ਕ੍ਰਿਕਟਰ ਪੁਜਾਰਾ ਨੇ ਸਦਗੁਰੂ ਸੇਵਾ ਸੰਘ ਵਲੋਂ ਕੀਤੀ ਜਾ ਰਹੀ ''ਮਨੁੱਖੀ ਸੇਵਾ, ਗਊ ਸੇਵਾ, ਸਾਧੂ ਸੇਵਾ'' ਦੀ ਕੀਤੀ ਸ਼ਲਾਘਾ
Sunday, Sep 18, 2022 - 07:05 PM (IST)

ਚਿੱਤਰਕੂਟ- ਕ੍ਰਿਕਟ ਦੇ ਟੈਸਟ ਫਾਰਮੈਟ ਦੇ ਮਸ਼ਹੂਰ ਖਿਡਾਰੀ ਚੇਤੇਸ਼ਵਰ ਪੁਜਾਰਾ ਅਤੇ ਉਨ੍ਹਾਂ ਦੀ ਧਰਮ ਪਤਨੀ ਪੂਜਾ ਪੁਜਾਰਾ ਨੇ ਆਪਣੇ ਚਿੱਤਰਕੂਟ ਦੌਰੇ ਦੌਰਾਨ ਜਾਨਕੀਕੁੰਡ ਸਥਿਤੀ ਸ਼੍ਰੀ ਸਦਗੁਰੂ ਸੇਵਾ ਸੰਘ ਦੁਆਰਾ ਸੰਚਾਲਿਤ ਅੱਖਾਂ ਦੇ ਹਸਪਤਾਲ ਦਾ ਦੌਰਾ ਕਰਕੇ ਟ੍ਰਸਟ ਦੁਆਰਾ ਮਨੁੱਖੀ ਸੇਵਾ ਲਈ ਸੰਚਾਲਿਤ ਸਾਰੀਆਂ ਗਤੀਵਿਧੀਆਂ ਨੂੰ ਦੇਖਿਆ। ਉਨ੍ਹਾਂ ਵਲੋਂ ਅੱਖਾਂ ਦੇ ਹਸਪਤਾਲ, ਆਈ ਬੈਂਕ, ਆਪਰੇਸ਼ਨ ਥਿਏਟਰ ,ਟ੍ਰੇਨਿਗ ਸੈਂਟਰ ਵਾਰਡ ਆਦਿ ਦਾ ਦੌਰਾ ਕੀਤਾ ਗਿਆ।
ਕ੍ਰਿਕਟਰ ਪੁਜਾਰਾ ਨੂੰ ਸ਼ਾਲ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਦਗੁਰੂ ਸੇਵਾ ਸੰਘ ਦੇ ਟ੍ਰਸਟੀ ਡਾ. ਬੀ. ਕੇ. ਜੈਨ ਅਤੇ ਸਦਗੁਰੂ ਸਿੱਖਿਆ ਕਮੇਟੀ ਦੀ ਪ੍ਰਧਾਨ ਸ਼੍ਰੀਮਤੀ ਊਸ਼ਾ ਬੀ ਜੈਨ ਨੇ ਉਨ੍ਹਾਂ ਦਾ ਸਵਾਗਤ ਕੀਤਾ। ਉਸ ਤੋਂ ਬਾਅਦ ਉਨ੍ਹਾਂ ਵਲੋਂ ਗਊਸ਼ਾਲਾ ਤੇ ਰਘੁਵੀਰ ਮੰਦਰ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਰਘੁਵੀਰ ਮੰਦਰ ਵਿੱਚ ਚੱਲ ਰਹੇ ਹਨ ਸਾਧੂ ਭੰਡਾਰੇ ਵਿੱਚ ਸਾਧੂ ਸੰਤਾਂ ਅਤੇ ਵਿੱਦਿਆਰਥੀਆਂ ਨੂੰ ਆਪਣੇ ਹੱਥਾਂ ਨਾਲ ਭੋਜਨ ਪਰੋਸਿਆ ਗਿਆ।
ਜਦੋਂ ਉਨ੍ਹਾ ਦੇ ਚਿੱਤਰਕੂਟ ਆਗਮਨ ਨੂੰ ਲੈ ਕੇ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਮੇਰੇ ਗੁਰੂ ਹਰੀਚਰਨ ਦਾਸ ਜੀ ਦੇ ਗੁਰੂ ਰਣਛੋੜ ਦਾਸ ਜੀ ਮਹਾਰਾਜ ਸਨ ਜੋ ਚਿੱਤਰਕੂਟ ਤੋਂ ਸਨ। ਇਸ ਲਈ ਇੱਥੇ ਇੱਥੇ ਆਉਣ ਦੀ ਬਹੁਤ ਇੱਛਾ ਸੀ। ਇੱਥੇ ਆ ਕੇ ਸਦਗੁਰੂ ਸੇਵਾ ਸੰਘ ਦੁਆਰਾ ਕੀਤੀ ਜਾ ਰਹੀ ਮਨੁੱਖੀ ਸੇਵਾ, ਗਊ ਸੇਵਾ ਤੇ ਸਾਧੁ ਸੇਵਾ ਦੇਖ ਕੇ ਮਨ ਬਹੁਤ ਖੁਸ਼ ਹੋਇਆ। ਮੈਂ ਵੀ ਸੰਕਲਪ ਲਿਆ ਹੈ ਕਿ ਮੈਥੋਂ ਵੀ ਜਿੰਨਾ ਹੋ ਸਕੇਗਾ, ਮੈਂ ਵੀ ਮਨੁੱਖੀ ਸੇਵਾ ਕਰਾਂਗਾ ਤੇ ਸਹਿਯੋਗ ਕਰਾਂਗਾ।