ਦਾਤੀ ਮਹਾਰਾਜ ਖਿਲਾਫ ਬਲਾਤਕਾਰ ਦੀ ਸ਼ਿਕਾਇਤ ਦੀ ਜਾਂਚ ਕਰੇਗੀ ਕ੍ਰਾਇਮ ਬ੍ਰਾਂਚ

Tuesday, Jun 12, 2018 - 06:20 PM (IST)

ਨਵੀਂ ਦਿੱਲੀ—ਦਿੱਲੀ ਪੁਲਸ ਦੀ ਕ੍ਰਾਇਮ ਬ੍ਰਾਂਚ 25 ਸਾਲਾ ਮਹਿਲਾ ਦੀ ਉਸ ਸ਼ਿਕਾਇਤ ਦੀ ਜਾਂਚ ਕਰੇਗੀ, ਜਿਸ 'ਚ ਉਸ ਨੇ ਬਾਬਾ ਦਾਤੀ ਮਹਾਰਾਜ ਅਤੇ ਉਸ ਦੇ ਚੇਲਿਆਂ ਵੱਲੋਂ ਉਸ ਨਾਲ ਬਲਾਤਕਾਰ ਕਰਨ ਦਾ ਦੋਸ਼ ਲਗਾਇਆ ਹੈ। ਪੁਲਸ ਨੇ ਅੱਜ ਦੱਸਿਆ ਕਿ ਮਹਿਲਾ ਨੇ ਬਾਬਾ ਦਾਤੀ ਮਹਾਰਾਜ ਖਿਲਾਫ ਐਤਵਾਰ ਨੂੰ ਦੱਖਣੀ ਦਿੱਲੀ ਦੇ ਫਤਿਹਪੁਰ ਬੇਰੀ ਪੁਲਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਵਾਈ ਸੀ। ਇਸ ਮਾਮਲਾ ਅੱਜ ਜ਼ਿਲਾ ਪੁਲਸ ਨੇ ਕ੍ਰਾਇਮ ਬ੍ਰਾਂਚ ਨੂੰ ਦੇ ਦਿੱਤਾ ਹੈ। ਪੁਲਸ ਅਧਿਕਾਰੀ ਆਲੋਕ ਕੁਮਾਰ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਮਾਮਲਾ ਕ੍ਰਾਇਮ ਬ੍ਰਾਂਚ ਨੂੰ ਭੇਜ ਦਿੱਤਾ ਗਿਆ ਹੈ। ਅਜੇ ਉਨ੍ਹਾਂ ਨੂੰ ਅਧਿਕਾਰਕ ਆਦੇਸ਼ ਨਹੀਂ ਮਿਲੇ ਹਨ। ਮਹਿਲਾ ਨੇ ਪੁਲਸ ਨੂੰ ਦੱਸਿਆ ਕਿ ਉਹ ਬਾਬਾ ਦੀ ਇਕ ਦਹਾਕੇ ਤੱਕ ਚੇਲੀ ਰਹੀ ਹੈ ਪਰ ਦਾਤੀ ਮਹਾਰਾਜ ਅਤੇ ਉਨ੍ਹਾਂ ਦੇ ਦੋ ਚੇਲਿਆਂ ਨੇ ਉਸ ਨਾਲ ਬਲਾਤਕਾਰ ਕੀਤੇ ਜਾਣ ਦੇ ਬਾਅਦ ਆਪਣੇ ਘਰ ਰਾਜਸਥਾਨ ਆ ਗਈ। 
ਮਹਿਲਾ ਨੇ ਦੋਸ਼ ਲਗਾਇਆ ਕਿ ਚੇਲੇ ਉਸ ਨੂੰ ਜ਼ਬਰਦਸਤੀ ਬਾਬੇ ਦੇ ਕਮਰੇ 'ਚ ਭੇਜਦੇ ਸਨ। ਮਹਿਲਾ ਨੇ ਦੋਸ਼ ਲਗਾਇਆ ਦਾਤੀ ਮਹਾਰਾਜ ਦੇ ਦਿੱਲੀ ਅਤੇ ਰਾਜਸਥਾਨ ਸਥਿਤ ਆਸ਼ਰਮਾਂ 'ਚ ਉਸ ਦਾ ਸਰੀਰਕ ਸੋਸ਼ਣ ਕੀਤਾ ਗਿਆ। ਦੋ ਸਾਲ ਪਹਿਲੇ ਉਹ ਇਕ ਆਸ਼ਰਮ ਤੋਂ ਭੱਜਣ 'ਚ ਸਫਲ ਰਹੀ ਅਤੇ ਇਸ ਦੇ ਬਾਅਦ ਉਹ ਅਵਸਾਦ ਚਲੀ ਗਈ। ਬਾਅਦ 'ਚ ਉਸ ਨੇ ਆਪਣੀ ਆਪਬੀਤੀ ਆਪਣੇ ਮਾਤਾ-ਪਿਤਾ ਨੂੰ ਸੁਣਾਈ, ਜਿਸ ਦੇ ਬਾਅਦ ਪੁਲਸ ਥਾਣੇ 'ਚ ਮਾਮਲਾ ਦਰਜ ਕਰਵਾਇਆ। ਦਿੱਲੀ ਮਹਿਲਾ ਆਯੋਗ ਦੀ ਪ੍ਰਧਾਨ ਸਵਾਤੀ ਮਾਲੀਵਾਲ ਨੇ ਮਹਿਲਾ ਨਾਲ ਮੁਲਾਕਾਤ ਕੀਤੀ ਸੀ ਅਤੇ ਉਸ ਨੂੰ ਪੁਲਸ ਸੁਰੱਖਿਆ ਮੁਹੱਈਆ ਕਰਵਾਏ ਜਾਣ ਦੀ ਮੰਗ ਕੀਤੀ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਦਾਤੀ ਮਹਾਰਾਜ ਨੂੰ ਤੁਰੰਤ ਗ੍ਰਿਫਤਾਰ ਕੀਤੇ ਜਾਣ ਦੀ ਵੀ ਮੰਗ ਕੀਤੀ ਸੀ।


Related News