''ਗਊ ਤਸਕਰਾਂ ਨੂੰ ਦੇਖਦਿਆਂ ਹੀ ਮਾਰ ਦਿੱਤੀ ਜਾਵੇਗੀ ਗੋਲੀ'', ਇਸ ਮੰਤਰੀ ਨੇ ਕਰ''ਤਾ ਐਲਾਨ
Tuesday, Feb 04, 2025 - 04:53 PM (IST)
ਵੈੱਡ ਡੈਸਕ : ਉੱਤਰ ਕੰਨੜ ਜ਼ਿਲ੍ਹੇ 'ਚ ਗਊ ਚੋਰੀ ਦੀਆਂ ਘਟਨਾਵਾਂ ਦੇ ਵਿਚਕਾਰ, ਜ਼ਿਲ੍ਹੇ ਦੇ ਇੰਚਾਰਜ ਮੰਤਰੀ ਮਨਕਲ ਐੱਸ. ਵੈਦਿਆ ਨੇ ਚੇਤਾਵਨੀ ਦਿੱਤੀ ਕਿ ਗਊ ਤਸਕਰੀ 'ਚ ਸ਼ਾਮਲ ਪਾਏ ਜਾਣ ਵਾਲੇ ਲੋਕਾਂ ਨੂੰ ਸੜਕਾਂ ਜਾਂ ਚੌਰਾਹਿਆਂ 'ਤੇ ਜਨਤਕ ਤੌਰ 'ਤੇ ਗੋਲੀ ਮਾਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਜ਼ਿਲ੍ਹੇ 'ਚ ਅਜਿਹੀਆਂ ਗਤੀਵਿਧੀਆਂ ਨੂੰ ਜਾਰੀ ਨਹੀਂ ਰਹਿਣ ਦੇਣਗੇ। ਉਨ੍ਹਾਂ ਭਰੋਸਾ ਦਿੱਤਾ ਕਿ ਪ੍ਰਸ਼ਾਸਨ ਗਾਵਾਂ ਅਤੇ ਗਊ ਪਾਲਕਾਂ ਦੇ ਹਿੱਤਾਂ ਦੀ ਰੱਖਿਆ ਲਈ ਸਾਰੇ ਜ਼ਰੂਰੀ ਕਦਮ ਚੁੱਕ ਰਿਹਾ ਹੈ।
ਅਧਰੰਗ ਤੋਂ ਪੀੜਤ ਮਾਂ ਨੂੰ ਪੁੱਤ ਨੇ ਪਿਆ ਦਿੱਤਾ 'ਮਿੱਟੀ ਦਾ ਤੇਲ' ਤੇ ਫਿਰ ਜੋ ਹੋਇਆ...
ਵੈਦਿਆ ਦਾ ਇਹ ਬਿਆਨ ਹੋਂਨਾਵਰ ਨੇੜੇ ਹਾਲ ਹੀ 'ਚ ਇੱਕ ਗਰਭਵਤੀ ਗਾਂ ਦੇ ਕਤਲੇਆਮ ਨੂੰ ਲੈ ਕੇ ਭੜਕੇ ਗੁੱਸੇ ਦੇ ਮੱਦੇਨਜ਼ਰ ਆਇਆ ਹੈ। ਉਨ੍ਹਾਂ ਕਿਹਾ, “ਗਊ ਚੋਰੀ ਦੀਆਂ ਘਟਨਾਵਾਂ ਕਈ ਸਾਲਾਂ ਤੋਂ ਹੋ ਰਹੀਆਂ ਹਨ। ਮੈਂ ਐੱਸਪੀ (ਸੁਪਰਿੰਟੈਂਡੈਂਟ ਆਫ਼ ਪੁਲਸ) ਨੂੰ ਕਿਹਾ ਹੈ ਕਿ ਇਹ ਰੁਕਣਾ ਚਾਹੀਦਾ ਹੈ ਅਤੇ ਕਿਸੇ ਵੀ ਕੀਮਤ 'ਤੇ ਨਹੀਂ ਹੋਣਾ ਚਾਹੀਦਾ। ਇਹ ਗਲਤ ਹੈ। ਅਸੀਂ ਗਾਂ ਦੀ ਪੂਜਾ ਕਰਦੇ ਹਾਂ। ਅਸੀਂ ਇਸ ਜਾਨਵਰ ਨੂੰ ਪਿਆਰ ਨਾਲ ਪਾਲਦੇ ਹਾਂ। ਅਸੀਂ ਇਸਦਾ ਦੁੱਧ ਪੀ ਕੇ ਵੱਡੇ ਹੋਏ ਹਾਂ।"
ਰੈਪਰ Kanye West ਦੀ ਪਤਨੀ Bianca ਨੇ ਰੈੱਡ ਕਾਰਪੇਟ 'ਤੇ ਲਾਹ'ਤਾ ਗਾਊਨ, ਨਿਊਡ ਡ੍ਰੈੱਸ 'ਚ ਦਿੱਤੇ ਪੋਜ਼ (ਤਸਵੀਰਾਂ)
