ਚੰਗੀ ਖ਼ਬਰ : ਸਤੰਬਰ ਤੱਕ ਇਕ ਹੋਰ ਕੋਰੋਨਾ ਵੈਕਸੀਨ ਲਾਂਚ ਕਰ ਸਕਦੀ ਹੈ ਸੀਰਮ ਇੰਸਟੀਚਿਊਟ

Saturday, Mar 27, 2021 - 06:08 PM (IST)

ਚੰਗੀ ਖ਼ਬਰ : ਸਤੰਬਰ ਤੱਕ ਇਕ ਹੋਰ ਕੋਰੋਨਾ ਵੈਕਸੀਨ ਲਾਂਚ ਕਰ ਸਕਦੀ ਹੈ ਸੀਰਮ ਇੰਸਟੀਚਿਊਟ

ਨਵੀਂ ਦਿੱਲੀ- ਸੀਰਮ ਇੰਟੀਚਿਊਟ ਆਫ਼ ਇੰਡੀਆ (ਐੱਸ.ਆਈ.ਆਈ.) ਦੇ ਮੁੱਖ ਕਾਰਜਪਾਲਕ ਅਧਿਕਾਰੀ (ਸੀ.ਈ.ਓ.) ਅਦਾਰ ਪੂਨਾਵਾਲਾ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਰਤ 'ਚ ਕੋਵਿਡ-19 ਟੀਕੇ 'ਕੋਵੋਵੈਕਸ' ਦਾ ਪ੍ਰੀਖਣ ਸ਼ੁਰੂ ਹੋ ਗਿਆ ਹੈ। ਉਨ੍ਹਾਂ ਨੇ ਉਮੀਦ ਜਤਾਈ ਕਿ ਇਸ ਟੀਕੇ ਨੂੰ ਇਸ ਸਾਲ ਸਤੰਬਰ ਤੱਕ ਉਤਾਰਿਆ ਜਾ ਸਕਦਾ ਹੈ। ਅਗਸਤ 2020 'ਚ ਅਮਰੀਕਾ ਦੀ ਵੈਕਸੀਨ ਕੰਪਨੀ ਨੋਵਾਵੈਕਸ ਇੰਕ ਨੇ ਐੱਸ.ਆਈ.ਆਈ. ਨਾਲ ਲਾਇਸੈਂਸ ਕਰਾਰ ਦਾ ਐਲਾਨ ਕੀਤਾ ਸੀ। ਨੋਵਾਵੈਕਸ ਨੇ ਇਹ ਕਰਾਰ ਆਪਣੇ ਕੋਵਿਡ-19 ਵੈਕਸੀਨ 'ਕੈਂਡੀਡੇਟ' ਐੱਨਵੀਐੱਕਸ-ਸੀਓ2373 ਦੇ ਵਿਕਾਸ ਅਤੇ ਵਪਾਰੀਕਰਨ ਲਈ ਕੀਤਾ ਹੈ। ਇਹ ਟੀਕਾ ਭਾਰਤ ਅਤੇ ਹੇਠਲੇ ਤੇ ਮੱਧਮ ਉਮਰ ਵਰਗ ਦੇ ਦੇਸ਼ਾਂ ਨੂੰ ਉਪਲੱਬਧ ਕਰਵਾਇਆ ਜਾਵੇਗਾ। 

PunjabKesariਪੂਨਾਵਾਲ ਨੇ ਟਵੀਟ ਕੀਤਾ,''ਕੋਵੋਵੈਕਸ ਦਾ ਭਾਰਤ 'ਚ ਪ੍ਰੀਖਣ ਸ਼ੁਰੂ ਹੋ ਗਿਆ ਹੈ। ਇਸ ਵੈਕਸੀਨ ਦਾ ਵਿਕਾਸ ਨੋਵਾਵੈਕਸ ਅਤੇ ਸੀਰਮ ਇੰਸਟੀਚਿਊਟ ਵਲੋਂ ਭਾਗੀਦਾਰੀ 'ਚ ਕੀਤਾ ਜਾ ਰਿਹਾ ਹੈ। ਇਸ ਟੀਕੇ ਦਾ ਅਫ਼ਰੀਕੀ ਅਤੇ ਬ੍ਰਿਟੇਨ 'ਚ ਕੋਵਿਡ-19 ਦੇ ਪ੍ਰਕਾਰ ਵਿਰੁੱਧ ਪ੍ਰੀਖਣ ਕੀਤਾ ਗਿਆ ਹੈ। ਇਸ ਦੀ ਕੁੱਲ ਕੁਸ਼ਲਤਾ 89 ਫੀਸਦੀ ਪਾਈ ਗਈ ਹੈ। ਸਾਨੂੰ ਉਮੀਦ ਹੈ ਕਿ ਇਸ ਟੀਕੇ ਨੂੰ ਸਤੰਬਰ 2021 ਤੱਕ ਪੇਸ਼ ਕੀਤਾ ਜਾ ਸਕੇਗਾ।''

ਇਹ ਵੀ ਪੜ੍ਹੋ : ਕੋਰੋਨਾ ਇਨਫੈਕਸ਼ਨ ਹੋਇਆ ਬੇਕਾਬੂ, ਇਕ ਦਿਨ 'ਚ 62 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਆਏ ਸਾਹਮਣੇ


author

DIsha

Content Editor

Related News