ਬਿਹਾਰ ਚੋਣਾਂ ਤੋਂ ਪਹਿਲਾਂ ਮਹਾਂਗਠਜੋੜ ਵਿਚ ਦਰਾਰ!

Tuesday, Jun 09, 2020 - 10:28 PM (IST)

ਬਿਹਾਰ ਚੋਣਾਂ ਤੋਂ ਪਹਿਲਾਂ ਮਹਾਂਗਠਜੋੜ ਵਿਚ ਦਰਾਰ!

ਨਵੀਂ ਦਿੱਲੀ (ਇੰਟ) : ਕੋਰੋਨਾ ਸੰਕਟ ਦੌਰਾਨ ਬਿਹਾਰ ਵਿਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਰਗਰਮੀਆਂ ਤੇਜ਼ ਹੁੰਦੀਆਂ ਨਜ਼ਰ ਆ ਰਹੀਆਂ ਹਨ। ਆਰ. ਜੇ. ਡੀ. ਨੇਤਾ ਤੇ ਲਾਲੂ ਪ੍ਰਸਾਦ ਯਾਦਵ ਦੇ ਛੋਟੇ ਬੇਟੇ ਤੇਜਸਵੀ ਯਾਦਵ ਨੂੰ ਮਹਾਂਗਠਜੋੜ ਦਾ ਚਿਹਰਾ ਬਣਾਏ ਜਾਣ ਨੂੰ ਲੈ ਕੇ ਸਾਬਕਾ ਮੁੱਖ ਮੰਤਰੀ ਜੀਤਨ ਰਾਮ ਮਾਂਝੀ ਨੇ ਸਾਫ ਤੌਰ 'ਤੇ ਕਹਿ ਦਿੱਤਾ ਹੈ ਕਿ ਤੇਜਸਵੀ ਯਾਦਵ ਮਹਾਂਗਠਜੋੜ ਨੇ ਨੇਤਾ ਨਹੀਂ ਹਨ।
ਜੀਤਨ ਰਾਮ ਮਾਂਝੀ ਦੀ ਪਾਰਟੀ ਵਲੋਂ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਦੇ ਚਿਹਰੇ ਬਾਰੇ ਤਾਲਮੇਲ ਕਮੇਟੀ ਫੈਸਲਾ ਕਰੇਗੀ। ਪਾਰਟੀ ਦੇ ਬੁਲਾਰੇ ਦਾਨਿਸ਼ ਰਿਜ਼ਵਾਨ ਦਾ ਕਹਿਣਾ ਹੈ ਕਿ ਆਰ. ਜੇ. ਡੀ. ਦੇ ਕੁਝ ਤਾਨਾਸ਼ਾਹ ਨੇਤਾਵਾਂ ਕਾਰਨ ਅਜੇ ਤੱਕ ਮਹਾਂਗਠਜੋੜ ਵਿਚ ਤਾਲਮੇਲ ਕਮੇਟੀ ਦਾ ਗਠਨ ਨਹੀਂ ਕੀਤਾ ਗਿਆ 


author

Gurdeep Singh

Content Editor

Related News