ਓਵਰਟੇਕ ਕਰਦੇ ਵੇਲੇ ਕ੍ਰੇਟਾ ਨੇ ਆਟੋ ਨੂੰ ਮਾਰੀ ਟੱਕਰ, ਲਾੜਾ-ਲਾੜੀ ਸਣੇ 7 ਲੋਕਾਂ ਦੀ ਮੌਤ
Saturday, Nov 16, 2024 - 10:14 AM (IST)
ਬਿਜਨੌਰ : ਉੱਤਰ ਪ੍ਰਦੇਸ਼ ਦੇ ਬਿਜਨੌਰ ਤੋਂ ਇਕ ਭਿਆਨਕ ਸੜਕ ਹਾਦਸੇ ਦੀ ਖ਼ਬਰ ਆ ਰਹੀ ਹੈ। ਜਾਣਕਾਰੀ ਮੁਤਾਬਕ ਕਾਰ ਅਤੇ ਆਟੋ ਵਿਚਾਲੇ ਹੋਈ ਟੱਕਰ 'ਚ 7 ਲੋਕਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਓਵਰਟੇਕ ਕਰਨ ਦੌਰਾਨ ਵਾਪਰਿਆ ਜਿਸ ਦੌਰਾਨ ਕਾਰ ਨੇ ਆਟੋ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਮਰਨ ਵਾਲਿਆਂ ਵਿੱਚੋਂ 6 ਇੱਕੋ ਪਰਿਵਾਰ ਨਾਲ ਸਬੰਧਤ ਸਨ।
ਓਵਰਟੇਕ ਕਰਦੇ ਵੇਲੇ ਕਾਰ ਨੇ ਮਾਰੀ ਟੱਕਰ
ਜਾਣਕਾਰੀ ਮੁਤਾਬਕ ਬਿਜਨੌਰ 'ਚ ਕ੍ਰੇਟਾ ਕਾਰ ਨੇ ਆਟੋ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ ਬਿਜਨੌਰ ਸੜਕ ਹਾਦਸੇ 'ਚ 7 ਲੋਕਾਂ ਦੀ ਮੌਤ ਹੋ ਗਈ ਹੈ। ਆਟੋ 'ਚ 7 ਲੋਕ ਸਵਾਰ ਸਨ ਅਤੇ ਇਨ੍ਹਾਂ ਸਾਰਿਆਂ ਦੀ ਹਾਦਸੇ 'ਚ ਮੌਤ ਹੋ ਗਈ। ਕ੍ਰੇਟਾ ਕਾਰ ਨੇ ਦੂਜੇ ਵਾਹਨ ਨੂੰ ਓਵਰਟੇਕ ਕਰਦੇ ਸਮੇਂ ਆਟੋ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ।
ਇਹ ਵੀ ਪੜ੍ਹੋ : ਬਾਲੀਵੁੱਡ ਅਦਾਕਾਰਾ ਦਿਸ਼ਾ ਪਟਾਨੀ ਦੇ ਪਿਤਾ ਨਾਲ 25 ਲੱਖ ਦੀ ਠੱਗੀ, ਜੂਨਾ ਅਖਾੜੇ ਦੇ ਅਚਾਰੀਆ ਨੇ ਹੀ ਠੱਗਿਆ
ਮਰਨ ਵਾਲਿਆਂ 'ਚ 6 ਲੋਕ ਇੱਕੋ ਹੀ ਪਰਿਵਾਰ ਦੇ ਮੈਂਬਰ
ਸੂਚਨਾ ਮਿਲਦੇ ਹੀ ਸਥਾਨਕ ਪੁਲਸ ਮੌਕੇ 'ਤੇ ਪਹੁੰਚ ਗਈ। ਟੈਂਪੂ ਵਿਚ ਸਵਾਰ ਲੋਕ ਮੁਰਾਦਾਬਾਦ ਰੇਲਵੇ ਸਟੇਸ਼ਨ ਤੋਂ ਧਾਮਪੁਰ ਆ ਰਹੇ ਸਨ। ਸੂਤਰਾਂ ਅਨੁਸਾਰ ਮ੍ਰਿਤਕਾਂ ਵਿੱਚੋਂ 6 ਇੱਕੋ ਪਰਿਵਾਰ ਨਾਲ ਸਬੰਧਤ ਹਨ। ਝਾਰਖੰਡ 'ਚ ਵਿਆਹ ਤੋਂ ਬਾਅਦ ਪੂਰਾ ਪਰਿਵਾਰ ਘਰ ਪਰਤ ਰਿਹਾ ਸੀ। ਮਰਨ ਵਾਲਿਆਂ 'ਚ 4 ਪੁਰਸ਼, 2 ਔਰਤਾਂ ਅਤੇ 1 ਲੜਕੀ ਸ਼ਾਮਲ ਹੈ।
ਵਿਆਹ ਤੋਂ ਵਾਪਸ ਪਰਤ ਰਿਹਾ ਸੀ ਪਰਿਵਾਰ
ਜਾਣਕਾਰੀ ਮੁਤਾਬਕ ਸੜਕ ਹਾਦਸੇ 'ਚ ਮਾਰੇ ਗਏ ਸਾਰੇ ਲੋਕ ਝਾਰਖੰਡ 'ਚ ਇਕ ਵਿਆਹ ਤੋਂ ਘਰ ਪਰਤ ਰਹੇ ਸਨ। ਮ੍ਰਿਤਕਾਂ 'ਚ ਖੁਰਸ਼ੀਦ, ਉਸ ਦਾ ਬੇਟਾ ਵਿਸ਼ਾਲ, ਨੂੰਹ ਖੁਸ਼ੀ ਤੋਂ ਇਲਾਵਾ ਮੁਮਤਾਜ, ਪਤਨੀ ਰੂਬੀ ਅਤੇ ਬੇਟੀ ਬੁਸ਼ਰਾ ਸ਼ਾਮਲ ਹਨ। ਇਹ ਪਰਿਵਾਰ ਲਾੜੀ ਨਾਲ ਝਾਰਖੰਡ ਤੋਂ ਪਰਤ ਰਿਹਾ ਸੀ। ਇਸ ਹਾਦਸੇ 'ਚ ਨਵ-ਵਿਆਹੇ ਜੋੜੇ ਸਮੇਤ ਕੁੱਲ 7 ਲੋਕਾਂ ਦੀ ਮੌਤ ਹੋ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8