CoWIN ਪੋਰਟਲ ਡਾਟਾ ਲੀਕ : ਕੇਂਦਰ ਸਰਕਾਰ ਦਾ ਸਪੱਸ਼ਟੀਕਰਨ, ਕਿਹਾ-ਡਿਜੀਟਲ ਪਲੇਟਫਾਰਮ ’ਤੇ ਸਭ ਕੁਝ ਸੁਰੱਖਿਅਤ
Friday, Jan 21, 2022 - 10:24 PM (IST)
ਨੈਸ਼ਨਲ ਡੈਸਕ : ਭਾਰਤ ’ਚ ਹਜ਼ਾਰਾਂ ਲੋਕਾਂ ਦਾ ਕੋਵਿਡ-19 ਸਬੰਧੀ ਪਰਸਨਲ ਡਾਟਾ ਇਕ ਸਰਕਾਰੀ ਸਰਵਰ ਤੋਂ ਲੀਕ ਹੋਣ ਦੀਆਂ ਖ਼ਬਰਾਂ ਵਿਚਾਲੇ ਕੇਂਦਰ ਸਰਕਾਰ ਨੇ ਸਪੱਸ਼ਟੀਕਰਨ ਦਿੱਤਾ ਹੈ। ਇਸ ਮਾਮਲੇ ’ਤੇ ਸਰਕਾਰ ਨੇ ਕਿਹਾ ਕਿ ਕਈ ਮੀਡੀਆ ਰਿਪੋਰਟਾਂ ’ਚ ਦਾਅਵਾ ਕੀਤਾ ਗਿਆ ਹੈ ਕਿ ਕੋਵਿਨ ਪੋਰਟਲ ’ਚ ਸਟੋਰ ਕੀਤਾ ਡਾਟਾ ਆਨਲਾਈਨ ਲੀਕ ਹੋ ਗਿਆ ਹੈ ਪਰ ਇਹ ਸਪੱਸ਼ਟ ਕੀਤਾ ਜਾਂਦਾ ਹੈ ਕਿ ਕੋਵਿਨ ਪੋਰਟਲ ਤੋਂ ਕੋਈ ਡਾਟਾ ਲੀਕ ਨਹੀਂ ਹੋਇਆ ਹੈ। ਲੋਕਾਂ ਦਾ ਪੂਰਾ ਡਾਟਾ ਇਸ ਡਿਜੀਟਲ ਪਲੇਟਫਾਰਮ ’ਤੇ ਪੂਰੀ ਤਰ੍ਹਾਂ ਸੁਰੱਖਿਅਤ ਹੈ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਇਸ ਖਬਰ ਦੀ ਜਾਂਚ ਕਰੇਗਾ। ਪਹਿਲੀ ਨਜ਼ਰੇ ਇਹ ਦਾਅਵਾ ਸਹੀ ਨਹੀਂ ਹੈ ਕਿਉਂਕਿ ਕੋਵਿਨ ਨਾ ਤਾਂ ਕਿਸੇ ਵਿਅਕਤੀ ਦਾ ਪਤਾ ਇਕੱਠਾ ਕਰਦਾ ਹੈ ਅਤੇ ਨਾ ਹੀ ਆਰ. ਟੀ.-ਪੀ. ਸੀ. ਆਰ. ਟੈਸਟ ਦਾ ਨਤੀਜਾ ਦਿੰਦਾ ਹੈ।
ਇਹ ਵੀ ਪੜ੍ਹੋ : CM ਚਿਹਰੇ ਤੋਂ ਲੈ ਕੇ ਕਾਂਗਰਸ ’ਚ ਕਲੇਸ਼ ’ਤੇ ਖੁੱਲ੍ਹ ਕੇ ਬੋਲੇ ਨਵਜੋਤ ਸਿੰਘ ਸਿੱਧੂ (ਵੀਡੀਓ)
ਉਥੇ ਹੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਕਿਹਾ ਹੈ ਕਿ ਕੋਵਿਨ ਤੋਂ ਡਾਟਾ ਲੀਕ ਹੋਣ ਦੇ ਸਬੰਧ ’ਚ ਅਸੀਂ ਮਾਮਲੇ ਦੀ ਜਾਂਚ ਕਰਵਾ ਰਹੇ ਹਾਂ। ਹਾਲਾਂਕਿ, ਪਹਿਲੀ ਨਜ਼ਰੇ ਇਹ ਜਾਪਦਾ ਹੈ ਕਿ ਕਥਿਤ ਡਾਟਾ ਲੀਕ ਕੋਵਿਨ ਨਾਲ ਸਬੰਧਤ ਨਹੀਂ ਹੈ ਕਿਉਂਕਿ ਅਸੀਂ ਨਾ ਤਾਂ ਲਾਭਪਾਤਰੀਆਂ ਦੀ ਕੋਵਿਡ-19 ਸਥਿਤੀ ਤੇ ਨਾ ਹੀ ਪਤੇ ਬਾਰੇ ਕੋਈ ਜਾਣਕਾਰੀ ਇਕੱਠੀ ਕਰਦੇ ਹਾਂ।