰਫ ਗੋਗੀ ਗੈਂਗ ਦੇ ਬਦਮਾਸ਼ ਕੁਲਦੀਪ ਮਾਨ ਉਰਫ ਫੱਜਾ ਨੂੰ ਉਸਦੇ ਸਾਥੀ ਪੁਲਸ ਵਾਲਿਆਂ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਕੇ ਛੁਡਾ ਕੇ ਲੈ ਗਏ।

ਪੁਲਸ ਦੀ ਜਵਾਬੀ ਕਾਰਵਾਈ ਵਿਚ ਇਕ ਬਦਮਾਸ਼ ਢੇਰ ਹੋ ਗਿਆ, ਜਦੋਂ ਕਿ ਉਸਦਾ ਸਾਥੀ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ ਪਰ ਬਦਮਾਸ਼ ਆਪਣੇ ਮਕਸਦ ਵਿਚ ਕਾਮਯਾਬ ਰਹੇ। ਜ਼ਖਮੀਆਂ ਨੂੰ ਜੀ. ਟੀ. ਬੀ. ਹਸਪਤਾਲ ਲਿਜਾਇਆ ਗਿਆ, ਜਿੱਥੇ ਰਵੀ ਨਾਂ ਦੇ ਬਦਮਾਸ਼ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ, ਜਦੋਂ ਕਿ ਜ਼ਖਮੀ ਅੰਕੇਸ਼ ਦਾ ਪੁਲਸ ਕਸਟਡੀ ਵਿਚ ਇਲਾਜ ਜਾਰੀ ਹੈ।

ਕ੍ਰਾਈਮ ਬ੍ਰਾਂਚ ਦੀ ਲੇਡੀ ਸਿੰਘਮ ਨੇ 2 ਗੈਂਗਸਟਰ ਦਬੋਚੇ

PunjabKesari
ਲੇਡੀ ਸਿੰਘਮ ਸਬ ਇੰਸਪੈਕਟਰ ਪ੍ਰਿਯੰਕਾ ਸ਼ਰਮਾ ਨੇ ਕਰੀਬ ਅੱਧੇ ਘੰਟਾ ਚੱਲੇ ਮੁਕਾਬਲੇ ’ਚ ਵਾਂਟਿਡ ਗੈਂਗਸਟਰ ਰੋਹਿਤ ਚੌਧਰੀ ਅਤੇ ਉਸਦੇ ਸਾਥੀ ਪ੍ਰਵੀਨ ਉਰਫ ਟੀਟੂ ਨੂੰ ਦਬੋਚ ਲਿਆ। ਰੋਹਿਤ ਚੌਧਰੀ ’ਤੇ 4 ਲੱਖ, ਜਦੋਂ ਕਿ ਉਸਦੇ ਸਾਥੀ ਪ੍ਰਵੀਨ ’ਤੇ 2 ਲੱਖ ਦਾ ਇਨਾਮ ਹੈ।


Rakesh

Content Editor Rakesh