ਮਨੂੰ ਮਹਾਰਾਜ ਦਾ ਫਰਜ਼ੀ ਅਕਾਉਂਟ ਬਣਾ ਕਰਦਾ ਸੀ ਲੜਕੀਆਂ ਨਾਲ ਅਸ਼ਲੀਲ ਚੈਟਿੰਗ, ਗ੍ਰਿਫਤਾਰ

Tuesday, Jun 01, 2021 - 11:46 PM (IST)

ਮਨੂੰ ਮਹਾਰਾਜ ਦਾ ਫਰਜ਼ੀ ਅਕਾਉਂਟ ਬਣਾ ਕਰਦਾ ਸੀ ਲੜਕੀਆਂ ਨਾਲ ਅਸ਼ਲੀਲ ਚੈਟਿੰਗ, ਗ੍ਰਿਫਤਾਰ

ਛਪਰਾ - ਲੜਕੀਆਂ ਨਾਲ ਅਸ਼ਲੀਲ ਚੈਟਿੰਗ ਕਰਨ ਲਈ ਬਣਿਆ ਸੀ ਮਨੂੰ ਮਹਾਰਾਜ ਅਤੇ ਜਦੋਂ ਭੇਦ ਖੁੱਲ੍ਹਿਆ ਤਾਂ ਗਿਆ ਜੇਲ੍ਹ। ਸਾਰਣ ਜ਼ਿਲ੍ਹੇ ਦੇ ਗੜਖਾ ਪਹਾੜਪੁਰ ਦੇ ਰਹਿਣ ਵਾਲੇ ਮਨੂੰ ਕੁਮਾਰ ਯਾਦਵ ਨੇ ਫਰਜ਼ੀ ਤਰੀਕੇ ਨਾਲ ਟਰੂਕਾਲਰ 'ਤੇ ਮੋਬਾਇਲ ਨੰਬਰ ਅਤੇ ਮਨੂੰ ਮਹਾਰਾਜ ਵਰਗੀਆਂ ਮੂੰਛਾਂ ਵਾਲੀ ਤਸਵੀਰ ਪਾ ਕੇ ਲੜਕੀਆਂ ਨਾਲ ਅਸ਼ਲੀਲ ਚੈਟਿੰਗ ਅਤੇ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਠੱਗੀ ਕਰਨ ਦੀ ਕੋਸ਼ਿਸ਼ ਕੀਤੀ। ਮਨੂੰ ਯਾਦਵ ਨੂੰ ਵੀ ਨਹੀਂ ਪਤਾ ਸੀ ਕਿ ਆਪਣੇ ਹੀ ਬੁਣੇ ਜਾਲ ਵਿੱਚ ਉਹ ਅਸਲੀ ਮਨੂੰ ਮਹਾਰਾਜ ਦੇ ਹੱਥੇ ਚੜ੍ਹ ਜਾਵੇਗਾ। 

ਸਾਰਣ ਰੇਂਜ ਦੇ ਡੀ.ਆਈ.ਜੀ. ਮਨੂੰ ਮਹਾਰਾਜ ਨੇ ਦੱਸਿਆ ਕਿ ਪਿਛਲੇ ਜਨਵਰੀ ਮਹੀਨੇ ਤੋਂ ਹੀ ਦੋਸ਼ੀ ਅਜਿਹੀ ਹਰਕਤ ਕਰ ਰਿਹਾ ਸੀ। ਉਸ ਨੇ ਪੁੱਛਗਿੱਛ ਵਿੱਚ ਦੱਸਿਆ ਕਿ ਉਹ ਗੂਗਲ ਅਕਾਉਂਟ 'ਤੇ ਵੀ ਮਨੂੰ ਮਹਾਰਾਜ ਦਾ ਨਾਮ ਲਿਖ ਕੇ ਆਪਣਾ ਮੋਬਾਇਲ ਨੰਬਰ ਪਾ ਦਿੱਤਾ ਸੀ। ਕੋਈ ਕੁੜੀ ਜਦੋਂ ਵੀ ਕਾਲ ਕਰਦੀ ਸੀ ਤਾਂ ਟਰੂਕਾਲਰ 'ਤੇ ਮਨੂੰ ਮਹਾਰਾਜ ਦਾ ਨਾਮ ਆਉਂਦਾ ਸੀ। 

ਦੋਸ਼ੀ ਨੇ ਜਿਨ੍ਹਾਂ-ਜਿਨ੍ਹਾਂ ਲੜਕੀਆਂ ਨਾਲ ਅਸ਼ਲੀਲ ਚੈਟ ਕੀਤੀ ਸੀ, ਉਨ੍ਹਾਂ ਨੇ ਕਿਸੇ ਤਰ੍ਹਾਂ ਪਹਿਲਾਂ ਸਰਕਾਰੀ ਨੰਬਰ ਪਤਾ ਕੀਤਾ। ਫਿਰ ਉਸ ਮੋਬਾਇਲ ਨੰਬਰ 'ਤੇ ਮੈਸੇਜ ਕਰਣ ਲੱਗੀ ਤਾਂ ਤੱਤਕਾਲ ਉਸ ਨੰਬਰ ਬਾਰੇ ਜਾਂਚ ਕੀਤੀ ਗਈ ਅਤੇ ਪਤਾ ਲੱਗਾ ਕਿ ਇਸ ਨਾਮ ਅਤੇ ਹੋਰ ਨੰਬਰ ਤੋਂ ਦੂਜਾ ਕੋਈ ਮੈਸੇਜ ਕਰਦਾ ਹੈ। ਫਿਰ ਡੀ.ਆਈ.ਜੀ. ਮਨੂੰ ਮਹਾਰਾਜ ਨੇ ਆਪਣੇ ਵਲੋਂ ਇਸ ਨੰਬਰ ਨੂੰ ਖੰਗਾਲਿਆ ਅਤੇ ਨਕਲੀ ਮਨੂੰ ਦੇ ਕੋਲ ਪੁਲਸ ਟੀਮ ਪਹੁੰਚ ਗਈ।  ਸਿਟੀ ਥਾਣਾ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਜੇਲ੍ਹ ਭੇਜ ਦਿੱਤਾ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰਕੇ ਦਿਓ ਆਪਣੀ ਰਾਏ।


author

Inder Prajapati

Content Editor

Related News