ਹਰਿਆਣਾ ਤੋਂ ਬਾਅਦ ਹੁਣ ਇਸ ਸੂਬੇ 'ਚ ਸਬ-ਇੰਸਪੈਕਟਰ ਬੀਬੀ ਦਾ ਕਤਲ

Wednesday, Jul 20, 2022 - 04:27 PM (IST)

ਹਰਿਆਣਾ ਤੋਂ ਬਾਅਦ ਹੁਣ ਇਸ ਸੂਬੇ 'ਚ ਸਬ-ਇੰਸਪੈਕਟਰ ਬੀਬੀ ਦਾ ਕਤਲ

ਰਾਂਚੀ– ਝਾਰਖੰਡ ਦੀ ਰਾਜਧਾਨੀ ਰਾਂਚੀ ’ਚ ਇਕ ਮਹਿਲਾ ਸਬ ਇੰਸਪੈਕਟਰ ਦਾ ਵਾਹਨ ਚੈਕਿੰਗ ਦੌਰਾਨ ਗੱਡੀ ਥੱਲੇ ਦੇ ਕੇ ਕਤਲ ਕਰ ਦਿੱਤਾ ਗਿਆ। ਇਹ ਮਾਮਲਾ ਰਾਂਚੀ ਜ਼ਿਲ੍ਹੇ ਦੇ ਤੁਪੁਦਾਨਾ ਓਪੀ ਖੇਤਰ ਦੇ ਹੁਲਹੁੰਦੂ ਦਾ ਹੈ। ਜਿੱਥੇ ਵਾਹਨ ਚੈਕਿੰਗ ਦੌਰਾਨ 2018 ਬੈਚ ਦੀ ਸਬ-ਇੰਸਪੈਕਟਰ ਸੰਧਿਆ ਟੋਪਨੋ ਨੂੰ ਪਸ਼ੂਆਂ ਨਾਲ ਲੱਦੀ ਪਿਕਅੱਪ ਵੈਨ ਦੇ ਚਾਲਕ ਗੱਡੀ ਥੱਲੇ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ।  

ਇਹ ਵੀ ਪੜ੍ਹੋ– ਹਰਿਆਣਾ: ਨਾਜਾਇਜ਼ ਮਾਈਨਿੰਗ ਰੋਕਣ ਗਏ DSP ਦਾ ਟਿੱਪਰ ਥੱਲੇ ਦੇ ਕੇ ਕਤਲ

ਸੂਤਰਾਂ ਮੁਤਾਬਕ, ਘਟਨਾ ਬੁੱਧਵਾਰ ਸਵੇਰੇ ਕਰੀਬ 3 ਵਜੇ ਵਾਪਰੀ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ’ਤੇ ਸੀਨੀਅਰ ਪੁਲਸ ਅਧਿਕਾਰੀ ਪਹੁੰਚ ਗਏ। ਮੌਕੇ ’ਤੇ ਹਟੀਆ ਡੀ.ਐੱਸ.ਪੀ. ਰਾਜਾ ਕੁਮਾਰ ਮਿਸ਼ਰਾ, ਧਰੁਵਾ ਅਤੇ ਜਗਰਨਾਥਪੁਰ ਥਾਣਾ ਇੰਚਾਰਜ ਸਮੇਤ ਕਈ ਪੁਲਸ ਕਰਮਚਾਰੀਆਂ ਨੇ ਪਹੁੰਚ ਕੇ ਮਹਿਲਾ ਸਬ-ਇੰਸਪੈਕਟਰ ਦੀ ਲਾਸ਼ ਨੂੰ ਕਬਜ਼ੇ ’ਚ ਲੈ ਲਿਆ। 

ਇਹ ਵੀ ਪੜ੍ਹੋ– ਕੇਂਦਰ ਸਰਕਾਰ ਦੀ ਵੱਡੀ ਕਾਰਵਾਈ, ਦੇਸ਼ ’ਚ 78 YouTube ਨਿਊਜ਼ ਚੈਨਲਾਂ ’ਤੇ ਲਗਾਈ ਰੋਕ