'ਦੋਸ਼ੀ ਨੂੰ ਸੜਕ 'ਤੇ ਗੋਲੀ ਮਾਰ ਦੇਣੀ ਚਾਹੀਦੀ'
ਮੰਤਰੀ ਨੇ ਸੋਮਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਨੇ ਪੁਲਸ ਨੂੰ ਸਪੱਸ਼ਟ ਨਿਰਦੇਸ਼ ਦਿੱਤੇ ਹਨ ਕਿ ਇਸ ਅਪਰਾਧ 'ਚ ਸ਼ਾਮਲ ਕਿਸੇ ਵੀ ਵਿਅਕਤੀ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ, “ਕੁਝ ਮਾਮਲਿਆਂ ਵਿੱਚ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ। ਜੇਕਰ ਅਜਿਹੀਆਂ ਘਟਨਾਵਾਂ ਜਾਰੀ ਰਹੀਆਂ, ਤਾਂ... ਸ਼ਾਇਦ ਮੈਨੂੰ ਇਹ ਨਹੀਂ ਕਹਿਣਾ ਚਾਹੀਦਾ, ਪਰ ਮੈਂ ਇਹ ਯਕੀਨੀ ਬਣਾਵਾਂਗਾ ਕਿ ਦੋਸ਼ੀਆਂ ਨੂੰ ਸੜਕ 'ਤੇ ਜਾਂ ਚੌਕ 'ਚ ਗੋਲੀ ਮਾਰ ਦਿੱਤੀ ਜਾਵੇ।
ਸਿਰਫ 1 ਲੱਖ ਦਿਓ ਤੇ ਘਰ ਲੈ ਜਾਓ Tata Punch EV! ਜਾਣੋਂ ਕਿੰਨੀ ਭਰਨੀ ਪਏਗੀ EMI
'ਕੰਮ ਕਰੋ, ਕਮਾਓ ਅਤੇ ਖਾਓ'
ਮੰਤਰੀ ਨੇ ਕਿਹਾ, ਕੰਮ ਕਰੋ, ਕਮਾਓ ਅਤੇ ਖਾਓ। ਸਾਡੇ ਜ਼ਿਲ੍ਹੇ 'ਚ ਰੁਜ਼ਗਾਰ ਦੇ ਬਹੁਤ ਸਾਰੇ ਵਿਕਲਪ ਹਨ, ਪਰ ਅਸੀਂ ਕਿਸੇ ਵੀ ਕੀਮਤ 'ਤੇ ਗਊ ਤਸਕਰੀ ਵਿੱਚ ਸ਼ਾਮਲ ਲੋਕਾਂ ਦਾ ਸਮਰਥਨ ਨਹੀਂ ਕਰਾਂਗੇ।" ਮੰਤਰੀ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਪਹਿਲਾਂ ਵੀ ਵਾਪਰੀਆਂ ਹਨ, ਜਦੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਸੱਤਾ ਵਿੱਚ ਸੀ। ਮੰਤਰੀ ਨੇ ਇਸ ਮੁੱਦੇ 'ਤੇ ਸਰਕਾਰ ਨੂੰ ਘੇਰਨ ਲਈ ਵਿਰੋਧੀ ਪਾਰਟੀ ਦੀ ਆਲੋਚਨਾ ਕੀਤੀ ਅਤੇ ਸੱਤਾ ਵਿੱਚ ਰਹਿੰਦੇ ਹੋਏ ਇਸ ਮੁੱਦੇ 'ਤੇ ਚੁੱਪੀ ਧਾਰੀ ਰੱਖਣ ਦਾ ਦੋਸ਼ ਲਗਾਇਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8