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ, ਗਊ ਤਸਕਰ ਸਿਮਡੇਗਾ ਤੋਂ ਪਿਕਅੱਪ ਵੈਨ ’ਚ ਤਸਕਰੀ ਲਈ ਪਸ਼ੂਆਂ ਨੂੰ ਲੈ ਕੇ ਜਾਣ ਦੀ ਸੂਚਨਾ ਸਿਮਡੇਗਾ ਪੁਲਸ ਨੂੰ ਮਿਲੀ। ਉਸ ਤੋਂ ਬਾਅਦ ਸਿਮਡੇਗਾ ਦੇ ਬਸੀਆ ਥਾਣਾ ਪੁਲਸ ਨੇ ਪਿਕਅੱਪ ਵੈਨ ਦਾ ਪਿੱਛਾ ਕੀਤਾ। ਪਸ਼ੂਆਂ ਨਾਲ ਲੱਦੀ ਪਿਕਅੱਪ ਵੈਨ ਦੇ ਚਾਲਕ ਨੇ ਗੱਡੀ ਭਜਾ ਲਈ। ਇਸਦੀ ਸੂਚਨਾ ਖੂੰਟੀ ਪੁਲਸ ਨੂੰ ਦਿੱਤੀ ਗਈ। ਖੂੰਟੀ ਪੁਲਸ ਨੇ ਰਾਤ ਨੂੰ ਨਾਕਾ ਲਗਾ ਕੇ ਚੈਕਿੰਗ ਸ਼ੁਰੂ ਕਰ ਦਿੱਤੀ। ਉੱਥੋਂ ਪਿਕਅੱਪ ਵੈਨ ਚਾਲਕ ਪੁਲਸ ਨੂੰ ਚਕਮਾ ਦੇ ਕੇ ਰਾਂਚੀ ਵੱਲ ਭੱਜ ਗਿਆ। ਉਸ ਤੋਂ ਬਾਅਦ ਸਿਮਡੇਗਾ ਪੁਲਸ ਨੇ ਸੂਚਨਾ ਰਾਂਚੀ ਪੁਲਸ ਨੂੰ ਦਿੱਤੀ। 

ਇਹ ਵੀ ਪੜ੍ਹੋ– 'ਬਦਲ ਚੁੱਕਾ ਮੇਰਾ ਬਲੱਡ ਗਰੁੱਪ', ਰਾਮ ਰਹੀਮ ਨੇ ਹਨੀਪ੍ਰੀਤ ਨਾਲ ਲਾਈਵ ਹੋ ਕੇ ਕੀਤੀਆਂ ਇਹ ਗੱਲਾਂ

ਰਾਂਚੀ ਦੇ ਤੁਪੁਦਾਨਾ ਓਪੀ ਖੇਤਰ ਦੇ ਹੁਲਹੁੰਦੂ ਨੇੜੇ ਮਹਿਲਾ ਸਬ ਇੰਸਪੈਕਟਰ ਸੰਧਿਆ ਟੋਪਨੋ ਮੰਗਲਵਾਰ ਰਾਤ ਵਾਹਨਾਂ ਦੀ ਚੈਕਿੰਗ ਕਰ ਰਹੀ ਸੀ। ਇਸ ਦੌਰਾਨ ਇਕ ਪਿਕਅੱਪ ਵੈਨ ਰਸਤੇ ਤੋਂ ਲੰਘ ਰਹੀ ਸੀ। ਪੁਲਸ ਮੁਲਾਜ਼ਮ ਨੇ ਡਰਾਈਵਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਉਸਨੇ ਗੱਡੀ ਤੇਜ਼ ਕਰ ਦਿੱਤੀ। ਦੇਖਦੇ ਹੀ ਦੇਖਦੇ ਉਸ ਨੇ ਮਹਿਲਾ ਸਬ-ਇੰਸਪੈਕਟਰ 'ਤੇ ਗੱਡੀ ਚੜ੍ਹਾ ਦਿੱਤੀ ਜਿਸ ਵਿਚ ਸੰਧਿਆ ਟੋਪਨੋ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਈ। ਮੌਕੇ ’ਤੇ ਮੌਜੂਦ ਪੁਲਸ ਮੁਲਾਜ਼ਮ ਤੁਰੰਤ ਸੰਧਿਆ ਤੋਪਨ ਨੂੰ ਹਸਪਤਾਲ ਲੈ ਗਏ ਪਰੰਤੂ ਰਸਤੇ 'ਚ ਹੀ ਉਸਨੇ ਦਮ ਦੌੜ ਦਿੱਤਾ। 

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮੰਗਲਵਾਰ ਨੂੰ ਹਰਿਆਣਾ ਦੇ ਨੂੰਹ ’ਚ ਨਾਜਾਇਜ਼ ਮਾਈਨਿੰਗ ਰੋਕਣ ਗਏ ਡੀ.ਐੱਸ.ਪੀ. ਸੁਰਿੰਦਰ ’ਤੇ ਭੂ-ਮਾਫੀਆ ਨੇ ਗੱਡੀ ਚੜਾ ਦਿੱਤੀ ਜਿਸ ਨਾਲ ਡੀ.ਐੱਸ.ਪੀ. ਸੁਰਿੰਦਰ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ।

ਇਹ ਵੀ ਪੜ੍ਹੋ– ਹੁਣ ਨਹੀਂ ਲਗਾਉਣੇ ਪੈਣਗੇ ਬੈਂਕ ਦੇ ਚੱਕਰ, ਘਰ ਬੈਠੇ Whatsapp ਜ਼ਰੀਏ ਹੋ ਜਾਣਗੇ ਇਹ ਕੰਮ, ਜਾਣੋ ਕਿਵੇਂ


author

Rakesh

Content Editor

Related News